ਕੈਟਰੀਨਾ ਨੂੰ ਅਨੁਸ਼ਕਾ ਸ਼ੈੱਟੀ ਨੇ ਕੀਤਾ ਆਉਟ, ਪ੍ਰਭਾਸ ਨਾਲ ਇਸ ਫਿਲਮ ''ਚ ਮੁੜ ਲਾਏਗੀ ਰੋਮਾਂਸ ਦਾ ਤੜਕਾ

7/21/2017 9:16:36 AM

ਮੁੰਬਈ— ਦੱਖਣ ਭਾਰਤੀ ਫਿਲਮਾਂ ਦੇ ਸੁਪਰ-ਸਟਾਰ ਪ੍ਰਭਾਸ ਅਤੇ ਅਦਾਕਾਰਾ ਅਨੁਸ਼ਕਾ ਸ਼ੈਟੀ ਦੀ ਜੋੜੀ ਮੁੜ ਫਿਲਮੀ ਪਰਦੇ 'ਤੇ ਧੁੰਮਾਂ ਪਾਉਂਦੀ ਨਜ਼ਰ ਆ ਸਕਦੀ ਹੈ। ਚਰਚਾ ਹੈ ਕਿ ਅਨੁਸ਼ਕਾ ਸ਼ੈੱਟੀ ਪ੍ਰਭਾਸ ਦੀ ਅਗਲੀ ਫਿਲਮ 'ਸਾਹੋ' ਵਿਚ ਨਜ਼ਰ ਆਵੇਗੀ। 

PunjabKesari
ਕੁਝ ਦਿਨ ਪਹਿਲਾਂ ਕੈਟਰੀਨਾ ਕੈਫ ਦੇ ਇਸ ਫਿਲਮ ਵਿਚ ਕੰਮ ਕਰਨ ਦੀ ਚਰਚਾ ਸੀ ਪਰ ਗੱਲ ਨਾ ਬਣ ਸਕੀ। 'ਬਾਹੂਬਲੀ' ਵਿਚ ਪ੍ਰਭਾਸ ਨਾਲ ਕੰਮ ਕਰ ਚੁੱਕੀ ਅਨੁਸ਼ਕਾ ਸ਼ੈਟੀ ਦਾ ਨਾਂ ਫਾਈਨਲ ਹੈ। ਇਸ ਤੋਂ ਪਹਿਲਾਂ ਵੀ ਸਾਲ 2013 ਵਿਚ ਪ੍ਰਦਰਸ਼ਿਤ ਫਿਲਮ 'ਮਿਰਚੀ' 'ਚ ਦੋਵੇਂ ਰੋਮਾਂਸ ਕਰਦੇ ਨਜ਼ਰ ਆਏ ਸਨ। ਪ੍ਰਭਾਸ ਦੀ ਆਉਣ ਵਾਲੀ ਫਿਲਮ 'ਸਾਹੋ' ਦਾ ਬਜਟ ਕੁਲ 150 ਕਰੋੜ ਰੁਪਏ ਦਾ ਦੱਸਿਆ ਜਾ ਰਿਹਾ ਹੈ। 

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News