''ਗਲੀ ਬੁਆਏ'' ਦਾ ਗੀਤ ''ਆਪਣਾ ਟਾਈਮ ਆਏਗਾ'' ਹੋਇਆ ਰਿਲੀਜ਼

1/14/2019 5:03:05 PM

ਮੁੰਬਈ(ਬਿਊਰੋ)— ਫਿਲਮ 'ਗਲੀ ਬੁਆਏ' ਦਾ ਕਾਫੀ ਸਮੇਂ ਤੋਂ ਉਡੀਕਿਆ ਜਾਣ ਵਾਲਾ ਗੀਤ 'ਆਪਣਾ ਟਾਈਮ ਆਏਗਾ' ਆਖਿਰਕਾਰ ਅੱਜ ਰਿਲੀਜ਼ ਹੋ ਗਿਆ ਹੈ। ਹਾਈ ਐਨਰਜੀ ਗੀਤ 'ਚ ਰਣਵੀਰ ਸਿੰਘ ਦਿਲ ਖੋਲ੍ਹ ਕੇ ਰੈਪ ਕਰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ 'ਚ ਰਣਵੀਰ ਸਿੰਘ ਉਰਫ 'ਗਲੀ ਬੁਆਏ' ਰੰਗਮੰਚ 'ਤੇ ਪਰਫਾਰਮ ਕਰਦੇ ਹੋਏ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਨੇ ਆਪਣੇ ਰੈਪ ਕਰਨ ਦੇ ਹੁਨਰ ਨੇ ਭੀੜ ਨੂੰ ਹੈਰਾਨ ਕਰ ਦਿੱਤਾ ਹੈ। ਗੀਤ ਦੇ ਬੋਲ 'ਤੂੰ ਨੰਗਾ ਹੀ ਤੋ ਆਇਆ ਹੈ, ਕਿਆ ਘੰਟਾ ਲੈ ਕਰ ਜਾਏਗਾ' ਸੁਣ ਕੇ ਉੱਥੇ ਮੌਜੂਦ ਭੀੜ ਹੱਕੀ ਬੱਕੀ ਰਹਿ ਜਾਂਦੀ ਹੈ। 'ਆਪਣਾ ਟਾਈਮ ਆਏਗਾ' ਦੀ ਝਲਕ ਹਾਲ ਹੀ 'ਚ ਰਿਲੀਜ਼ ਹੋਏ ਟਰੇਲਰ 'ਚ ਵੀ ਦੇਖਣ ਨੂੰ ਮਿਲੀ ਸੀ।

ਹਾਲ ਹੀ 'ਚ ਰਿਲੀਜ਼ ਹੋਏ ਟੀਜ਼ਰ 'ਅਸਲੀ ਹਿੱਪ ਹੌਪ' ਅਤੇ ਫਿਲਮ ਦੇ ਟਰੇਲਰ ਨੇ ਇੰਟਰਨੈੱਟ 'ਤੇ ਆਪਣੀ ਰਿਲੀਜ਼ ਦੇ ਬੇਹੱਦ ਘੱਟ ਸਮੇਂ 'ਚ ਹੀ ਲੱਖਾਂ ਵਿਊਯ ਲੈ ਕੇ ਤਹਿਲਕਾ ਮਚਾ ਦਿੱਤਾ ਸੀ। ਰਣਵੀਰ ਸਿੰਘ ਦੀ ਫਿਲਮ 'ਚ ਧਾਰਾਵੀ ਦੀਆਂ ਝੋਪੜੀਆਂ 'ਚ ਰਹਿਣ ਵਾਲੇ ਸ਼ਖਸ ਦੀ ਭੂਮਿਕਾ 'ਚ ਨਜ਼ਰ ਆਵੇਗੀ। ਫਿਲਮ 'ਚ ਆਲੀਆ ਭੱਟ ਵੀ ਨਜ਼ਰ ਆਵੇਗੀ। ਇਹ ਇਕ ਮਿਊਜ਼ੀਕਲ ਡਰਾਮਾ ਫਿਲਮ ਹੈ, ਲਿਹਾਜ਼ਾ ਦਰਸ਼ਕ ਬੇਸਬਰੀ ਨਾਲ ਫਿਲਮ ਦੀ ਰਿਲੀਜ਼ ਦਾ ਇੰਤਜ਼ਾਰ ਕਰ ਰਹੇ ਹਨ। ਫਿਲਮ 'ਚ ਸਿਧਾਂਤ ਚਤੁਰਵੇਦੀ ਤੇ ਕਲਕੀ ਕੋਚਲਿਨ ਵੀ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣਗੇ। ਐਕਸੈੱਲ ਐਂਟਰਟੇਨਮੈਂਟ ਤੇ ਟਾਈਗਰ ਬੇਬੀ ਵਲੋਂ ਨਿਰਮਿਤ, ਜ਼ੋਯਾ ਅਖਤਰ ਵਲੋਂ ਨਿਰਦੇਸ਼ਿਤ 'ਗਲੀ ਬੁਆਏ' 14 ਫਰਵਰੀ, 2019 ਨੂੰ ਰਿਲੀਜ਼ ਹੋਣ ਲਈ ਤਿਆਰ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News