ਪ੍ਰੇਮਿਕਾ ਨਾਲ ਗਰਮੀ ''ਚ ਬੇਹਾਲ ਹੋਏ ਦਿਸੇ ਅਰਬਾਜ਼ ਖਾਨ

5/4/2019 9:32:21 AM

ਮੁੰਬਈ (ਬਿਊਰੋ) - ਬਾਲੀਵੁੱਡ ਐਕਟਰ ਅਰਬਾਜ਼ ਖਾਨ ਤੇ ਹਮੇਸ਼ਾ ਹੀ ਪ੍ਰੇਮਿਕਾ ਜੌਰਜੀਆ ਨੂੰ ਲੈ ਕੇ ਸੁਰਖੀਆਂ 'ਚ ਛਾਏ ਰਹਿੰਦੇ ਹਨ। ਹਾਲ ਹੀ 'ਚ ਦੋਵਾਂ ਨੂੰ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ। ਇੱਥੇ ਦੋਵੇਂ ਗਰਮੀ ਨਾਲ ਬੇਹਾਲ ਹੋਏ ਨਜ਼ਰ ਆਏ। ਸ਼ੁਰੂਆਤ 'ਚ ਅਰਬਾਜ਼ ਨੇ ਆਪਣਾ ਰਿਸ਼ਤਾ ਸਭ ਤੋਂ ਲੁਕਾਉਣ ਦੀ ਕੋਸ਼ਿਸ਼ ਕੀਤੀ ਪਰ ਹੁਣ ਉਹ ਆਪਣੇ ਰਿਸ਼ਤੇ ਨੂੰ ਲੈ ਕੇ ਖੁਦ ਸਾਹਮਣੇ ਆ ਰਹੇ ਹਨ।

PunjabKesari

ਦੋਵਾਂ ਨੂੰ ਅਸਕਰ ਇਕ-ਦੂਜੇ ਨਾਲ ਘੁੰਮਦੇ ਦੇਖਿਆ ਜਾਂਦਾ ਹੈ। ਦੋਵਾਂ ਨੂੰ ਲੈ ਕੇ ਖਬਰਾਂ ਆ ਰਹੀਆਂ ਹਨ ਕਿ ਇਹ ਜਲਦ ਹੀ ਵਿਆਹ ਕਰਵਾ ਰਹੇ ਹਨ, ਜਿਸ ਲਈ ਦੋਵਾਂ ਦੇ ਪਰਿਵਾਰਾਂ ਨੇ ਹਰੀ ਝੰਡੀ ਦੇ ਦਿੱਤੀ ਹੈ।

PunjabKesari

ਇਸ ਦੇ ਨਾਲ ਹੀ ਅਫਵਾਹਾਂ ਤਾਂ ਇਹ ਵੀ ਹਨ ਕਿ ਜੌਰਜੀਆ ਜਲਦ ਹੀ 'ਦਬੰਗ 3' 'ਚ ਅਹਿਮ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ।

PunjabKesari
ਦੱਸ ਦਈਏ ਕਿ ਅਰਬਾਜ਼ ਖਾਨ ਤੇ ਮਲਾਇਕਾ ਅਰੋੜਾ ਨੇ ਕੁਝ ਸਮਾਂ ਪਹਿਲਾਂ ਹੀ ਇਕ-ਦੂਜੇ ਤੋਂ ਤਲਾਕ ਲਿਆ ਹੈ।

PunjabKesari

ਇਸ ਤੋਂ ਬਾਅਦ ਦੋਵੇਂ ਆਪਣੀ-ਆਪਣੀ ਨਿੱਜੀ ਜ਼ਿੰਦਗੀ 'ਚ ਅੱਗੇ ਵਧ ਚੁੱਕੇ ਹਨ। ਦੂਜੇ ਪਾਸੇ ਮਲਾਇਕਾ ਆਏ ਦਿਨ ਹੀ ਅਰਜੁਨ ਕਪੂਰ ਨੂੰ ਲੈ ਕੇ ਸੁਰਖੀਆਂ 'ਚ ਛਾਈ ਰਹਿੰਦੀ ਹੈ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News