ਅਰਚਨਾ ਪੂਰਨ ਸਿੰਘ ਅੱਗੇ ਚੰਦਨ ਪ੍ਰਭਾਕਰ ਨੇ ਰੋਇਆ ਆਪਣਾ ਦੁਖੜਾ, ਵੀਡੀਓ ਵਾਇਰਲ

3/12/2020 8:47:27 AM

ਨਵੀਂ ਦਿੱਲੀ (ਬਿਊਰੋ) : ‘ਦਿ ਕਪਿਲ ਸ਼ਰਮਾ ਸ਼ੋਅ‘ ਦਰਸ਼ਕਾਂ ਦਾ ਖੂਬ ਮਨੋਰੰਜਨ ਕਰਦਾ ਹੈ। ਸ਼ੋਅ ਦੀ ਕਾਸਟ ਦਰਸ਼ਕਾਂ ਨੂੰ ਆਪਣੀ ਕਾਮੇਡੀ ਟਾਈਮਿੰਗ ਨਾਲ ਹਸਾਉਂਦੀ ਰਹਿੰਦੀ ਹੈ। ‘ਦਿ ਕਪਿਲ ਸ਼ਰਮਾ ਸ਼ੋਅ‘ ਦਾ ‘ਬਿਹਾਇੰਡ ਦਿ ਸੀਨ‘ ਵੀਡੀਓ ਇੰਟਰਨੈਟ ‘ਤੇ ਕਾਫੀ ਸੁਰਖੀਆਂ ਬਟੋਰ ਰਿਹਾ ਹੈ। ਇਸ ਵੀਡੀਓ ਨੂੰ ਅਰਚਨਾ ਪੂਰਨ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਹੈ। ਵੀਡੀਓ ’ਚ ਅਰਚਨਾ ਪੂਰਨ ਸਿੰਘ ਸ਼ੋਅ ’ਚ ‘ਚੰਦੂ‘ ਦਾ ਕਿਰਦਾਰ ਨਿਭਾਉਣ ਵਾਲੇ ਕਾਮੇਡੀਅਨ ਚੰਦਨ ਪ੍ਰਭਾਕਰ ਦਾ ਮਜ਼ਾਕ ਉਡਾਉਂਦੀ ਦਿਖਾਈ ਦੇ ਰਹੀ ਹੈ।

 
 
 
 
 
 
 
 
 
 
 
 
 
 

Jab BTS camera pahuncha Lounge ke andar toh Chandu kya kar raha tha?! 🤔😱 'BTS Stories' with @chandanprabhakar #TKSS #thekapilsharmashow

A post shared by Archana Puran Singh (@archanapuransingh) on Mar 10, 2020 at 12:16am PDT

ਦੱਸ ਦਈਏ ਕਿ ਇਸ ਵੀਡੀਓ ’ਚ ਅਰਚਨਾ ਪੂਰਨ ਸਿੰਘ ਚੰਦਨ ਪ੍ਰਭਾਕਰ ਦਾ ਮਖੌਲ ਉਡਾ ਰਹੀ ਹੈ। ਅਰਚਨਾ ਚੰਦਨ ਨੂੰ ਕਹਿੰਦੀ ਹੈ, ‘‘ਤੂੰ ਜੋ ਵੀ ਕਰਲਾ ਕਪਿਲ ਹਮੇਸ਼ਾ ਤੈਨੂੰ ਭਿਖਾਰੀ ਬਣਾਉਂਦਾ ਹੈ।’’ ਚੰਦਨ ਇਸ ‘ਤੇ ਕਹਿ ਰਿਹਾ ਹੈ, “ਮੈਨੂੰ ਨਹੀਂ ਪਤਾ ਕਿ ਉਸ ਨੇ ਮੈਨੂੰ ਹਮੇਸ਼ਾ ਭਿਖਾਰੀ ਵਜੋਂ ਦੇਖਿਆ ਹੈ।’’ ਅਰਚਨਾ ਪੂਰਨ ਦਾ ਇਹ ਬੀ. ਟੀ. ਐਸ. ਵੀਡੀਓ ਬਹੁਤ ਵਾਇਰਲ ਹੋ ਰਿਹਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News