ਸਿੱਧੂ ਦੀ ਕੁਰਸੀ ਖੋਹਣ ਦੇ ਸਵਾਲ ''ਤੇ ਅਰਚਨਾ ਨੇ ਦਿੱਤਾ ਬੇਬਾਕੀ ਨਾਲ ਇਹ ਜਵਾਬ

5/27/2020 9:17:32 AM

ਮੁੰਬਈ (ਬਿਊਰੋ) : ਪ੍ਰਤਿਭਾਵਾਨ ਅਰਚਨਾ ਪੂਰਨ ਸਿੰਘ ਨਾ ਸਿਰਫ ਇੱਕ ਸ਼ਾਨਦਾਰ ਅਦਾਕਾਰਾ ਹੈ ਸਗੋ ਇੱਕ ਬਹੁਤ ਵਧੀਆ ਕਾਮੇਡੀਅਨ ਵੀ ਹੈ। ਇਸ ਸਮੇਂ ਉਹ ਸੋਨੀ ਟੀ. ਵੀ. ਦੇ 'ਦਿ ਕਪਿਲ ਸ਼ਰਮਾ ਸ਼ੋਅ' 'ਚ ਖਾਸ ਮਹਿਮਾਨ ਵਜੋਂ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ 'ਦਿ ਕਪਿਲ ਸ਼ਰਮਾ ਸ਼ੋਅ' ਦੇ ਜੱਜ ਵਜੋਂ ਨਜ਼ਰ ਆਏ ਸਨ। ਜਦੋਂ ਤੋਂ ਪੁਲਵਾਮਾ ਅੱਤਵਾਦੀ ਹਮਲੇ ਬਾਰੇ ਦਿੱਤੇ ਉਨ੍ਹਾਂ ਦੇ ਬਿਆਨ ਕਰਕੇ ਲੈ ਕੇ ਨੇਟੀਜਨਾਂ ਨੇ ਸਿੱਧੂ ਨੂੰ ਟਰੋਲ ਕੀਤਾ, ਉਦੋਂ ਇਹ ਚਰਚਾ ਤੇਜ਼ ਹੋ ਗਈ ਹੈ ਕਿ ਸਿੱਧੂ ਨੂੰ ਜੱਜ ਦੇ ਅਹੁਦੇ ਤੋਂ ਹਟਾ ਦਿੱਤਾ ਜਾਵੇ ਅਤੇ ਅਰਚਨਾ ਪੂਰਨ ਸਿੰਘ ਨੂੰ ਸਿੱਧੂ ਦੀ ਥਾਂ ਦਿੱਤੀ ਗਈ। ਅਰਚਨਾ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਹੈਂਡਲ  'ਤੇ ਲਾਈਵ ਹੋਈ ਸੀ। ਇੱਕ ਪ੍ਰਸ਼ੰਸਕ ਨੇ ਉਸ ਤੋਂ ਫੀਡਬੈਕ ਲੈਣ ਦੀ ਕੋਸ਼ਿਸ਼ ਕੀਤੀ ਕਿ ਲੋਕ ਅਕਸਰ ਉਨ੍ਹਾਂ ਨੂੰ ਸਿੱਧੂ ਦੀ ਕੁਰਸੀ ਖੋਹਣ ਲਈ ਜ਼ਿੰਮੇਵਾਰ ਠਹਿਰਾਉਂਦੇ ਹਨ। ਅਰਚਨਾ ਪੂਰਨ ਸਿੰਘ ਨੇ ਇਸ 'ਤੇ ਬੇਬਾਕ ਢੰਗ ਨਾਲ ਜਵਾਬ ਦਿੱਤਾ।

 
 
 
 
 
 
 
 
 
 
 
 
 
 

Malhotra! Miss Braganza is waiting for your 📞☎️ @anupampkher 💗 This is a shoutout to all those of you who have been wanting a Ms Braganza and Malhotra dialogue😁 #kuchkuchhotahai @karanjohar #lockdown2020 #quarantinelife #throwback🔙

A post shared by Archana Puran Singh (@archanapuransingh) on May 25, 2020 at 11:28pm PDT

ਉਸ ਨੇ ਕਿਹਾ, “ਮੈਂ ਸਮਝਦੀ ਹਾਂ ਕਿ ਸਿੱਧੂ ਦੇ ਬਹੁਤ ਸਾਰੇ ਫੈਨਜ਼ ਹਨ ਅਤੇ ਮੈਨੂੰ ਕੋਈ ਪ੍ਰੇਸ਼ਾਨੀ ਨਹੀਂ ਹੈ। ਇਹ ਇੱਕ ਨੌਕਰੀ ਹੈ ਅਤੇ ਮੈਂ ਉਨ੍ਹਾਂ ਦੀ ਕੁਰਸੀ ਨਹੀਂ ਲਈ ਹੈ। ਇੱਕ ਹੋਰ ਗੱਲ ਜੋ ਮੈਂ ਜੋੜਨਾ ਚਾਹੁੰਦੀ ਹਾਂ ਉਹ ਇਹ ਹੈ ਕਿ ਕਪਿਲ ਇਸ ਸ਼ੋਅ 'ਚ ਕਹਿੰਦਾ ਹੈ ਕੀ 'ਮੈਂ ਆਪਣੇ ਦੋਸਤ ਸਿੱਧੂ ਦੀ ਕੁਰਸੀ ਲਈ ਹੈ' ਜੇਕਰ ਕਪਿਲ ਗੰਭੀਰ ਹੁੰਦਾ ਤਾਂ ਕੀ ਮੈਂ ਉਸ 'ਤੇ ਹੱਸਦੀ? ਮੈਂ ਸਿੱਧੂ ਨੂੰ ਚੰਗੀ ਤਰ੍ਹਾਂ ਜਾਣਦੀ ਹਾਂ ਅਤੇ ਤੇ ਮੈਂ ਸਿੱਧੂ ਨੂੰ ਮਿਲੀ ਹਾਂ। ਅਸੀਂ ਬਹੁਤ ਹੀ ਸੁਹਿਰਦ ਸੀ। ਸਿੱਧੂ ਦੇ ਪ੍ਰਸ਼ੰਸਕਾਂ ਪ੍ਰਤੀ ਮੇਰਾ ਪੂਰਾ ਸਤਿਕਾਰ।''

 
 
 
 
 
 
 
 
 
 
 
 
 
 

...kaliyon pe nikhaar hai... 🎶 Today the garden brought a song to my lips... as well as Mom's 💗 #lockdown2020 #quarantinelife #madhislandlife #gardengossip #gardening #oldsongs

A post shared by Archana Puran Singh (@archanapuransingh) on May 26, 2020 at 7:48am PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News