ਲੌਕਡਾਊਨ ਦੌਰਾਨ ਲੋਕਾਂ ਦੀ ਮਦਦ ਕਰਨੀ ਅਰਚਨਾ ਪੂਰਨ ਨੂੰ ਪਈ ਮਹਿੰਗੀ
5/13/2020 12:08:11 PM

ਮੁੰਬਈ (ਬਿਊਰੋ) : ਬਾਲੀਵੁਡ ਅਦਾਕਾਰਾ ਅਰਚਨਾ ਪੂਰਨ ਸਿੰਘ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਹੈ। 'ਦਿ ਕਪਿਲ ਸ਼ਰਮਾ ਸ਼ੋਅ' ਵਿਚ ਪਰਮਾਨੈਂਟ ਗੈਸਟ ਦੀ ਭੂਮਿਕਾ ਨਿਭਾਉਣ ਵਾਲੀ ਅਰਚਨਾ ਸ਼ੋਅ ਦੇ ਬਿਹਾਈਂਡ ਦਿ ਸੀਨਜ਼ ਸ਼ੇਅਰ ਕਰਿਆ ਕਰਦੀ ਸੀ। ਹਾਲਾਂਕਿ ਹੁਣ ਲੌਕਡਾਊਨ ਚੱਲ ਰਿਹਾ ਹੈ ਅਤੇ ਫੈਨਜ਼ ਸ਼ੋਅ ਦੇ ਨਵੇਂ ਐਪੀਸੋਡ ਦਾ ਇੰਤਜ਼ਾਰ ਕਰ ਰਹੇ ਹਨ। ਅਜਿਹੇ ਵਿਚ ਅਰਚਨਾ ਆਪਣੇ ਘਰ ਦੀਆਂ ਸਾਰੀਆਂ ਐਕਟੀਵਿਟਜ਼ ਨੂੰ ਹੀ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਰਹੀ ਹੈ। ਉਹ ਆਪਣੇ ਹਾਊਸਹੈਲਥ ਦੇ ਅਤੇ ਆਪਣੇ ਘਰ ਦੇ ਮੈਂਬਰਾਂ ਦੇ ਵੀਡੀਓ ਬਣਾ ਕੇ ਇੰਸਟਾਗ੍ਰਾਮ 'ਤੇ ਅਪਲੋਡ ਕਰਦੀ ਰਹਿੰਦੀ ਹੈ। ਹਾਲਾਂਕਿ ਹਾਲ ਹੀ ਵਿਚ ਜਦੋਂ ਉਨ੍ਹਾਂ ਨੂੰ ਗਰੀਬਾਂ ਦੀ ਮਦਦ ਕਰਦੇ ਹੋਏ ਇਕ ਤਸਵੀਰ ਇਕ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ ਤਾਂ ਉਹ ਵਿਵਾਦਾਂ ਵਿਚ ਆ ਗਈ।ਸੋਸ਼ਲ ਮੀਡੀਆ ਯੂਜ਼ਰਜ਼ ਨੇ ਇਸ ਹਰਕਤ ਨੂੰ ਪਬਲੀਸਿਟੀ ਸਟੰਟ ਦੱਸਿਆ ਅਤੇ ਉਸ ਨੂੰ ਕੁਮੈਂਟ ਵਿਚ ਖੂਬ ਖਰੀਆਂ ਖੋਟੀਆਂ ਸੁਣਾਉਣੀ ਸ਼ੁਰੂ ਕਰ ਦਿੱਤੀ। ਦਰਅਸਲ, ਅਰਚਨਾ ਇਕ ਗਰੀਬ ਮਹਿਲਾ ਨੂੰ ਰਾਸ਼ਨ ਵੰਡਦੇ ਹੋਏ ਦੀ ਤਸਵੀਰ ਸ਼ੇਅਰ ਕੀਤੀ ਸੀ ਅਤੇ ਕੈਪਸ਼ਨ ਵਿਚ ਲਿਖਿਆ, ''ਇਹ ਅਹਿਸਾਸ ਹੀ ਕਾਫੀ ਹੈ ਕਿ ਤੁਸੀਂ ਕਿਸੇ ਦੇ ਬੁਰੇ ਸਮਾਂ ਵਿਚ ਉਸ ਦੀ ਮਦਦ ਕਰ ਸਕੋ ਅਤੇ ਇਸ ਵਿਚ ਬੁਰਾ ਹੋਰ ਕੀ ਸਮਾਂ ਆਵੇਗਾ?''
ਅਰਚਨਾ ਨੇ ਲਿਖਿਆ, ''ਅੱਜ ਸਾਡੇ ਲੌਕਡਾਊਨ ਦਾ 49ਵਾਂ ਦਿਨ ਹੈ। ਪਲੀਜ ਜ਼ਰੂਰਤਮਦਾਂ ਦੀ ਮਦਦ ਕਰੋ। ਆਪਣੇ ਆਲੇ-ਦੁਆਲੇ ਦੇ ਮਾਹੌਲ 'ਤੇ ਧਿਆਨ ਦਿਓ। ਤੁਹਾਨੂੰ ਅਜਿਹੇ ਤਮਾਮ ਲੋਕ ਮਿਲਣਗੇ, ਜਿਨ੍ਹਾਂ ਨੂੰ ਤੁਹਾਡੀ ਜਰੂਰਤ ਹੈ। ਮੈਂ ਯਸ਼ ਜਰਨਲ ਸਟੋਰ ਦੇ ਮੋਹਨ ਦੀ ਧੰਨਵਾਦੀ ਹਾਂ।'' ਅਰਚਨਾ ਦਾ ਇਸ ਤਸਵੀਰ ਨੂੰ ਸਾਂਝਾ ਕਰਨਾ ਉਨ੍ਹਾਂ ਨੂੰ ਭਾਰੀ ਪਿਆ ਕਿਉਂਕਿ ਇਸ ਤੋਂ ਬਾਅਦ ਕੁਮੈਂਟ ਬਾਕਸ ਵਿਚ ਲੋਕਾਂ ਨੇ ਉਨ੍ਹਾਂ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ।
ਇਕ ਯੂਜ਼ਰ ਨੇ ਕੁਮੈਂਟ ਬਾਕਸ ਵਿਚ ਲਿਖਿਆ, ''ਸ਼ੋਅ ਆਫ ਕਰਨ ਚਲੇ ਜਾਂਦੇ ਹਨ।''।ਇਕ ਹੋਰ ਯੂਜ਼ਰ ਨੇ ਲਿਖਿਆ ਕਿ ''ਇਸ ਤਰ੍ਹਾਂ ਲੋਕਾਂ ਦੀਆਂ ਤਸਵੀਰਾਂ ਨਹੀਂ ਸ਼ੇਅਰ ਕਰਨੀ ਚਾਹੀਦੀ ਕਿਉਂਕਿ ਜਿਹੜੇ ਲੋਕਾਂ ਦੀ ਤਸਵੀਰਾਂ ਕਲਿੱਕ ਕੀਤੀ ਜਾਣੀ ਚਾਹੀਦੀ ਹੈ। ਹਾਲਾਂਕਿ ਇਸ ਤਰ੍ਹਾਂ ਦੇ ਕੁਮੈਂਟਸ ਦੇ ਜਵਾਬ ਵਿਚ ਅਰਚਨਾ ਨੇ ਲਿਖਿਆ ਕਿ ਤਸਵੀਰ ਉਨ੍ਹਾਂ ਨੂੰ ਗ੍ਰੋਸਰੀ ਵਾਲੇ ਨੇ ਭੇਜੀ ਸੀ ਅਤੇ ਇਸ ਤਸਵੀਰ ਵਿਚ ਮਹਿਲਾ ਦਾ ਚਿਹਰਾ ਨਹੀਂ ਦਿਖਾਈ ਦੇ ਰਿਹਾ ਹੈ। ਆਖਿਰ ਉਸ ਦੀ ਪਛਾਣ ਲੁਕੀ ਰਹੇਗੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ