ਜ਼ਿੰਦਗੀ ਦੀਆਂ ਪਰਤਾਂ ਨੂੰ ਉਜਾਗਰ ਕਰਦੈ ''ਅਰਦਾਸ ਕਰਾਂ'' ਦਾ ''ਚੈਪਟਰ 2'' (ਵੀਡੀਓ)

7/8/2019 8:28:21 PM

ਜਲੰਧਰ (ਬਿਊਰੋ) — ਪੰਜਾਬੀ ਫਿਲਮਾਂ ਵਿਸ਼ੇ ਪੱਖੋਂ ਬੇਹੱਦ ਮਜ਼ਬੂਤ ਹੁੰਦੀਆਂ ਜਾ ਰਹੀਆਂ ਹਨ। ਫਿਲਮਾਂ 'ਚ ਉਨ੍ਹਾਂ ਵਿਸ਼ਿਆਂ ਨੂੰ ਛੂਹਣਾ ਬਹੁਤ ਜ਼ਰੂਰੀ ਹੁੰਦਾ ਹੈ, ਜੋ ਲੋਕਾਂ ਦੀ ਜ਼ਿੰਦਗੀ ਨਾਲ ਜੁੜੇ ਹੋਣ। ਜ਼ਿੰਦਗੀ ਦੇ ਰੰਗਾਂ ਨਾਲ ਭਰੀ ਹੋਈ ਹੈ। ਪੰਜਾਬੀ ਫਿਲਮ 'ਅਰਦਾਸ ਕਰਾਂ' ਜਿਸ ਦੀ ਹੁਣ ਤੱਕ ਰਿਲੀਜ਼ ਹੋਏ ਦੋ ਗੀਤ ਤੇ 'ਚੈਪਟਰ 1' ਨੇ ਦਰਸ਼ਕਾਂ ਨੂੰ ਸੋਚਣ 'ਤੇ ਮਜਬੂਰ ਕਰ ਦਿੱਤਾ ਹੈ। ਅਜਿਹੇ ਵਿਸ਼ੇ 'ਤੇ ਵੀ ਫਿਲਮਾਂ ਬਣ ਸਕਦੀਆਂ ਹਨ। 'ਅਰਦਾਸ ਕਰਾਂ' ਫਿਲਮ ਦਾ ਅੱਜ 'ਚੈਪਟਰ 2' ਰਿਲੀਜ਼ ਕੀਤਾ ਗਿਆ ਹੈ। ਇਸ ਚੈਪਟਰ 'ਚ ਜ਼ਿੰਦਗੀ ਦੇ ਵੱਖ-ਵੱਖ ਰੰਗ ਪੇਸ਼ ਕੀਤੇ ਗਏ ਹਨ।

ਸਰਦਾਰ ਸੋਹੀ, ਰਾਣਾ ਜੰਗ ਬਹਾਦਰ, ਮਲਕੀਤ ਰੌਣੀ, ਗੁਰਪ੍ਰੀਤ ਘੁੱਗੀ ਤੇ ਗਿੱਪੀ ਗਰੇਵਾਲ 'ਤੇ ਫਿਲਮਾਇਆ ਇਹ ਚੈਪਟਰ ਜਿਥੇ ਫਿਲਮ ਪ੍ਰਤੀ ਉਤਸੁਕਤਾ ਵਧਾਉਂਦਾ ਹੈ, ਉਥੇ ਹੀ ਦਰਸ਼ਕਾਂ ਨੂੰ ਰੋਜ਼ਾਨਾ ਜ਼ਿੰਦਗੀ ਦੀਆਂ ਗੱਲਾਂ ਨਾਲ ਵੀ ਜੋੜਦਾ ਹੈ।ਜ਼ਿੰਦਗੀ ਦੀਆਂ ਪਰਤਾਂ ਨੂੰ ਉਜਾਗਰ ਕਰਦਾ ਇਹ ਚੈਪਟਰ 'ਅਰਦਾਸ ਕਰਾਂ' ਫਿਲਮ ਨੂੰ ਦੇਖਣ ਦੀ ਤਾਂਘ ਨੂੰ ਹੋਰ ਵਧਾਉਂਦਾ ਹੈ। ਹੰਬਲ ਮੋਸ਼ਨ ਪਿਕਚਰਜ਼ ਦੀ ਇਸ ਪੇਸ਼ਕਸ਼ ਨੂੰ ਗਿੱਪੀ ਗਰੇਵਾਲ ਨੇ ਪ੍ਰੋਡਿਊਸ 'ਤੇ ਡਾਇਰੈਕਟ ਕੀਤਾ ਹੈ। ਰਾਣਾ ਰਣਬੀਰ ਤੇ ਗਿੱਪੀ ਗਰੇਵਾਲ ਨੇ ਇਸ ਫਿਲਮ ਦੀ ਕਹਾਣੀ ਲਿਖੀ ਹੈ। 19 ਜੁਲਾਈ ਇਸ ਫਿਲਮ ਨੂੰ ਓਮਜੀ ਗਰੁੱਪ ਵਲੋਂ ਵਰਲਡਵਾਈਡ ਰਿਲੀਜ਼ ਕੀਤਾ ਜਾਵੇਗਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Lakhan

This news is Edited By Lakhan

Related News