ਸੁਨਿਧੀ ਚੌਹਾਨ ਦੀ ਆਵਾਜ਼ ''ਚ ''ਅਰਦਾਸ ਕਰਾਂ'' ਦਾ ਟਾਈਟਲ ਟਰੈਕ ਰਿਲੀਜ਼ (ਵੀਡੀਓ)

7/15/2019 9:37:09 AM

ਜਲੰਧਰ (ਬਿਊਰੋ) — ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਗਿੱਪੀ ਗਰੇਵਾਲ ਦੀ ਆਉਂਦੇ ਸ਼ੁੱਕਰਵਾਰ ਯਾਨੀ 19 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ 'ਅਰਦਾਸ ਕਰਾਂ' ਦਾ ਟਾਈਟਲ ਟਰੈਕ 'ਅਰਦਾਸ ਕਰਾਂ' ਆਊਟ ਹੋ ਚੁੱਕਿਆ ਹੈ, ਜਿਸ ਨੂੰ ਬਾਲੀਵੁੱਡ ਦੀ ਮਸ਼ਹੂਰ ਗਾਇਕਾ ਸੁਨਿਧੀ ਚੌਹਾਨ ਨੇ ਆਪਣੀ ਖੂਬਸੂਰਤ ਆਵਾਜ਼ ਨਾਲ ਸ਼ਿੰਗਾਰਿਆ ਹੈ। ਫਿਲਮ ਦੇ ਟਾਈਟਲ ਟਰੈਕ 'ਅਰਦਾਸ ਕਰਾਂ'  ਨੂੰ ਕਲਮਬੱਧ ਹੈਪੀ ਰਾਏਕੋਟੀ ਨੇ ਕੀਤਾ ਹੈ, ਜਿਸ ਦਾ ਮਿਊਜ਼ਿਕ ਜਤਿੰਦਰ ਸ਼ਾਹ ਨੇ ਤਿਆਰ ਕੀਤਾ ਹੈ। ਟਾਈਟਲ ਟਰੈਕ ਨੂੰ ਸਾਗਾ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਕੁਝ ਮਿੰਟ ਪਹਿਲਾਂ ਰਿਲੀਜ਼ ਹੋਏ ਫਿਲਮ ਦੇ ਟਾਈਟਲ ਟਰੈਕ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। 

ਦੱਸ ਦਈਏ ਕਿ 'ਅਰਦਾਸ ਕਰਾਂ' ਦੇ ਟਾਈਟਲ ਟਰੈਕ 'ਚ ਮਨੁੱਖਤਾ ਜ਼ਿੰਦਗੀ ਨੂੰ ਖਾਸ ਸੁਨੇਹਾ ਦਿੱਤਾ ਗਿਆ ਹੈ, ਜਿਸ 'ਚ ਵਾਹਿਗੁਰੂ ਨੂੰ ਅਰਦਾਸ ਗਈ ਕੀਤੀ ਹੈ ਕਿ ਸਾਰੇ ਇਕੱਠੇ ਰਹਿਣ ਤੇ ਕੋਈ ਜਾਤ-ਪਾਤ ਨਾ ਹੋਵੇ।  ਮਾਪਿਆਂ ਤੇ ਬੱਚਿਆਂ ਦਾ ਪਿਆਰ ਬਣਿਆ ਰਹੇ ਅਤੇ ਹਮੇਸ਼ਾ ਇਕ-ਦੂਜੇ ਪ੍ਰਤੀ ਸਤਿਕਾਰ ਕਰਦੇ ਰਹਿਣ। ਅਜਿਹੇ ਭਾਵੁਕ ਸ਼ਬਦਾਂ ਨਾਲ 'ਅਰਦਾਸ ਕਰਾਂ' ਦਾ ਟਾਈਟਲ ਟਰੈਕ ਭਰਿਆ ਹੋਇਆ। ਇਹ ਫਿਲਮ ਜ਼ਿੰਦਗੀ ਵਿਚ ਟੁੱਟਦੇ ਰਿਸ਼ਤਿਆਂ ਨੂੰ ਬਿਆਨ ਕਰਦੀ ਹੈ।
ਦੱਸਣਯੋਗ ਹੈ ਕਿ ਗਿੱਪੀ ਗਰੇਵਾਲ ਦੇ ਹੋਮ ਪ੍ਰੋਡਕਸ਼ਨ ਹੰਬਲ ਮੋਸ਼ਨ ਪਿਕਚਰ ਦੇ ਹੇਠ ਇਸ ਫਿਲਮ ਨੂੰ ਬਣਾਇਆ ਗਿਆ ਹੈ। ਇਸ ਫਿਲਮ ਨੂੰ ਗਿੱਪੀ ਗਰੇਵਾਲ ਵਲੋਂ ਡਾਇਰੈਕਟ ਅਤੇ ਪ੍ਰੋਡਿਊਸ ਕੀਤਾ ਗਿਆ ਹੈ। ਫਿਲਮ ਦੀ ਕਹਾਣੀ ਅਤੇ ਸਕ੍ਰੀਨ ਪਲੇਅ ਗਿੱਪੀ ਗਰੇਵਾਲ ਅਤੇ ਰਾਣਾ ਰਣਬੀਰ ਨੇ ਮਿਲਕੇ ਲਿਖੇ  ਹਨ ਅਤੇ ਡਾਇਲਾਗਸ ਰਾਣਾ ਰਣਬੀਰ ਨੇ ਲਿਖੇ ਹਨ। 'ਅਰਦਾਸ ਕਰਾਂ' 'ਚ ਗੁਰਪ੍ਰੀਤ ਘੁੱਗੀ, ਰਾਣਾ ਰਣਬੀਰ, ਮਲਕੀਤ ਰੌਣੀ, ਜਪਜੀ ਖਹਿਰਾ, ਮਿਹਰ ਵਿਜ, ਸਰਦਾਰ ਸੋਹੀ, ਰਾਣਾ ਜੰਗ ਬਹਾਦੁਰ ਸਿੰਘ, ਯੋਗਰਾਜ ਸਿੰਘ ਵਰਗੇ ਨਾਮੀ ਅਦਾਕਾਰ ਨਜ਼ਰ ਆਉਣਗੇ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News