ਮਸ਼ਹੂਰ ਅਦਾਕਾਰਾ ਦੇ ਨਾਂ ''ਤੇ ਹੋਈ 60 ਲੱਖ ਦੀ ਠੱਗੀ, ਦੋਸ਼ੀ ਗ੍ਰਿਫਤਾਰ

8/3/2019 12:51:51 PM

ਮੁੰਬਈ (ਬਿਊਰੋ) — ਤੁਸੀਂ ਅਜਿਹੇ ਲੋਕਾਂ ਬਾਰੇ ਵੀ ਸੁਣਿਆ ਹੋਵੇਗਾ, ਜਿਹੜੇ ਆਪਣੇ ਪਸੰਦੀਦਾ ਸਟਾਰ ਨੂੰ ਭਗਵਾਨ ਦਾ ਦਰਜਾ ਦੇ ਬੈਠਦੇ ਹਨ। ਕਈ ਤਾਂ ਅਜਿਹੇ ਵੀ ਹੁੰਦੇ ਹਨ, ਜੋ ਸਟਾਰ ਨੂੰ ਮਿਲਣ ਦੀ ਚਾਹਤ 'ਚ ਇਸ ਹੱਦ ਤੱਕ ਗੁਜਰ ਜਾਂਦੇ ਹਨ ਕਿ ਸੁੱਧ-ਬੁੱਧ ਗੁਆਹ ਬੈਠਦੇ ਹਨ। ਹਾਲ ਹੀ 'ਚ ਅਜਿਹਾ ਹੀ ਇਕ ਮਾਮਲੇ ਸਾਹਮਣੇ ਆਇਆ ਹੈ। ਦਰਅਸਲ, ਤਮਿਲਨਾਡੂ ਦੇ ਰਾਮਨਾਥਪੁਰਮ ਸ਼ਹਿਰ 'ਚ ਇਕ ਸ਼ਖਸ, ਜੋ ਕਿ ਕਾਜਲ ਅਗਰਵਾਲ ਦਾ ਬਹੁਤ ਵੱਡਾ ਫੈਨ ਹੈ। ਉਹ ਉਸ ਨੂੰ ਕਾਫੀ ਸਮੇਂ ਤੋਂ ਮਿਲਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਫੈਨ 'ਤੇ ਕਾਜਲ ਅਗਰਵਾਲ ਦੀ ਦੀਵਾਨਗੀ ਇਸ ਤਰ੍ਹਾਂ ਸਵਾਰ ਹੋਈ ਸੀ ਕਿ ਉਹ ਅਦਾਕਾਰਾ ਨੂੰ ਮਿਲਣ ਲਈ ਕੁਝ ਵੀ ਕਰਨ ਨੂੰ ਤਿਆਰ ਸੀ। ਇਸ ਵਿਅਕਤੀ ਨੂੰ ਇਕ ਵੈੱਬਸਾਈਟ ਦਾ ਪਤਾ ਲੱਗਾ, ਜਿਹੜੀ ਕਿ ਉਸ ਨੂੰ ਅਦਾਕਾਰਾ ਨਾਲ ਮਿਲਵਾ ਸਕਦੀ ਸੀ। ਇਸ ਵੈੱਬ ਸਾਈਟ ਨੇ ਫੈਨ ਨੂੰ ਕਾਜਲ ਅਗਰਵਾਲ ਨਾਲ ਮਿਲਵਾਉਣ ਦੀ ਗੱਲ ਆਖੀ ਅਤੇ ਇਹ ਵਿਅਕਤੀ ਮੰਨ ਵੀ ਗਿਆ।

ਇੰਝ ਹੋਈ ਠੱਗੀ
ਕਾਜਲ ਅਗਰਵਾਲ ਦੇ ਫੈਨ ਨੇ ਇਸ ਵੈੱਬਸਾਈਟ ਦੇ ਚੈਟ ਬਾਕਸ 'ਤੇ ਜਾ ਕੇ ਪੁੱਛਿਆ, ਜਿਸ ਤੋਂ ਬਾਅਦ ਵੈੱਬ ਪੇਜ ਮੇਕਰਸ ਵਲੋਂ ਉਸ ਤੋਂ 50 ਹਜ਼ਾਰ ਰੁਪਏ ਤੇ ਪਰਸਨਲ ਡਿਟੇਲਸ ਮੰਗੀ ਗਈ। ਇਸ ਸ਼ਖਸ ਨੇ ਇਕ ਵਾਰ ਵੀ ਨਹੀਂ ਸੋਚਿਆ ਅਤੇ ਤੁਰੰਤ 50 ਹਜ਼ਾਰ ਰੁਪਏ ਟਰਾਂਸਫਰ ਕਰ ਦਿੱਤੇ। ਇਸ ਤੋਂ ਬਾਅਦ ਵੀ ਫੈਨ ਤੋਂ ਕਈ ਵਾਰ ਪੈਸਿਆਂ ਦੀ ਮੰਗ ਕੀਤੀ ਗਈ ਅਤੇ ਉਸ ਨੇ ਪੈਸੇ ਭੇਜੇ ਵੀ। ਹਾਲਾਂਕਿ ਜਦੋਂ ਕਈ ਵਾਰ ਪੈਸੇ ਭੇਜਣ ਤੋਂ ਬਾਅਦ ਵੀ ਮੀਟਿੰਗ ਦੀ ਡਿਟੇਲ ਨਹੀਂ ਸ਼ੇਅਰ ਕੀਤੀ ਗਈ ਤਾਂ ਸ਼ਖਸ ਨੂੰ ਸ਼ੱਕ ਹੋਇਆ, ਜਿਸ ਤੋਂ ਬਾਅਦ ਉਸ ਨੇ ਹੋਰ ਪੈਸੇ ਦੇਣ ਤੋਂ ਮਨਾ ਕਰ ਦਿੱਤਾ। ਜਦੋਂ ਤੱਕ ਵਿਅਕਤੀ ਨੇ ਇਨਕਾਰ ਕੀਤਾ ਉਦੋ ਤੱਕ ਇਸ ਵੈੱਬਸਾਈਟ ਨੂੰ ਕੁਲ 60 ਲੱਖ ਰੁਪਏ ਦੇ ਚੁੱਕਾ ਸੀ। ਹੈਰਾਨੀ ਵਾਲੀ ਗੱਲ ਇਹ ਹੈ ਕਿ ਜਦੋਂ ਇਸ ਸ਼ਖਸ ਨੇ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਵੈੱਬਸਾਈਟ ਦੇ ਓਨਰ ਨੇ ਉਸ ਦੀ ਪਰਸਨਲ ਡੀਟੇਲਸ ਤੇ ਤਸਵੀਰਾਂ ਲੀਕ ਕਰਨ ਦੀ ਧਮਕੀ ਦਿੱਤੀ। ਇਸ ਘਟਨਾ ਕਾਰਨ ਅਦਾਕਾਰਾ ਦਾ ਇਹ ਫੈਨ ਕਾਫੀ ਤਨਾਅ 'ਚ ਆ ਗਿਆ ਸੀ ਅਤੇ ਉਸ ਨੇ ਆਪਣਾ ਘਰ ਛੱਡ ਦਿੱਤਾ ਸੀ। 

ਪੁਲਸ ਨੇ ਦੋਸ਼ੀ ਨੂੰ ਕੀਤਾ ਗ੍ਰਿਫਤਾਰ
ਜਦੋਂ ਇਹ ਮਾਮਲਾ ਪੁਲਸ ਕੋਲ ਪਹੁੰਚਿਆ ਤਾਂ ਠੱਗੀ ਕਰਨ ਵਾਲੇ ਲੋਕਾਂ ਦਾ ਪਤਾ ਲਾਉਣਾ ਸ਼ੁਰੂ ਕੀਤਾ ਗਿਆ, ਜਿਸ ਤੋਂ ਬਾਅਦ ਸਾਹਮਣੇ ਆਇਆ ਕਿ ਇਸ ਠੱਗੀ ਕਰਨ ਵਾਲੀ ਵੈੱਬਸਾਈਟ ਨੂੰ ਇਕ ਲੁਟੇਰੇ ਗੈਂਗ ਦੇ ਲੋਕ ਮਿਲ ਕੇ ਚਲਾ ਰਹੇ ਸਨ। ਉਥੇ ਹੀ ਪੁਲਸ ਨੇ ਘਰ ਛੱਡ ਚੁੱਕੇ ਇਸ ਕਰੇਜ਼ੀ ਫੈਨ ਨੂੰ ਵੀ ਲੱਭਿਆ। ਪੁਲਸ ਅਧਿਕਾਰੀਆਂ ਨੂੰ ਇਹ ਫੈਨ ਕੋਲਕਾਤਾ 'ਚ ਮਿਲਿਆ। ਫੈਨ ਦੀ ਜਾਣਕਾਰੀ 'ਤੇ ਪੁਲਸ ਨੇ ਸਵਰਣ ਕੁਮਾਰ ਨਾਂ ਦੇ ਸ਼ਖਸ ਨੂੰ ਰਿਹਾਸਤ 'ਚ ਲਿਆ ਗਿਆ। 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News