5 ਸਿਤਾਰਾ ਹੋਟਲ ''ਚ ਚੱਲ ਰਹੇ ਸੈਕਸ ਰੈਕੇਟ ''ਚ ਅਦਾਕਾਰਾ ਸਮੇਤ ਅਰਹਾਨ ਦੀ ਸਾਬਕਾ ਪ੍ਰੇਮਿਕਾ ਗ੍ਰਿਫਤਾਰ

1/10/2020 1:35:57 PM

ਮੁੰਬਈ (ਬਿਊਰੋ) — ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੇ ਸਾਬਕਾ ਮੁਕਾਬਲੇਬਾਜ਼ ਅਰਹਾਨ ਖਾਨ ਦੀ ਸਾਬਕਾ ਪ੍ਰੇਮਿਕਾ ਅੰਮ੍ਰਿਤਾ ਧਨੋਵਾ ਗ੍ਰਿਫਤਾਰ ਹੋ ਗਈ ਹੈ। ਅੰਮ੍ਰਿਤਾ ਧਨੋਵਾ ਦੀ ਗ੍ਰਿਫਤਾਰੀ ਗੋਰੇਗਾਂਵ ਦੇ ਇਕ ਪੰਜ ਸਿਤਾਰਾ ਹੋਟਲ 'ਚ ਚੱਲ ਰਹੀ ਪਾਰਟੀ ਦੌਰਾਨ ਕੀਤੀ ਗਈ ਹੈ। ਖਬਰਾਂ ਮੁਤਾਬਕ, ਇਹ ਗ੍ਰਿਫਤਾਰੀ ਸੈਕਸ ਰੈਕੇਟ 'ਚ ਸ਼ਾਮਲ ਹੋਣ ਦੇ ਚੱਲਦਿਆਂ ਪੁਲਸ ਰੇਡ ਦੌਰਾਨ ਕੀਤੀ ਗਈ ਹੈ, ਜਿਥੇ ਪੁਲਸ ਨੇ ਅੰਮ੍ਰਿਤਾ ਤੋਂ ਇਲਾਵਾ ਇਕ ਹੋਰ ਅਦਾਕਾਰਾ ਨੂੰ ਵੀ ਗ੍ਰਿਫਤਾਰ ਕੀਤਾ ਹੈ। ਦੱਸ ਦਈਏ ਕਿ ਅੰਮ੍ਰਿਤਾ ਧਨੋਵਾ ਨੇ ਪਿਛਲੇ ਕਈ ਦਿਨਾਂ ਤੋਂ ਅਰਹਾਨ ਖਾਨ ਨਾਲੋਂ ਆਪਣਾ ਰਿਸ਼ਤਾ ਟੁੱਟਣ ਕਾਰਨ ਕਾਫੀ ਸੁਰਖੀਆਂ ਬਟੋਰੀਆਂ ਸਨ। ਅਰਹਾਨ ਖਾਨ ਬਿੱਗ ਬੌਸ ਦੇ ਮੌਜ਼ੂਦਾ ਸੀਜ਼ਨ 13 ਦਾ ਮੁਕਾਬਲੇਬਾਜ਼ ਹੈ ਤੇ ਹਾਲ ਹੀ 'ਚ ਉਹ ਸ਼ੋਅ ਤੋਂ ਨੌਮੀਨੇਟ ਹੋਇਆ ਹੈ। ਅਰਹਾਨ ਇਸ ਸਮੇਂ ਟੀ. ਵੀ. ਅਦਾਕਾਰਾ ਰਸ਼ਮੀ ਦੇਸਾਈ ਨੂੰ ਡੇਟ ਕਰ ਰਿਹਾ ਹੈ, ਜੋ ਹੁਣ ਵੀ ਬਿੱਗ ਬੌਸ ਦੇ ਘਰ 'ਚ ਮੌਜ਼ੂਦ ਹੈ।

ਅੰਮ੍ਰਿਤਾ ਧਨੋਵਾ ਨੇ ਭੱਜਣ ਦੀ ਵੀ ਕੀਤੀ ਕੋਸ਼ਿਸ਼
ਖਬਰਾਂ ਮੁਤਾਬਕ, ਦੋਵੇਂ ਅਭਿਨੇਤਰੀਆਂ ਨੂੰ ਧਾਰਾ 370 (3) ਤੇ 34 ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ 'ਤੇ ਅਨੈਤਿਕ ਤਸਕਰੀ ਕਾਨੂੰਨ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪਤਾ ਚੱਲਿਆ ਹੈ ਕਿ ਦੋ ਹੋਰ ਵੀ ਸਕਾਟਰਸ ਨੂੰ ਫੜਿਆ ਗਿਆ ਹੈ। ਇਹ ਵੀ ਦੱਸਿਆ ਗਿਆ ਹੈ ਕਿ ਜਦੋਂ ਅੰਮ੍ਰਿਤਾ ਨੂੰ ਪੁਲਸ ਰੇਡ ਦਾ ਪਤਾ ਲੱਗਾ ਤਾਂ ਉਸ ਨੇ ਭੱਜਣ ਦੀ ਕੋਸ਼ਿਸ਼ ਵੀ ਕੀਤੀ ਪਰ ਪੁਲਸ ਨੇ ਉਸ ਨੂੰ ਫੜਨ 'ਚ ਸਫਲ ਰਹੀ।

ਅੰਮ੍ਰਿਤਾ ਨੇ ਲਾਇਆ ਅਰਹਾਨ 'ਤੇ ਫਸਾਉਣ ਦਾ ਦੋਸ਼
ਅੰਮ੍ਰਿਤਾ ਧਨੋਵਾ ਨੇ ਦੋਸ਼ ਲਾਇਆ ਹੈ ਕਿ ਇਹ ਸਭ ਅਰਹਾਨ ਖਾਨ ਦੀ ਸਾਜਿਸ਼ ਹੈ। ਉਸ ਨੇ ਕਿਹਾ ਕਿ ਅਰਹਾਨ ਮੈਨੂੰ ਫਸਾਉਣਾ ਚਾਹੁੰਦਾ ਹੈ। ਇਹ ਇਕ ਆਮ ਪਾਰਟੀ ਸੀ, ਜੋ ਹੋਟਲ 'ਚ ਚੱਲ ਰਹੀ ਸੀ। ਅੰਮ੍ਰਿਤਾ ਨੂੰ ਦਿੰਡੋਸ਼ੀ ਪੁਲਸ ਸਟੇਸ਼ਨ ਲੈ ਜਾਇਆ ਗਿਆ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News