ਫਿਲਮ ਨਿਰਮਾਤਾ ਅਰਿਬਾਮ ਨੇ ਨਾਗਰਿਕਤਾ ਸੋਧ ਬਿੱਲ ਦੇ ਖਿਲਾਫ ਵਾਪਸ ਕੀਤਾ ਪਦਮਸ਼੍ਰੀ

2/4/2019 9:01:32 AM

ਇੰਫਾਲ (ਬਿਊਰੋ) — ਦੇਸ਼ ਵਿਚ ਐਵਾਰਡ ਵਾਪਸ ਕਰਨ ਦਾ ਦੌਰ ਇਕ ਵਾਰ ਫਿਰ ਸ਼ੁਰੂ ਹੋ ਗਿਆ ਹੈ। ਹਾਲਾਂਕਿ ਇਸ ਵਾਰ ਇਹ ਅਸਹਿਣਸ਼ੀਲਤਾ ਦੇ ਮੁੱਦੇ 'ਤੇ ਨਹੀਂ ਸਗੋਂ ਨਾਗਰਿਕਤਾ ਸੋਧ ਬਿੱਲ ਦੇ ਖਿਲਾਫ ਸ਼ੁਰੂ ਹੋਇਆ ਹੈ। ਮਸ਼ਹੂਰ ਫਿਲਮ ਨਿਰਮਾਤਾ ਅਰਿਬਾਮ ਸ਼ਿਆਮ ਸ਼ਰਮਾ ਨੇ ਨਾਗਰਿਕਤਾ ਸੋਧ ਬਿੱਲ 2016 ਦੇ ਵਿਰੋਧ ਵਿਚ ਐਤਵਾਰ ਨੂੰ ਆਪਣਾ ਪਦਮਸ਼੍ਰੀ ਐਵਾਰਡ ਵਾਪਸ ਕਰਨ ਦਾ ਐਲਾਨ ਕੀਤਾ ਹੈ।

ਮਣੀਪੁਰੀ ਫਿਲਮ ਨਿਰਮਾਤਾ ਅਰਿਬਾਮ ਨੂੰ ਸਾਲ 2006 ਵਿਚ ਇਹ ਐਵਾਰਡ ਮਿਲਿਆ ਸੀ। ਦੱਸਣਯੋਗ ਹੈ ਕਿ 83 ਸਾਲਾ ਫਿਲਮ ਨਿਰਮਾਤਾ ਤੇ ਮਿਊਜ਼ਿਕ ਕੰਪੋਜ਼ਰ ਅਰਿਬਾਮ ਦੀਆਂ ਫਿਲਮਾਂ ਨੇ ਕਈ ਨੈਸ਼ਨਲ ਐਵਾਰਡ ਆਪਣੇ ਨਾਂ ਕੀਤੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News