ਪਰਿਣੀਤੀ ਚੋਪੜਾ ਨੂੰ ਲੈ ਕੇ ''ਫਰਾਰ'' ਹੋਵੇਗਾ ਅਰਜੁਨ ਕਪੂਰ

7/3/2017 5:56:32 PM

ਮੁੰਬਈ— ਬਾਲੀਵੁੱਡ ਅਭਿਨੇਤਾ ਅਰਜੁਨ ਕਪੂਰ ਅਤੇ ਪਰਿਣੀਤੀ ਚੋਪੜਾ ਇਕ ਵਾਰ ਫਿਰ ਤੋਂ ਪਰਦੇ 'ਤੇ ਆਪਣੇ ਇਸ਼ਕ ਦਾ ਜਾਦੂ ਬਿਖੇਰਦੇ ਨਜ਼ਰ ਆਉਣਗੇ। ਇਨ੍ਹਾਂ ਦੋਵਾਂ ਸਟਾਰਰ ਨੇ ਇਸ ਤੋਂ ਪਹਿਲਾਂ ਫਿਲਮ 'ਇਸ਼ਕਜਾਦੇ' 'ਚ ਇਕੱਠੇ ਨਜ਼ਰ ਆ ਚੁੱਕੇ ਹਨ ਅਤੇ ਇਨ੍ਹਾਂ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਹੁਣ ਇਕ ਵਾਰ ਇਹ ਜੋੜੀ ਫਿਲਮ 'ਸੰਦੀਪ ਅੋਰ ਪਿੰਕੀ ਫਰਾਰ' 'ਚ ਇਕੱਠੀ ਨਜ਼ਰ ਆਵੇਗੀ। ਇਹ ਫਿਲਮ ਯਸ਼ ਰਾਜ ਦੇ ਬੈਨਰ ਹੇਠ ਬਣ ਰਹੀ ਹੈ। ਅੱਜ ਹੀ ਯਸ਼ਰਾਜ ਫਿਲਮਸ ਨੇ ਇਸ ਬਾਰੇ ਐਲਾਨ ਕੀਤਾ ਹੈ। 


ਜ਼ਿਕਰਯੋਗ ਹੈ ਕਿ ਇਸ ਫਿਲਮ ਨੂੰ ਦਿਬਾਕਰ ਬੈਨਰਜ਼ੀ ਡਾਇਰੈਕਟ ਕਰਨਗੇ। ਅਰਜੁਨ ਅਤੇ ਪਰਿਣੀਤੀ ਇਸ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਅਰਜੁਨ ਕਪੂਰ ਨੇ ਇਸ ਫਿਲਮ ਬਾਰੇ ਕਿਹਾ, ''ਯਸ਼ਰਾਜ ਨਾਲ ਫਿਰ ਤੋਂ ਕੰਮ ਕਰਨਾ ਬਹੁਤ ਹੀ ਉਤਸਾਹਿਤ ਹੈ। ਮੈਂ ਦਿਬਾਕਰ ਅਤੇ ਪਰੀ ਨਾਲ ਫਰਾਰ ਹੋਣ ਲਈ ਪੂਰੀ ਤਰ੍ਹਾਂ ਤਿਆਰ ਹਾਂ''। ਉੱਥੇ ਹੀ ਪਰਿਣੀਤੀ ਨੇ ਇਸ ਬਾਰੇ ਦੱਸਿਆ, ''ਇਸ਼ਕਜਾਦੇ ਤੋਂ ਬਾਅਦ ਮੈਂ ਅਤੇ ਅਰਜੁਨ ਹਮੇਸ਼ਾ ਹੀ ਦਿਬਾਰਕ ਨਾਲ ਕੰਮ ਕਰਨ ਬਾਰੇ ਸੋਚ ਸੀ ਅਤੇ ਇਹ ਵੱਖਰੀ ਤਰ੍ਹਾਂ ਦੀ ਫਿਲਮਾਂ ਬਣਾਉਂਦੇ ਹਨ ਜੋ ਆਪਣਾ ਪ੍ਰਭਾਵ ਵੀ ਛੱਡਦੀਆਂ ਹਨ। ਮੈਂ ਪ੍ਰਸ਼ੰਸਕਾਂ ਨੂੰ ਕੁਝ ਵੱਖਰਾ ਦਿਖਾਉਣ ਲਈ ਪੂਰੀ ਤਰ੍ਹਾਂ ਤਿਆਰ ਹਾਂ''।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News