ਸੌਤੇਲੀ ਮਾਂ ਸ਼੍ਰੀਦੇਵੀ ਦੀ ਮੌਤ ਤੋਂ ਬਾਅਦ ਅਰਜੁਨ ਕਪੂਰ ਨੇ ਕੀਤਾ ਇਹ ਪਹਿਲਾਂ ਟਵੀਟ

3/13/2018 11:20:31 AM

ਮੁੰਬਈ(ਬਿਊਰੋ)— ਮਸ਼ਹੂਰ ਨਿਰਦੇਸ਼ਕ ਸੁਜੀਤ ਸਰਕਾਰ ਦੀ ਆਉਣ ਵਾਲੀ ਫਿਲਮ 'ਅਕਤੂਬਰ' ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਦਰਸ਼ਕਾਂ ਵਲੋਂ ਟਰੇਲਰ ਨੂੰ ਕਾਫੀ ਕਾਫੀ ਪਸੰਦ ਆ ਰਿਹਾ ਹੈ। ਇਹ ਫਿਲਮ ਇਕ ਲਵ ਸਟੋਰੀ ਹੈ, ਜਿਸ 'ਚ ਵਰੁਣ ਧਵਨ ਤੇ ਬਨੀਤਾ ਸੰਧੁ ਮੁੱਖ ਭੂਮਿਕਾ 'ਚ ਹਨ। ਸੋਸ਼ਲ ਮੀਡੀਆ 'ਤੇ ਫੈਨਜ਼ ਟਰੇਲਰ ਦੀ ਕਾਫੀ ਤਾਰੀਫ ਕਰ ਰਹੇ ਹਨ। ਅਰਜੁਨ ਕਪੂਰ ਨੇ ਵੀ ਵਰੁਣ ਧਵਨ ਦੀ ਫਿਲਮ ਦੇ ਟਰੇਲਰ ਨੂੰ ਦੇਖ ਕੇ ਕਾਫੀ ਤਾਰੀਫ ਕੀਤੀ ਹੈ। ਅਰਜੁਨ ਵਰੁਣ ਕਾਫੀ ਚੰਗੇ ਦੋਸਤ ਹਨ। ਉਸ ਨੇ ਟਵੀਟ ਕਰਦੇ ਹੋਏ ਲਿਖਿਆ, ''ਸੁਜੀਤ ਸਰਕਾਰ ਦੀ ਫਿਲਮ ਤੋਂ ਹਮੇਸ਼ਾ ਇਹ ਉਮੀਦ ਹੁੰਦੀ ਹੈ ਕਿ ਦੁਨੀਆ ਨੂੰ ਕੁਝ ਚੰਗਾ ਦੇਖਣ ਨੂੰ ਮਿਲੇਗਾ।'' ਦੂਜੇ ਪਾਸੇ ਵਰੁਣ ਧਵਨ ਦੀ ਤਾਰੀਫ ਕਰਦੇ ਹੋਏ ਲਿਖਿਆ, ''ਵਰੁਣ ਤੂੰ ਵੱਡਾ ਹੋ ਗਿਆ ਮੇਰੇ ਭਰਾ। ਬਹੁਤ ਵਾਸਤਵਿਕ, ਈਮਾਨਦਾਰ ਤੇ ਸ਼ੁੱਧ। ਮੈਨੂੰ 13 ਅਪ੍ਰੈਲ ਦਾ ਇੰਤਜ਼ਾਰ ਹੈ।''


ਦੱਸਣਯੋਗ ਹੈ ਕਿ ਫਿਲਮ 13 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਹੈ। ਕੁਝ ਦਿਨ ਪਹਿਲਾਂ ਹੀ ਅਰਜੁਨ ਕਪੂਰ ਦੀ ਸੌਤੇਲੀ ਮਾਂ ਸ਼੍ਰੀਦੇਵੀ ਦਾ ਦਿਹਾਂਤ ਹੋਇਆ ਸੀ। 15 ਦਿਨ ਬਾਅਦ ਹੁਣ ਕਪੂਰ ਪਰਿਵਾਰ ਆਪਣੇ ਕੰਮ 'ਤੇ ਪਰਤਨ ਲੱਗਾ ਹੈ। 'ਅਕਤੂਬਰ' ਦੀ ਸਟਾਰ ਕਾਸਟ ਨੂੰ ਸਾਈਨ ਕਰਨ ਨੂੰ ਲੈ ਕੇ ਸੁਜੀਤ ਸਰਕਾਰ ਨੇ ਕਿਹਾ ਸੀ, ''ਜਦੋਂ ਰੋਮਾਂਸ ਦੀ ਗੱਲ ਆਉਂਦੀ ਹੈ ਤਾਂ ਦਰਸ਼ਕ ਨਵੇਂ ਚਿਹਰਿਆਂ ਨਾਲ ਦੇਖਣਾ ਪਸੰਦ ਕਰਦੇ ਹਨ। ਫਿਲਮ 'ਚ ਰੋਮਾਂਸ ਨੂੰ ਦੇਖ ਕੇ ਦਰਸ਼ਕ ਖੁਦ ਨੂੰ ਉਸ ਨਾਲ ਜੋੜ ਲੈਂਦੇ ਹਨ। ਇਹੀ ਵਜ੍ਹਾ ਹੈ ਕਿ ਮੈਂ ਵਰੁਣ ਧਵਨ ਦੇ ਓਪੋਜ਼ਿਟ ਬਨੀਤਾ ਸੰਧੁ ਨੂੰ ਲਿਆ।''

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News