ਐੱਮ. ਐੱਮ. ਕੇ. ਕਾਲਜ ''ਚ ਹੁਣ ''ਪਟੋਲਾ'' ਦੀ ਭਾਲ ਕਰਨਗੇ ਪਰਿਣੀਤੀ-ਅਰਜੁਨ

10/2/2018 3:10:35 PM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਇਸ਼ਕਜਾਦੇ ਜੋੜੀ ਅਰਜੁਨ ਕਪੂਰ ਤੇ ਪਰਿਣੀਤੀ ਚੋਪੜਾ ਆਪਣੀ ਅਗਲੀ ਫਿਲਮ 'ਨਮਸਤੇ ਇੰਗਲੈਂਡ' ਨਾਲ ਇਕ ਵਾਰ ਫਿਰ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ। ਫਿਲਮ ਦੇ ਟਰੇਲਰ ਤੇ ਹੁਣ ਤੱਕ ਰਿਲੀਜ਼ ਹੋਏ ਗੀਤਾਂ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਫਿਲਮ ਦਾ ਨਵਾਂ ਗੀਤ 'ਪਟੋਲਾ' ਕੱਲ ਰਿਲੀਜ਼ ਹੋਣ ਜਾ ਰਿਹਾ ਹੈ। 'ਪਟੋਲਾ' ਗੀਤ ਦੀ ਰਿਲੀਜ਼ਿੰਗ ਤੋਂ ਪਹਿਲਾ ਅਰਜੁਨ ਤੇ ਪਰਿਣੀਤੀ ਕੱਲ ਮੁੰਬਈ ਦੇ ਐੱਮ. ਐੱਮ. ਕੇ. ਕਾਲਜ ਦਾ ਦੌਰਾ ਕਰਨਗੇ ਅਤੇ 'ਪਟੋਲਾ' ਦੀ ਭਾਲ ਕਰਨਗੇ। ਇਸ ਖਾਸ ਮੌਕੇ 'ਤੇ ਅਰਜੁਨ ਤੇ ਪਰਿਣੀਤੀ ਵਿਦਿਆਰਥੀਆਂ ਨਾਲ ਗੱਲਾਂ ਤੇ ਮਜਾਕ ਕਰਦੇ ਨਜ਼ਰ ਆਉਣਗੇ। ਆਸਥਾ ਗਿੱਲ ਦੀ ਆਵਾਜ਼ 'ਚ ਗੁਣ-ਗੁਣਾਉਂਦੇ ਨਜ਼ਰ ਆਉਣਗੇ। ਇਸ ਮਜੇਦਾਰ ਪੰਜਾਬੀ ਟਰੈਕ ਨੂੰ ਬਾਦਸ਼ਾਹ ਤੇ ਦਿਲਜੀਤ ਦੋਸਾਂਝ ਦੁਆਰਾ ਗਾਇਆ ਗਿਆ ਹੈ। ਪਿਛਲੇ ਗੀਤ 'ਤੇਰੇ ਲਈ' 'ਚ ਰੋਮਾਂਟਿਕ ਯਾਤਰਾ ਤੇ ਦੋਵਾਂ 'ਚ ਸ਼ਾਨਦਾਰ ਕੈਮਿਸਟਰੀ ਦਿਖਾਈ ਗਈ ਸੀ, ਉਥੇ ਨਵਾਂ ਗੀਤ 'ਪਟੋਲਾ' ਸਾਰੇ ਨੋਜਵਾਨਾਂ 'ਚ ਇਕ ਨਵੇਂ ਪਾਰਟੀ ਨੰਬਰ ਦੇ ਰੂਪ 'ਚ ਆਪਣੀ ਜਗ੍ਹਾ ਬਣਾਉਣ ਲਈ ਤਿਆਰ ਹੈ। ਨਿਰਦੇਸ਼ਕ ਜੋ ਦਰਸ਼ਕਾਂ ਨੂੰ 'ਨਮਸਤੇ ਲੰਡਨ' ਨਾਲ 'ਰਾਫਤਾ ਰਾਫਤਾ' ਤੇ 'ਨਮਸਤੇ ਇੰਗਲੈਂਡ' ਨਾਲ ਧੂਮ ਧੜਾਕਾ ਵਰਗੇ ਕੁਝ ਸੁਪਰਹਿੱਟ ਪੰਜਾਬੀ ਗੀਤ ਦੇਣ ਲਈ ਜਾਣੇ ਜਾਂਦੇ ਹਨ। ਉਥੇ ਹੀ ਨਵੇਂ 'ਪਟੋਲਾ' ਗੀਤ ਨਾਲ ਨਿਰਦੇਸ਼ਕ ਇਕ ਹੋਰ ਪੰਜਾਬੀ ਨੰਬਰ ਪੇਸ਼ ਕਰਨ ਲਈ ਤਿਆਰ ਹਨ, ਜਿਸ 'ਚ ਫਿਲਮ ਦੀ ਮੁੱਖ ਜੋੜੀ ਇਸ਼ਕ ਫਕਮਾਉਂਦੀ ਨਜ਼ਰ ਆਵੇਗੀ। 

PunjabKesari
ਵਿਪੁਲ ਅਮ੍ਰਿਤਲਾਲ ਸ਼ਾਹ ਦੀ 'ਨਮਸਤੇ ਇੰਗਲੈਂਡ' ਇਕ ਨੌਜਵਾਨ ਤੇ ਵਧੀਆ ਕਹਾਣੀ ਹੈ, ਜਿਸ 'ਚ ਦੋ ਵਿਅਕਤੀ ਜਸਮੀਤ ਤੇ ਪਰਮ ਦੀ ਜੀਵਨ ਯਾਤਰਾ ਨੂੰ ਦਰਸਾਇਆ ਗਿਆ ਹੈ। ਫਿਲਮ 'ਚ ਭਾਰਤ ਅਤੇ ਯੂਰਪ ਦੇ ਖੂਬਸੂਰਤ ਲੈਂਡਸਕੇਪ 'ਚ ਇਨ੍ਹਾਂ ਦੀ ਪ੍ਰੇਮ ਕਹਾਣੀ ਨੂੰ ਟਰੈਕ ਕੀਤਾ ਜਾਵੇਗਾ, ਜਿਸ ਦੀ ਸ਼ੁਰੂਆਤ ਪੰਜਾਬ ਦੇ ਲੁਧਿਆਣਾ ਤੋਂ ਸ਼ੁਰੂ ਹੁੰਦੀ ਹੈ, ਜਿਸ ਤੋਂ ਬਾਅਦ ਅੰਮ੍ਰਿਤਸਰ, ਢਾਕਾ ਕੇ ਫਿਰ ਪੈਰਿਸ ਤੋਂ ਲੈ ਕੇ ਬਰਸੇਲਸ ਤੇ ਅੰਤ 'ਚ ਲੰਡਨ ਦਾ ਦੀਦਾਰ ਕੀਤਾ ਜਾਵੇਗਾ। ਇਹ ਫਿਲਮ 19 ਅਕਤੂਬਰ 2018 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ। 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News