ਅਜੇ ਮੈਂ ਵਿਆਹ ਨਹੀਂ ਕਰਵਾ ਰਿਹਾ: ਅਰਜੁਨ ਕਪੂਰ

5/9/2019 10:08:00 AM

ਮੁੰਬਈ(ਬਿਊਰੋ)- ਅਦਾਕਾਰ ਅਰਜੁਨ ਕਪੂਰ ਨੇ ਆਪਣੇ ਵਿਆਹ ਦੀਆਂ ਅਫਵਾਹਾਂ ਨੂੰ ਖਾਰਿਜ ਕਰਦੇ ਹੋਏ ਕਿਹਾ ਕਿ ਜਦੋਂ ਉਹ ਵਿਆਹ ਕਰਵਾਏਗਾ ਤਾਂ ਦੁਨੀਆ ਨੂੰ ਜ਼ਰੂਰ ਦੱਸੇਗਾ। ਕਾਫੀ ਸਮੇਂ ਤੋਂ ਇਸ ਤਰ੍ਹਾਂ ਦੀਆਂ ਅਫਵਾਹਾਂ ਹਨ ਕਿ ਅਦਾਕਾਰ ਅਤੇ ਮਲਾਇਆ ਅਰੋੜਾ ਜਲਦ ਹੀ ਵਿਆਹ ਕਰਵਾਉਣ ਵਾਲੇ ਹਨ।
PunjabKesari
ਉਸ ਨੇ ਕਿਹਾ ਕਿ ਅਜੇ ਮੈਂ ਵਿਆਹ ਨਹੀਂ ਕਰਵਾਉਣ ਜਾ ਰਿਹਾ। ਜਦੋਂ ਮੈਂ ਵਿਆਹ ਕਰਾਂਗਾ ਤਾਂ ਇਸ ਬਾਰੇ ਖੁੱਲ੍ਹ ਕੇ ਗੱਲ ਕਰਾਂਗਾ। ਇਹ ਅਜਿਹਾ ਨਹੀਂ ਹੈ ਕਿ ਮੈਂ ਇਸ ਨੂੰ ਲੋਕਾਂ ਤੋਂ ਲੁਕਾ ਸਕਾਂ। ਜੇ ਅੱਜ ਮੈਂ ਆਪਣੇ ਬਾਰੇ ਕੁਝ ਨਹੀਂ ਲੁਕਾਉਂਦਾ ਤਾਂ ਆਪਣੇ ਵਿਆਹ ਦੀ ਗੱਲ ਕਿਉਂ ਲੁਕਾਵਾਂਗਾ? ਅਦਾਕਾਰ ਨੇ ਕਿਹਾ ਕਿ ਮੈਂ ਅਜੇ ਕੰਮ ਕਰ ਰਿਹਾ ਹਾਂ। ਅਜੇ ਮੈਂ ਵਿਆਹ ਕਰਨ ਦੇ ਮੂਡ 'ਚ ਨਹੀਂ ਹਾਂ। ਦੁਨੀਆ ਕੀ ਕਹਿੰਦੀ ਹੈ, ਮੈਂ ਇਸ ਦੀ ਪ੍ਰਵਾਹ ਨਹੀਂ ਕਰਦਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News