ਹਮੇਸ਼ਾ ਕੁਝ ਨਵਾਂ ਕਰਨਾ ਚਾਹੁੰਦਾ ਹਾਂ : ਅਰਜੁਨ ਰਾਮਪਾਲ

3/6/2019 4:44:13 PM

ਮੁੰਬਈ (ਬਿਊਰੋ) : ਸਿਨੇ ਅਦਾਕਾਰ ਅਰਜੁਨ ਰਾਮਪਾਲ ਦਾ ਕਹਿਣਾ ਹੈ ਕਿ ਇਕ ਅਦਾਕਾਰ ਦੇ ਤੌਰ 'ਤੇ ਪਹਿਲਾ ਕੰਮ ਕੁਝ ਨਵਾਂ ਕਰਦੇ ਰਹਿਣਾ ਹੈ ਕਿਉਂਕਿ ਇਕ ਤਰ੍ਹਾਂ ਦਾ ਕੰਮ ਕਰਦੇ ਰਹਿਣ ਨਾਲ ਤੁਹਾਡੀ ਪਛਾਣ ਖਤਮ ਹੋਣ ਲੱਗਦੀ ਹੈ। ਅਰਜੁਨ ਰਾਮਪਾਲ ਪਿਛਲੇ ਕੁਝ ਸਾਲਾਂ 'ਚ ਥ੍ਰਿਲਰ 'ਕਹਾਣੀ 2' , ਬਾਇਓਪਿਕ 'ਡੈਡੀ' ਅਤੇ ਯੁੱਧ ਆਧਾਰਿਤ ਡਰਾਮਾ 'ਪਲਟਨ' ਵਰਗੀਆਂ ਵੱਖ-ਵੱਖ ਵਿਸ਼ੇ ਦੀਆਂ ਫਿਲਮਾਂ ਕੀਤੀਆਂ ਹਨ।

ਅਰਜੁਨ ਰਾਮਪਾਲ ਨੇ ਕਿਹਾ ਕਿ ਜੇ ਤੁਸੀਂ ਇਕੋਂ ਜਿਹੇ ਕਿਰਦਾਰ ਕਰਦੇ ਰਹੋਗੇ ਤਾਂ ਤੁਹਾਡਾ ਇਕ ਤਰ੍ਹਾਂ ਦਾ ਅਕਸ ਬਣ ਜਾਵੇਗਾ ਅਤੇ ਤੁਹਾਡੀ ਪਛਾਣ ਖਤਮ ਹੋਣ ਲੱਗੇਗੀ। ਅਰਜੁਨ ਰਾਮਪਾਲ ਨੇ ਵੀ ਹੋਰ ਬਾਲੀਵੁੱਡ ਅਭਿਨੇਤਰੀਆਂ ਵਾਂਗ ਡਿਜ਼ੀਟਲ ਦੁਨੀਆ 'ਚ ਆਪਣਾ ਪਹਿਲਾ ਕਦਮ ਰੱਖ ਦਿੱਤਾ ਹੈ। ਉਹ 'ਜੀ-5' ਦੀ ਸੀਰੀਜ਼ 'ਦਿ ਫਾਈਨਲ ਕਾਲ' 'ਚ ਇਕ ਪਾਇਲਟ ਦੀ ਭੂਮਿਕਾ 'ਚ ਨਜ਼ਰ ਆਵੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News