ਵਿਆਹ ਦੇ 20 ਸਾਲ ਬਾਅਦ ਪਤਨੀ ਮਿਹਰ ਤੋਂ ਵੱਖ ਹੋਏ ਅਰਜੁਨ ਰਾਮਪਾਲ

5/28/2018 6:56:43 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਅਰਜੁਨ ਰਾਮਪਾਲ ਅਤੇ ਉਨ੍ਹਾਂ ਦੀ ਪਤਨੀ ਮਿਹਰ ਜੇਸਿਆ ਨੇ ਵਿਆਹ ਤੋਂ 20 ਸਾਲ ਬਾਅਦ ਵੱਖ ਹੋਣ ਦਾ ਫੈਸਲਾ ਲਿਆ ਹੈ। ਦਰਸਅਲ, ਕਾਫੀ ਲੰਬੇ ਸਮੇਂ ਤੋਂ ਦੋਹਾਂ ਵਿਚਕਾਰ ਤਕਰਾਰ ਚੱਲ ਰਹੀ ਸੀ। ਸੂਤਰਾਂ ਮੁਤਾਬਕ ਅਰਜੁਨ ਅਤੇ ਮਿਹਰ ਵਲੋਂ ਇਕ ਸਾਂਝਾ ਬਿਆਨ ਜਾਰੀ ਕੀਤਾ ਗਿਆ ਹੈ ਜਿਸ 'ਚ ਦੋਹਾਂ ਦਾ ਕਹਿਣਾ ਹੈ ਕਿ ਹੁਣ ਸਮਾਂ ਆ ਗਿਆ ਹੈ ਸਾਨੂੰ ਆਪਣੇ ਰਸਤੇ ਵੱਖ-ਵੱਖ ਕਰ ਲੈਣੇ ਚਾਹੀਦੇ ਹਨ। ਦੋਹਾਂ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ 20 ਸਾਲ ਦਾ ਇਹ ਸਫਰ ਬਹੁਤ ਹੀ ਖੂਬਸੂਰਤ ਰਿਹਾ ਹੈ। ਇਸ ਦੌਰਾਨ ਦੀਆਂ ਯਾਦਾਂ ਹਮੇਸ਼ਾ ਸਾਡੇ ਨਾਲ ਰਹਿਣਗੀਆਂ ਪਰ ਹਰ ਸਫਰ ਦਾ ਅੰਤ ਹੁੰਦਾ ਹੈ ਅਤੇ ਹੁਣ ਇਸ ਖੂਬਸੂਰਤ ਸਫਰ ਨੂੰ ਖਤਮ ਕਰਨ ਦਾ ਸਮਾਂ ਆ ਗਿਆ ਹੈ।

PunjabKesari
ਉਨ੍ਹਾਂ ਕਿਹਾ, ''ਉਹ ਦੋਵੇਂ ਚੰਗੇ ਦੋਸਤ ਰਹਿਣਗੇ ਅਤੇ ਜਦੋਂ ਵੀ ਦੋਹਾਂ ਨੂੰ ਇਕ-ਦੂਜੇ ਦੀ ਜ਼ਰੂਰਤ ਹੋਵੇਗੀ ਤਾਂ ਇਕ-ਦੂਜੇ ਦਾ ਸਾਥ ਦੇਣਗੇ। ਦੋਹਾਂ ਨੇ ਇਹ ਵੀ ਕਿਹਾ ਹੈ ਕਿ ਆਪਣੀਆਂ ਬੇਟੀਆਂ ਮਹਿਕਾ ਅਤੇ ਮਾਇਰਾ ਲਈ ਹਮੇਸ਼ਾ ਨਾਲ ਖੜੇ ਰਹਿਣਗੇ। ਉਨ੍ਹਾਂ ਅੱਗੇ ਦੱਸਿਆ ਕਿ ਇਹ ਬਿਆਨ ਦੇਣਾ ਕਾਫੀ ਮੁਸ਼ਕਿਲ ਹੈ। ਹਾਲਾਂਕਿ ਦੋਵੇਂ ਇਕ ਦੂਜੇ ਦੀ ਨਿੱਜੀ ਜ਼ਿੰਦਗੀ ਦੀ ਕਦਰ ਕਰਦੇ ਹਨ। ਦੋਵਾਂ ਦਾ ਕਹਿਣਾ ਹੈ ਕਿ ਰਿਸ਼ਤੇ ਖਤਮ ਹੋ ਜਾਂਦੇ ਹਨ ਪਰ ਪਿਆਰ ਹਮੇਸ਼ਾ ਜ਼ਿੰਦਾ ਰਹਿੰਦਾ ਹੈ। ਇਸ ਤੋਂ ਇਲਾਵਾ ਇਸ ਬਾਰੇ 'ਚ ਕੁਝ ਨਹੀਂ ਕਹਿਣਾ ਚਾਹੁੰਦੇ ਹਾਂ।

PunjabKesari
ਦੱਸਣਯੋਗ ਹੈ ਕਿ ਅਰਜੁਨ ਰਾਮਪਾਲ ਅਤੇ ਉਨ੍ਹਾਂ ਦੀ ਪਤਨੀ ਮਿਹਰ ਵਿਚਕਾਰ ਕਾਫੀ ਸਮੇਂ ਤੋਂ ਤਣਾਅ ਚੱਲ ਰਿਹਾ ਸੀ ਅਤੇ ਪਿਛਲੇ ਕਾਫੀ ਸਮੇਂ ਤੋਂ ਦੋਵੇਂ ਇਕੱਠੇ ਨਹੀਂ ਰਹਿ ਰਹੇ ਸਨ। ਰਿਤਿਕ ਰੋਸ਼ਨ ਅਤੇ ਉਨ੍ਹਾਂ ਦੀ ਸਾਬਕਾ ਪਤਨੀ ਸੁਜ਼ੈਨ ਖਾਨ ਦੇ ਤਲਾਕ ਤੋਂ ਬਾਅਦ ਅਰਜੁਨ ਅਤੇ ਮਿਹਰ ਦੇ ਵਿਵਾਦ ਦੀਆਂ ਖਬਰਾਂ ਚਰਚਾ 'ਚ ਰਹੀਆਂ ਹਨ। ਕਿਹਾ ਜਾ ਰਿਹਾ ਹੈ ਕਿ ਸੁਜ਼ੈਨ ਦੇ ਕਾਰਨ ਹੀ ਮਿਹਰ ਅਤੇ ਅਰਜੁਨ ਵਿਚਕਾਰ ਤਣਾਅ ਸ਼ੁਰੂ ਹੋਇਆ ਸੀ। ਉੱਥੇ ਹੀ ਹੁਣ ਦੋਹਾਂ ਨੇ ਇਕ ਸਾਂਝਾ ਬਿਆਨ ਜਾਰੀ ਕਰਕੇ ਰਿਸ਼ਤਾ ਖਤਮ ਕਰਨ ਦੀ ਗੱਲ ਕਹਿ ਦਿੱਤੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News