Pics : ਮਿਸਟਰੀ ਗਰਲ ਨਾਲ ਡਿਨਰ ਕਰਨ ਪਹੁੰਚੇ ਅਰਜੁਨ ਰਾਮਪਾਲ

7/24/2018 4:18:33 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਅਰਜੁਨ ਰਾਮਪਾਲ ਪਤਨੀ ਮਿਹਰ ਜੇਸੀਆ ਤੋਂ ਅਲੱਗ ਹੋ ਚੁੱਕੇ ਹਨ। ਦੋਹਾਂ ਨੇ ਇਸ ਸਾਲ ਮਈ ਮਹੀਨੇ 'ਚ ਤਲਾਕ ਲੈਣ ਦਾ ਫੈਸਲਾ ਲਿਆ। ਹਾਲਾਂਕਿ ਅਜੇ ਤੱਕ ਤਲਾਕ 'ਤੇ ਅਧਿਕਾਰਕ ਐਲਾਨ ਹੋਣਾ ਬਾਕੀ ਹੈ।

PunjabKesari
ਹਾਲ ਹੀ 'ਚ ਅਰਜੁਨ ਰਾਮਪਾਲ ਨੂੰ ਮਿਸਟਰੀ ਗਰਲ ਨਾਲ ਦੇਖਿਆ ਗਿਆ। ਇਹ ਤਸਵੀਰਾਂ ਉਦੋਂ ਕਲਿੱਕ ਕੀਤੀਆਂ ਗਈਆਂ, ਜਦੋਂ ਅਰਜੁਨ ਮਿਸਟਰੀ ਗਰਲ ਨਾਲ ਰੈਸਟੋਰੈਂਟ 'ਚ ਡਿਨਰ ਕਰਕੇ ਬਾਹਰ ਨਿਕਲ ਰਹੇ ਸਨ। ਇਨ੍ਹਾਂ ਤਸਵੀਰਾਂ 'ਚ ਅਰਜੁਨ ਰਾਮਪਾਲ ਦਾ ਚਿਹਰਾ ਤਾਂ ਸਾਫ ਨਜ਼ਰ ਆ ਰਿਹਾ ਸੀ ਪਰ ਉਹ ਲੜਕੀ ਕੌਣ ਸੀ ਇਹ ਪਛਾਣ ਨਹੀਂ ਹੋ ਸਕੀ।

PunjabKesari
ਦੱਸਣਯੋਗ ਹੈ ਕਿ ਮਿਹਰ ਨਾਲ ਤਲਾਕ ਲੈਣ ਤੋਂ ਬਾਅਦ ਅਰਜੁਨ ਦਾ ਨਾਂ ਡਾਂਸਰ ਨਤਾਸ਼ਾ ਸਟੇਨਕੋਵਿਕ ਨਾਲ ਜੋੜਿਆ ਜਾ ਰਿਹਾ ਸੀ ਪਰ ਨਤਾਸ਼ਾ ਨਾਲ ਅਫੇਅਰ ਦੀਆਂ ਖਬਰਾਂ 'ਤੇ ਅਰਜੁਨ ਨੇ ਇੰਸਟਾਗ੍ਰਾਮ ਪੋਸਟ ਰਾਹੀਂ ਅਫਵਾਹ ਦੱਸਿਆ ਸੀ।

PunjabKesariPunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News