Pics : ਕਥਿਤ ਗਰਲਫਰੈਂਡ ਗੈਬਰੀਲਾ ਨਾਲ ਰੈਸਟੋਰੈਂਟ ਦੇ ਬਾਹਰ ਦਿਸੇ ਅਰਜੁਨ
9/24/2018 12:34:36 PM
ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਅਰਜੁਨ ਰਾਮਪਾਲ ਪਿਛਲੇ ਕਾਫੀ ਸਮੇਂ ਤੋਂ ਆਪਣੀ ਨਿਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਹਨ। ਦਰਸਅਲ, ਪਤਨੀ ਨਾਲ ਤਲਾਕ ਤੋਂ ਬਾਅਦ ਉਹ ਇਕ ਹਸੀਨਾ ਨਾਲ ਡੇਟਿੰਗ ਦੀਆਂ ਖਬਰਾਂ ਨੂੰ ਲੈ ਕੇ ਲਾਈਮਲਾਈਟ 'ਚ ਹਨ।
ਅਰਜੁਨ ਰਾਮਪਾਲ ਨੂੰ ਉਸ ਦੀ ਵਿਦੇਸ਼ੀ ਦੋਸਤ ਗੈਬਰੀਲਾ ਨਾਲ ਬਾਂਦ੍ਰਾ ਸਥਿਤ ਓਲਾਈਵ ਰੈਸਟੋਰੈਂਟ ਦੇ ਬਾਹਰ ਦੇਖਿਆ ਗਿਆ। ਦਰਸਅਲ, ਦੋਵੇਂ ਇਕੱਠੇ ਲੰਚ ਕਰਨ ਪਹੁੰਚੇ ਸਨ। ਇਹ ਤਸਵੀਰਾਂ ਉਦੋਂ ਕਲਿੱਕ ਕੀਤੀਆਂ ਗਈਆਂ, ਜਦੋਂ ਉਹ ਲੰਚ ਕਰਨ ਤੋਂ ਬਾਅਦ ਰੈਸਟੋਰੈਂਟ 'ਚ ਬਾਹਰ ਨਿਕਲ ਰਹੇ ਸੀ।
ਅਜਿਹਾ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਕਈ ਵਾਰ ਦੋਹਾਂ ਨੂੰ ਇਕੱਠੇ ਦੇਖਿਆ ਜਾ ਚੁੱਕਾ ਹੈ। ਸੂਤਰਾਂ ਮੁਤਾਬਕ 'ਪਲਟਨ' ਦੀ ਰਿਲੀਜ਼ ਤੋਂ ਬਾਅਦ ਗਰਲਫਰੈਂਡ ਗੈਬਰੀਲਾ ਨਾਲ ਛੁੱਟੀਆਂ ਬਤੀਤ ਕਰਨ ਯੂਰਪ ਗਏ ਸਨ।
ਫਿਲਮਾਂ ਦੀ ਗੱਲ ਕਰੀਏ ਤਾਂ ਅਰਜੁਨ ਨੂੰ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਪਲਟਨ' 'ਚ ਦੇਖਿਆ ਗਿਆ। ਫਿਲਮ 'ਚ ਉਨ੍ਹਾਂ ਦੇ ਅਭਿਨੈ ਦੀ ਪ੍ਰਸ਼ੰਸਕਾਂ ਵਲੋਂ ਖੂਬ ਤਾਰੀਫ ਕੀਤੀ ਗਈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ