ਮਿਸਟਰੀ ਗਰਲ ਨਾਲ ਇਸ ਅੰਦਾਜ਼ ''ਚ ਨਜ਼ਰ ਆਏ ਅਰਜੁਨ ਰਾਮਪਾਲ, ਤਸਵੀਰਾਂ ਵਾਇਰਲ

8/31/2018 11:50:41 AM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਅਰਜੁਨ ਰਾਮਪਾਲ ਪਤਨੀ ਮਿਹਰ ਜੇਸੀਆ ਤੋਂ ਅਲੱਗ ਹੋ ਚੁੱਕੇ ਹਨ। ਹਾਲ ਹੀ 'ਚ ਉਨ੍ਹਾਂ ਨੂੰ ਮਿਸਟਰੀ ਗਰਲ ਨਾਲ ਡਿਨਰ ਡੇਟ 'ਤੇ ਦੇਖਿਆ ਗਿਆ। ਇਸ ਦੌਰਾਨ ਦੋਵੇਂ ਕਾਫੀ ਸਟਾਈਲਿਸ਼ ਲੁੱਕ 'ਚ ਨਜ਼ਰ ਆਏ।

PunjabKesari

ਅਰਜੁਨ ਰਾਮਪਾਲ ਤੇ ਮਿਸਟਰੀ ਗਰਲ ਨੇ ਬਲੈਕ ਕਲਰ ਦੀ ਡਰੈੱਸ ਪਾਈ ਸੀ, ਜਿਸ 'ਚ ਦੋਵੇਂ ਕਾਫੀ ਸਟਾਈਲਿਸ਼ ਲੱਗ ਰਹੇ ਹਨ।

PunjabKesari

ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

PunjabKesari

ਇਹ ਤਸਵੀਰਾਂ ਉਦੋਂ ਕਲਿੱਕ ਕੀਤੀਆਂ ਗਈਆਂ, ਜਦੋਂ ਅਰਜੁਨ ਮਿਸਟਰੀ ਗਰਲ ਨਾਲ ਰੈਸਟੋਰੈਂਟ 'ਚ ਡਿਨਰ ਕਰਕੇ ਬਾਹਰ ਨਿਕਲ ਰਹੇ ਸਨ।

PunjabKesari

ਦੱਸ ਦੇਈਏ ਕਿ ਬਾਲੀਵੁੱਡ ਗਲਿਆਰਿਆਂ 'ਚ ਇਹ ਵੀ ਖਬਰਾਂ ਹਨ ਕਿ ਅਰਜੁਨ ਰਾਮਪਾਲ ਜਲਦ ਹੀ ਪਤਨੀ ਮਿਹਰ ਜੇਸੀਆ ਤੋਂ ਤਲਾਕ ਲੈ ਲੈਣਗੇ।

PunjabKesari

ਦੋਵਾਂ ਨੇ ਇਸ ਸਾਲ ਮਈ ਮਹੀਨੇ 'ਚ ਤਲਾਕ ਲੈਣ ਦਾ ਫੈਸਲਾ ਲਿਆ ਸੀ। ਹਾਲਾਂਕਿ ਅਜੇ ਤੱਕ ਤਲਾਕ 'ਤੇ ਅਧਿਕਾਰਕ ਐਲਾਨ ਹੋਣਾ ਬਾਕੀ ਹੈ।

PunjabKesari
ਦੱਸਣਯੋਗ ਹੈ ਕਿ ਮਿਹਰ ਨਾਲ ਤਲਾਕ ਲੈਣ ਤੋਂ ਬਾਅਦ ਅਰਜੁਨ ਦਾ ਨਾਂ ਡਾਂਸਰ ਨਤਾਸ਼ਾ ਸਟੇਨਕੋਵਿਕ ਨਾਲ ਜੋੜਿਆ ਜਾ ਰਿਹਾ ਸੀ ਪਰ ਨਤਾਸ਼ਾ ਨਾਲ ਅਫੇਅਰ ਦੀਆਂ ਖਬਰਾਂ 'ਤੇ ਅਰਜੁਨ ਨੇ ਇੰਸਟਾਗ੍ਰਾਮ ਪੋਸਟ ਰਾਹੀਂ ਅਫਵਾਹ ਦੱਸਿਆ ਸੀ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News