B''DAY: ਡਿਸਕੋ ''ਚ ਇਕ ਅੰਦਾਜ਼ ਨੇ ਬਦਲ ਦਿੱਤੀ ਸੀ ਅਰਜੁਨ ਰਾਮਪਾਲ ਦੀ ਦੁਨੀਆ

11/26/2019 12:27:00 PM

ਮੁੰਬਈ(ਬਿਊਰੋ)— ਇੰਡਸਟਰੀ ਦੇ ਸੁਪਰਮਾਡਲ, ਪ੍ਰੋਡਿਊਸਰ, ਟੀ.ਵੀ. ਹੋਸਟ ਅਤੇ ਐਕਟਰ ਅਰਜੁਨ ਰਾਮਪਾਲ ਅੱਜ ਆਪਣਾ 47ਵਾਂ ਜਨਮਦਿਨ ਮਨਾ ਰਹੇ ਹਨ। ਇਕ ਤੋਂ ਵਧ ਇਕ ਫਿਲਮਾਂ 'ਚ ਕੰਮ ਕਰਨ ਦੇ ਨਾਲ-ਨਾਲ ਅਰਜੁਨ ਨੂੰ ਰਾਕ ਆਨ ਫਿਲਮ ਲਈ ਫਿਲਮਫੇਅਰ ਐਵਾਰਡ ਅਤੇ ਬੈਸਟ ਸਪੋਰਟਿੰਗ ਐਕਟਰ ਦਾ ਨੈਸ਼ਨਲ ਐਵਾਰਡ ਵੀ ਮਿਲ ਚੁੱਕਿਆ ਹੈ।
PunjabKesari
ਅਰਜੁਨ ਦੇ ਪਿਤਾ ਪੰਜਾਬੀ ਅਤੇ ਮਾਂ ਇਕ ਡਚ ਮਹਿਲਾ ਸੀ। ਬਚਪਨ ਵਿਚ ਹੀ ਮਾਤਾ ਪਿਤਾ ਦੇ ਖਰਾਬ ਰਿਸ਼ਤੇ ਕਾਰਨ ਅਰਜੁਨ ਆਪਣੀ ਮਾਂ ਨਾਲ ਰਹਿੰਦੇ ਸਨ ਅਤੇ ਉਸੇ ਸਕੂਲ 'ਚ ਪੜ੍ਹਾਈ ਕਰਦੇ ਸਨ ਜਿੱਥੇ ਉਨ੍ਹਾਂ ਦੀ ਮਾਂ ਟੀਚਰ ਸੀ।
PunjabKesari
ਅਰਜੁਨ ਨੇ 1998 'ਚ ਮੇਹਰ ਜੇਸਿਆ ਨਾਲ ਵਿਆਹ ਕੀਤਾ ਸੀ ਪਰ 21 ਸਾਲ ਬਾਅਦ ਦੋਵਾਂ ਦਾ ਤਲਾਕ ਹੋ ਗਿਆ ਹੈ। ਉਨ੍ਹਾਂ ਦੀਆਂ ਦੋ ਬੇਟੀਆਂ ਮਾਇਰਾ ਅਤੇ ਮਾਹਿਕਾ ਹਨ। ਅਰਜੁਨ ਦੀ ਖੋਜ ਮਸ਼ਹੂਰ ਫ਼ੈਸ਼ਨ ਡਿਜ਼ਾਈਨਰ ਰੋਹਿਤ ਬਲ ਨੇ ਕੀਤੀ ਸੀ, ਜਦੋਂ ਅਰਜੁਨ ਇਕ ਡਿਸਕੋ 'ਚ ਬੈਠੇ ਹੋਏ ਸਨ ਅਤੇ ਉਨ੍ਹਾਂ ਦਾ ਅੰਦਾਜ਼ ਨੂੰ ਦੇਖ ਕੇ ਰੋਹਿਤ ਕਾਫ਼ੀ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੇ ਅਰਜੁਨ ਨੂੰ ਫ਼ੈਸ਼ਨ ਇੰਡਸਟਰੀ 'ਚ ਆਉਣ ਦਾ ਸੱਦਾ ਦਿੱਤਾ। ਅਰਜੁਨ ਨੇ ਐਕਟਿੰਗ ਤੋਂ ਪਹਿਲਾਂ ਮਾਡਲਿੰਗ ਦਾ ਕਰੀਅਰ ਚੁਣਿਆ ਸੀ।
PunjabKesari
ਸਾਲ 2001 'ਚ ਰਾਜੀਵ ਰਾਏ ਦੀ ਫਿਲਮ 'ਪਿਆਰ ਇਸ਼ਕ ਓਰ ਮੁਹੱਬਤ' ਨਾਲ ਅਰਜੁਨ ਨੇ ਐਕਟਿੰਗ ਕਰੀਅਰ ਦੀ ਸ਼ੁਰੁਆਤ ਕੀਤੀ। ਇਸ ਫਿਲਮ ਨਾਲ ਅਰਜੁਨ ਨੇ ਕ੍ਰਿਟਿਕਸ ਦੇ ਨਾਲ-ਨਾਲ ਦਰਸ਼ਕਾਂ ਦਾ ਦਿਲ ਵੀ ਜਿੱਤ ਲਿਆ। ਅਰਜੁਨ ਦੀ ਦੂਜੀ ਫਿਲਮ 'ਦੀਵਾਨਾਪਨ' ਸੀ ਜਿਸ 'ਚ ਉਨ੍ਹਾਂ ਨਾਲ ਅਦਾਕਾਰਾ ਦੀਆ ਮਿਰਜ਼ਾ ਨੇ ਕੰਮ ਕੀਤਾ, ਫਿਲਮ ਤਾਂ ਅਸਫਲ ਰਹੀ ਪਰ ਐਕਟਿੰਗ ਨੂੰ ਸ਼ਾਬਾਸ਼ੀ ਮਿਲੀ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News