ਦਿੱਲੀ ਪਹੁੰਚੇ ਅਰਜੁਨ ਰਾਮਪਾਲ ਦਾ ਸਾਹ ਲੈਣਾ ਹੋਇਆ ਮੁਸ਼ਕਿਲ, ਟਵੀਟ ਕਰ ਜਤਾਈ ਚਿੰਤਾ

11/3/2019 12:36:10 PM

ਮੁੰਬਈ(ਬਿਊਰੋ)- ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਲਗਾਤਾਰ ਵੱਧਦੇ ਪ੍ਰਦੂਸ਼ਣ ਨਾਲ ਸੰਕਟ ਪੈਦਾ ਹੋ ਗਿਆ ਹੈ । ਜ਼ਹਿਰੀਲੀ ਹਵਾ ਵਿਚ ਲੋਕਾਂ ਦਾ ਸਾਹ ਲੈਣਾ ਮੁਸ਼ਕਿਲ ਹੋ ਰਿਹਾ ਹੈ ਪਰ ਇਸ ਪ੍ਰਦੂਸ਼ਣ ਵਿਚ ਸਿਰਫ ਆਮ ਲੋਕ ਹੀ ਨਹੀਂ ਸਗੋਂ ਬਾਲੀਵੁੱਡ ਸਿਤਾਰੇ ਵੀ ਸ਼ਾਮਿਲ ਹਨ। ਹਾਲ ਹੀ ਵਿਚ ਐਕਟਰ ਅਰਜੁਨ ਰਾਮਪਾਲ ਜਦੋਂ ਦਿੱਲੀ ਪਹੁੰਚੇ ਤਾਂ ਉਨ੍ਹਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਅਰਜੁਨ ਰਾਮਪਾਲ ਨੇ ਟਵੀਟ ਕਰ ਦੱਸਿਆ ਕਿ ਦਿੱਲੀ ਵਿਚ ਹਾਲਤ ਹੁਣ ਕਿੰਨੀ ਖਰਾਬ ਹੈ। ਉਨ੍ਹਾਂ ਨੇ ਲਿਖਿਆ,‘‘ਹੁਣੇ-ਹੁਣੇ ਦਿੱਲੀ ਪਹੁੰਚਿਆ ਹਾਂ। ਇੱਥੇ ਦੀ ਹਵਾ ਬਿਲਕੁੱਲ ਸਾਹ ਲੈਣ ਦੇ ਕਾਬਿਲ ਨਹੀਂ ਹੈ। ਸ਼ਹਿਰ ਦੀ ਅੱਜ ਜੋ ਹਾਲਤ ਹੋ ਗਈ ਹੈ।’’


ਉਨ੍ਹਾਂ ਨੇ ਅੱਗੇ ਲਿਖਿਆ,‘‘ਪ੍ਰਦੂਸ਼ਣ ਸਾਫ ਨਜ਼ਰ ਆ ਰਿਹਾ ਹੈ, ਚਾਰੇ ਪਾਸੇ ਧੁੰਧ ਛਾਈ ਹੋਈ ਹੈ। ਲੋਕਾਂ ਨੇ ਮਾਸਕ ਲਗਾ ਕੇ ਰੱਖਿਆ ਹੈ। ਅਖੀਰ ਕਿਸੇ ਨੂੰ ਜਗਾਉਣ ਲਈ ਅਤੇ ਸਹੀ ਕਦਮ ਚੁੱਕਣ ਲਈ ਕਿੰਨੀਆਂ ਹੋਰ ਤਬਾਹੀਆਂ ਦੀ ਜ਼ਰੂਰਤ ਹੈ? ਸਾਨੂੰ ਦੱਸੋ ਜੇਕਰ ਅਸੀਂ ਲੋਕ ਗਲਤ ਹਾਂ? ਦਿੱਲੀ ਬਚਾਓ।’’ ਦਿੱਲੀ ਸਰਕਾਰ ਨੇ ਖਤਰੇ ਨੂੰ ਦੇਖਦੇ ਹੋਏ ਸਕੂਲਾਂ ਦੀ ਛੁੱਟੀਆਂ ਘੋਸ਼ਿਤ ਕਰ ਦਿੱਤੀਆਂ ਹਨ। ਇਸ ਤੋਂ ਇਲਾਵਾ ਦਿੱਲੀ ਵਿਚ ਸਾਰੇ ਨਿਰਮਾਣ ਕੰਮਾਂ ’ਤੇ ਵੀ ਰੋਕ ਲਗਾ ਦਿੱਤੀ ਗਈ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News