''ਪਿੰਡ ਸੁਰੰਗਪੁਰੀਆ'' ਨਾਲ ਅਰਮਾਨ ਕਰੇਗਾ ਡੈਬਿਊ, ਦੂਜੀ ਫਿਲਮ ਦਾ ਵੀ ਕੀਤਾ ਐਲਾਨ

1/8/2020 12:06:46 PM

ਜਲੰਧਰ (ਬਿਊਰੋ) — 'ਲਾਵਾਂ ' ਗੀਤ ਨਾਲ ਪ੍ਰਸਿੱਧੀ ਖੱਟਣ ਵਾਲੇ ਪੰਜਾਬੀ ਗਾਇਕ ਅਰਮਾਨ ਬੇਦਿਲ ਪੰਜਾਬੀ ਫਿਲਮ ਇੰਡਸਟਰੀ 'ਚ ਡੈਬਿਊ ਕਰਨ ਜਾ ਰਹੇ ਹਨ। ਜੀ ਹਾਂ, ਅਰਮਾਨ ਬੇਦਿਲ ਜਿੱਥੇ 'ਪਿੰਡ ਸੁਰੰਗਪੁਰੀਆ' ਫਿਲਮ ਰਾਹੀਂ ਡੈਬਿਊ ਕਰਨ ਜਾ ਰਹੇ ਹਨ। ਹੁਣ ਅਰਮਾਨ ਇਕ ਤੋਂ ਬਾਅਦ ਇਕ ਫਿਲਮ 'ਚ ਨਜ਼ਰ ਆਉਣਗੇ। ਹੁਣ ਉਨ੍ਹਾਂ ਦੀ ਝੋਲੀ 'ਚ ਇਕ ਹੋਰ ਪੰਜਾਬੀ ਫਿਲਮ ਪੈ ਗਈ ਹੈ, ਜਿਸ ਦਾ ਨਾਂ 'ਨਿਰਭਉ ਨਿਰਵੈਰ' ਹੈ। ਫਿਲਮ 'ਪਿੰਡ ਸੁਰੰਗਪੁਰੀਆ' ਦੀ ਗੱਲ ਕਰੀਏ ਤਾਂ ਇਸ ਫਿਲਮ ਦੀ ਕਹਾਣੀ ਤੇ ਡਾਇਰੈਕਸ਼ਨ ਮੁਕੇਸ਼ ਵੋਹਰਾ ਕਰ ਰਹੇ ਹਨ।

 
 
 
 
 
 
 
 
 
 
 
 
 
 

Baba Mehar kre🙏🏻 2020 Mubarak Support Rakheo

A post shared by ARMAAN BEDIL (@iamarmaanbedil) on Jan 5, 2020 at 4:10am PST

 

'ਪਿੰਡ ਸੁਰੰਗਰਪੁਰੀਆ' ਇਕ ਕਾਮੇਡੀ ਜੌਨਰ ਦੀ ਫਿਲਮ ਹੋਵੇਗੀ ਕਿਉਂਕਿ ਪੋਸਟਰ 'ਤੇ ਟੈਗ ਲਾਈਨ ਲਿਖੀ ਹੈ 'ਹਾਸਿਆਂ ਦੇ ਪੈਣਗੇ ਲੈਂਟਰ'। ਇਸ ਫਿਲਮ ਨੂੰ ਮਨੋਜ ਸੇਠੀ ਵਲੋਂ ਪ੍ਰੋਡਿਊਸਰ ਕੀਤਾ ਜਾ ਰਿਹਾ ਹੈ। ਇਸ ਫਿਲਮ ਨੂੰ ਜੇ. ਓ. ਵਾਈ. ਪ੍ਰੋਡਕਸ਼ਨ ਹਾਊਸ ਵਲੋਂ ਪੇਸ਼ ਕੀਤਾ ਜਾਵੇਗਾ।

ਦੱਸ ਦਈਏ ਕਿ ਅਰਮਾਨ ਬੇਦਿਲ ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਨਵਾਂ ਸਾਲ ਖੁਸ਼ੀਆਂ ਲੈ ਕੇ ਆਇਆ ਹੈ। ਉਨ੍ਹਾਂ ਦੀਆਂ ਇਹ ਫਿਲਮ ਉਨ੍ਹਾਂ ਦੇ ਗੀਤਾਂ ਵਾਂਗ ਹੁੰਦੀਆਂ ਹਨ ਜਾਂ ਫਲਾਪ ਇਹ ਤਾਂ ਸਮਾਂ ਹੀ ਦੱਸੇਗਾ। ਅਰਮਾਨ ਬੇਦਿਲ ਦੇ ਗੀਤਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ, ਜਿਨ੍ਹਾਂ 'ਚ 'ਅਧੂਰਾ ਪਿਆਰ', 'ਚੁੰਨੀ', 'ਰੋਜ਼ ਡੇ', 'ਮੈਂ ਵਿਚਾਰਾ', 'ਲਵ ਯੂ', 'ਨੱਚਣੇ ਨੂੰ ਜੀਅ ਕਰਦਾ' ਆਦਿ ਗੀਤ ਸ਼ਾਮਲ ਹਨ।

 

 
 
 
 
 
 
 
 
 
 
 
 
 
 

2nd one NIRBHAU NIRVAIR 2020 🙏🏻

A post shared by ARMAAN BEDIL (@iamarmaanbedil) on Jan 5, 2020 at 4:19am PSTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News