ਅਰਮਾਨ ਜੈਨ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਭਾਵੁਕ, ਸਾਂਝੀ ਕੀਤੀ ਰਿਸ਼ੀ ਕਪੂਰ ਨਾਲ ਜੁੜੀ ਇਹ ਯਾਦ

5/29/2020 1:57:07 PM

ਮੁੰਬਈ (ਬਿਊਰੋ) — ਬਾਲੀਵੁੱਡ ਦੇ ਦਿੱਗਜ ਅਦਾਕਾਰ ਰਿਸ਼ੀ ਕਪੂਰ ਦੀ ਦਿਹਾਂਤ ਦੀ ਖਬਰ ਹਾਲੇ ਵੀ ਲੋਕਾਂ ਲਈ ਬੁਰੇ ਸੁਫਨੇ ਵਾਂਗ ਹੈ। ਰਿਸ਼ੀ ਕਪੂਰ ਕੈਂਸਰ ਦੀ ਜੰਗ ਲੜਦੇ ਹੋਏ 30 ਅਪ੍ਰੈਲ ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ। ਉਨ੍ਹਾਂ ਦਾ ਪਰਿਵਾਰ ਹੁਣ ਤੱਕ ਸਦਮੇ 'ਚ ਹੈ। ਰਿਸ਼ੀ ਕਪੂਰ ਦੀ ਬੇਟੀ ਰਿਧੀਮਾ ਕਪੂਰ ਸਾਹਨੀ ਅਕਸਰ ਹੀ ਆਪਣੇ ਪਿਤਾ ਨੂੰ ਯਾਦ ਕਰਦਿਆਂ ਪੁਰਾਣੀਆਂ ਤਸਵੀਰਾਂ ਅਤੇ ਪਿਤਾ ਨਾਲ ਜੁੜੀਆਂ ਯਾਦਾਂ ਨੂੰ ਸਾਂਝੀਆਂ ਕਰਦੀ ਰਹਿੰਦੀ ਹੈ। ਰਿਸ਼ੀ ਕਪੂਰ ਦੇ ਭਾਣਜੇ ਅਰਮਾਨ ਜੈਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ 'ਚ ਰਿਸ਼ੀ ਕਪੂਰ, ਨੀਤੂ ਸਿੰਘ, ਰਣਬੀਰ ਕਪੂਰ, ਰਿਧੀਮਾ ਕਪੂਰ, ਰਣਧੀਰ ਕਪੂਰ ਤੋਂ ਇਲਾਵਾ ਕਪੂਰ ਪਰਿਵਾਰ ਦੇ ਕਈ ਹੋਰ ਮੈਂਬਰ ਵੀ ਨਜ਼ਰ ਆ ਰਹੇ ਹਨ।

 
 
 
 
 
 
 
 
 
 
 
 
 
 

Lunches at Devnar Cottage will never be the same... Words aren’t enough to describe the amount I love and miss you, each one of you has such a distinct place in my heart ❤️ Naniji Ritu Masi & Chintu Mama - memories to last a lifetime !!

A post shared by Armaan Jain (@therealarmaanjain) on May 28, 2020 at 4:50am PDT

ਅਰਮਾਨ ਨੇ ਕਪੈਸ਼ਨ 'ਚ ਲਿਖਿਆ ਹੈ, ‘Devnar Cottage' 'ਚ ਕੀਤੇ ਹੋਏ ਲੰਚ ਕਦੇ ਕੋਈ ਵੀ ਨਹੀਂ ਭੁੱਲ ਸਕੇਗਾ। ਸ਼ਬਦਾਂ 'ਚ ਬਿਆਨ ਕਰਨਾ ਬਹੁਤ ਹੀ ਮੁਸ਼ਕਿਲ ਹੈ, ਜਿਨ੍ਹਾਂ ਮੈਂ ਤੁਹਾਨੂੰ ਪਿਆਰ ਤੇ ਯਾਦ ਕਰਦਾ ਹਾਂ। ਤੁਹਾਡੇ ਸਭ ਦੀ ਮੇਰੇ ਦਿਲ 'ਚ ਵੱਖਰੀ ਜਗ੍ਹਾ ਹੈ। ਨਾਨੀ ਜੀ, ਰਿਤੂ ਮਾਸੀ, ਚਿੰਟੂ ਮਾਮਾ- ਯਾਦਾਂ ਸਾਰੀ ਉਮਰ ਰਹਿਣਗੀਆਂ।''

ਦੱਸ ਦਈਏ ਅਰਮਾਨ ਜੈਨ ਨੇ ਆਪਣੀ ਦੋਸਤ ਅਨੀਸਾ ਮਲਹੋਤਰਾ ਨਾਲ ਇਸੇ ਸਾਲ ਫਰਵਰੀ ਮਹੀਨੇ 'ਚ ਵਿਆਹ ਕਰਵਾ ਲਿਆ ਸੀ। ਅਰਮਾਨ ਜੈਨ ਦੇ ਵਿਆਹ 'ਚ ਕਪੂਰ ਖਾਨਦਾਨ ਨੇ ਕਾਫੀ ਰੌਣਕਾਂ ਲਗਾਈਆਂ ਸਨ। ਇਹ ਵਿਆਹ ਸੋਸ਼ਲ ਮੀਡੀਆ 'ਤੇ ਖੂਬ ਛਾਇਆ ਰਿਹਾ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News