ਬਾਲੀਵੁੱਡ ਸਿੰਗਰ ਅਰਮਾਨ ਮਲਿਕ ਨੇ ਇਸ ਕਾਰਨ ਇੰਸਟਾਗ੍ਰਾਮ ਤੋਂ ਡਿਲੀਟ ਕੀਤੀਆਂ ਸਾਰੀਆਂ ਪੋਸਟਾਂ

3/11/2020 3:06:02 PM

ਮੁੰਬਈ(ਬਿਊਰੋ)- ਬਾਲੀਵੁੱਡ ਸਿੰਗਰ ਅਰਮਾਨ ਮਲਿਕ ਨੇ ਆਪਣੇ ਇੰਸਟਾਗ੍ਰਾਮ ’ਤੇ ਇਕ ਅਜਿਹੀ ਤਸਵੀਰ ਸ਼ੇਅਰ ਕੀਤੀ ਹੈ, ਜੋ ਕਾਫੀ ਹੈਰਾਨ ਕਰਨ ਵਾਲੀ ਹੈ। ਉਸ ਤਸਵੀਰ ਨੂੰ ਦੇਖ ਕੇ ਮਨ 'ਚ ਕਈ ਸਵਾਲ ਆ ਜਾਉਣਗੇ ਕਿ ਅਰਮਾਨ ਠੀਕ ਹੈ ਜਾਂ ਨਹੀਂ? ਅਰਮਾਨ ਦਾ ਇੰਸਟਾਗ੍ਰਾਮ ਅਕਾਊਂਟ ਹੈਕ ਤਾਂ ਨਹੀਂ ਹੋ ਗਿਆ? ਕੀ ਅਰਮਾਨ ਕੋਈ ਗਲਤ ਕਦਮ ਚੁੱਕਣ ਵਾਲੇ ਹਨ? ਕੀ ਅਰਮਾਨ ਦੀ ਜ਼ਿੰਦਗੀ 'ਚ ਸਭ ਠੀਕ ਚੱਲ ਰਿਹਾ ਹੈ? ਇਹ ਉਹ ਸਵਾਲ ਜੋ ਅਰਮਾਨ ਦੀ ਲੇਟੈਸਟ ਪੋਸਟ ਦੇਖਣ ਤੋਂ ਬਾਅਦ ਤੁਹਾਡੇ ਦਿਮਾਗ 'ਚ ਆਉਣਗੇ। ਹਾਲ ਹੀ ਵਿਚ ਅਰਮਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਤੇ ਉਨ੍ਹਾਂ ਨੇ ਲਿਖਿਆ ਕਿ ‘I Can’t Take It Anymore ਇਸ ਦਾ ਮਤਲਬ ਹੈ 'ਮੈਂ ਹੁਣ ਹੋਰ ਬਰਦਾਸ਼ਤ ਨਹੀਂ ਕਰ ਸਕਦਾ' ਅਰਮਾਨ ਨੇ ਨਾ ਸਿਰਫ ਇਹ ਤਸਵੀਰ ਸ਼ੇਅਰ ਕੀਤੀ ਸਗੋਂ ਆਪਣੀਆਂ ਪਿਛਲੀਆਂ ਸਾਰੀਆਂ ਪੋਸਟਾਂ ਵੀ ਡਿਲੀਟ ਕਰ ਦਿੱਤੀਆਂ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਇੰਸਟਾ ਡੀਪੀ ਵੀ ਬਲੈਕ ਕਰ ਦਿੱਤੀ ਹੈ। ਅਰਮਾਨ ਦਾ ਇਸ ਤਰ੍ਹਾਂ ਦਾ ਸੁਭਾਅ ਫੈਨਜ਼ ਨੂੰ ਕਾਫੀ ਪ੍ਰੇਸ਼ਾਨ ਕਰ ਰਿਹਾ ਹੈ।

 

 
 
 
 
 
 
 
 
 
 
 
 
 
 
 
 

A post shared by ARMAAN MALIK 🧿 (@armaanmalik) on Mar 10, 2020 at 11:34am PDT

ਫੈਨਜ਼ ਅਰਮਾਨ ਦੇ ਪੋਸਟ ’ਤੇ ਤਰ੍ਹਾਂ-ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ। ਕੋਈ ਉਨ੍ਹਾਂ ਨੂੰ ਠੀਕ ਹੋਣ ਦਾ ਸਵਾਲ ਪੁੱਛ ਰਿਹਾ ਹੈ ਤਾਂ ਕੋਈ ਉਨ੍ਹਾਂ ਨੂੰ ਉਨ੍ਹਾਂ ਦੇ ਪੋਸਟ ਦਾ ਮਤਲਬ ਪੁੱਛ ਰਿਹਾ ਹੈ। ਹਾਲਾਂਕਿ ਕੁੱਝ ਲੋਕਾਂ ਦਾ ਇਹ ਵੀ ਅੰਦਾਜ਼ਾ ਹੈ ਕਿ ਅਰਮਾਨ ਦਾ ਅਕਾਊਂਟ ਹੈਕ ਹੋ ਗਿਆ ਹੈ ਕਿਉਂਕਿ ਜਦੋਂ ਤੁਸੀਂ ਉਨ੍ਹਾਂ ਦਾ ਫੇਸਬੁੱਕ ਅਕਾਊਂਟ ਦੇਖੋਗੇ ਤਾਂ ਉੱਥੇ ਸਭ ਨਾਰਮਲ ਹੈ। ਦੱਸ ਦੇਈਏ ਕਿ ਅਰਮਾਨ ਇਕ ਮਸ਼ਹੂਰ ਬਾਲੀਵੁੱਡ ਸਿੰਗਰ ਹਨ।  ਮੈਂ ‘ਰਹੂੰ ਜਾਂ ਨਾ ਰਹੂੰ’, ‘ਬੋਲ ਦੋ ਨਾ ਜਰਾ’, ‘ਵਜ੍ਹਾ ਤਮ ਹੋ’ ਵਰਗੇ ਕਈ ਗੀਤ ਅਰਮਾਨ ਦੇ ਹਿੱਟ ਗੀਤ ਹਨ।

ਇਹ ਵੀ ਪੜ੍ਹੋ: ਕੋਰੋਨਾ ਵਾਇਰਸ ਕਾਰਨ ਬਦਲ ਸਕਦੀ ਹੈ ਇਨ੍ਹਾਂ 2 ਵੱਡੀਆਂ ਫਿਲਮਾਂ ਦੀ ਰਿਲੀਜ਼ਿੰਗ ਡੇਟ



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News