ਹਾਲੀਵੁੱਡ ਫਿਲਮ 'ਚ ਬਾਦਸ਼ਾਹ ਤੇ ਅਰਮਾਨ ਦੀ ਐਂਟਰੀ

5/7/2019 3:03:00 PM

ਮੁੰਬਈ (ਬਿਊਰੋ) — ਹਾਲੀਵੁੱਡ ਫਿਲਮ 'ਅਲਾਦੀਨ' ਦੇ ਹਿੰਦੀ ਸੰਸਕਰਣ 'ਚ ਅਲਾਦੀਨ ਦੇ ਕਿਰਦਾਰ ਨੂੰ ਆਪਣੀ ਆਵਾਜ਼ ਦੇਣਗੇ ਗਾਇਕ ਅਰਮਾਨ ਮਲਿਕ ਤੇ ਡਿਜਨੀ ਕਲਾਸਿਕ ਦੇ ਲਾਈਵ-ਐਕਸ਼ਨ ਰੂਪਾਂਤਰਣ ਲਈ ਰੈਪਰ ਬਾਦਸ਼ਾਹ ਇਕ ਗੀਤ 'ਤੇ ਇਕ ਵੀਡੀਓ ਬਣਾਉਣਗੇ। ਭਾਰਤ 'ਚ ਇਹ ਫਿਲਮ 24 ਮਈ ਨੂੰ ਰਿਲੀਜ਼ ਹੋਵੇਗੀ। ਬਾਦਸ਼ਾਹ ਇਸ ਦਾ ਪ੍ਰਮੋਸ਼ਨਲ ਗੀਤ ਬਣਾਉਣ ਲਈ ਤਿਆਰ ਹੈ। ਇਕ ਬਿਆਨ 'ਚ ਬਾਦਸ਼ਾਹ ਨੇ ਕਿਹਾ, ''ਫਿਲਮ 'ਅਲਾਦੀਨ' ਨੇ ਮੇਰੇ ਬਚਪਨ ਦੀਆਂ ਕਈ ਯਾਦਾਂ ਨੂੰ ਫਿਰ ਤੋਂ ਤਾਜਾ ਕੀਤਾ ਹੈ। ਆਪਣੇ ਬਚਪਨ ਨੂੰ ਫਿਰ ਤੋਂ ਜਿਉਣ ਤੇ ਗਲੋਬਲ ਅਡਵੈਂਜਰ ਦਾ ਹਿੱਸਾ ਬਣਨ ਦਾ ਇਹ ਮੇਰੇ ਲਈ ਇਕ ਬਹੁਤ ਹੀ ਸ਼ਾਨਦਾਰ ਮੌਕਾ ਹੈ।''

PunjabKesari

ਸਾਲ 1992 'ਚ ਇਸ ਦੀ ਐਨੀਮੇਟਿਡ ਸੰਸਕਰਣ ਰਿਲੀਜ਼ ਹੋਈ ਸੀ ਅਤੇ ਉਦੋਂ ਤੋਂ ਇਸ ਨੇ ਲੋਕਾਂ 'ਤੇ ਆਪਣਾ ਜਾਦੂ ਚਲਾਇਆ। ਖਾਸ ਕਰਕੇ ਇਸ ਦੇ ਸੰਗੀਤ ਨੂੰ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ। 'ਅਲਾਦੀਨ' ਨੂੰ ਆਪਣੀ ਆਵਾਜ਼ ਦੇਣ ਦੇ ਇਸ ਮੌਕੇ ਨੂੰ ਪਾ ਕੇ ਅਰਮਾਨ ਸਨਮਾਨਿਤ ਮਹਿਸੂਸ ਕਰ ਰਿਹਾ ਹੈ। ਅਰਮਾਨ ਨੇ ਕਿਹਾ, ''ਬਚਪਨ ਤੋਂ ਅਲਾਦੀਨ ਮੇਰੀ ਪਸੰਦੀਦਾ ਫਿਲਮਾਂ 'ਚੋਂ ਇਕ ਹੈ। ਇਕ ਸੰਗੀਤਕਾਰ ਹੋਣ ਦੇ ਨਾਤੇ ਫਿਲਮ ਨਾਲ ਮੇਰਾ ਲਗਾਅ ਇਸ ਦੇ ਗੀਤ ਨਾਲ ਹੋਇਆ। ਇਸ ਦੇ ਸਾਰੇ ਗੀਤਾਂ 'ਚ 'ਏ ਹੋਲ ਨਿਊ ਵਰਲਡ' ਮੇਰਾ ਸਭ ਤੋਂ ਪਸੰਦੀਦਾ ਹੈ। 'ਅਲਾਦੀਨ' ਦਾ ਆਵਾਜ਼ ਬਣਾਉਣ ਦੇ ਇਸ ਮੌਕੇ ਨੂੰ ਪਾ ਕੇ ਕਾਫੀ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ।''

PunjabKesari
ਅਰਮਾਨ ਨੇ ਇਹ ਵੀ ਕਿਹਾ ਹੈ, ''ਫਿਲਮ ਲਈ ਆਵਾਜ਼ ਦੇਣ ਦੇ ਨਾਲ ਮੈਂ ਇਸ ਦੇ ਕੁਝ ਖੂਬਸੂਰਤ ਗੀਤਾਂ ਨੂੰ ਵੀ ਗਾ ਰਿਹਾ ਹਾਂ। ਹਿੰਦੀ ਸੰਸਕਰਣ 'ਚ ਮੇਰੇ ਫੈਨਜ਼ ਦੁਆਰਾ ਮੇਰੇ ਕੰਮ ਨੂੰ ਦੇਖੇ ਜਾਣ ਦਾ ਮੈਂ ਹੁਣ ਹੋਰ ਇੰਤਜ਼ਾਰ ਨਹੀਂ ਕਰ ਸਕਦਾ।'' ਡਿਜਨੀ ਇੰਡੀਆ ਦੇ ਸਟੂਡੀਓ ਐਂਟਰਟੇਨਮੈਂਟ ਦੇ ਪ੍ਰਮੁੱਖ ਵਿਕਰਮ ਦੁੱਗਲ ਭਾਰਤੀ ਪ੍ਰਤਿਭਾਵਾਂ ਨਾਲ ਕੰਮ ਕਰਨ ਦੇ ਵਿਚਾਰ ਬਾਰੇ ਕਿਹਾ, ''ਡਿਜਨੀ 'ਚ, ਅਸੀਂ ਅਜਿਹੀਆਂ ਕਹਾਣੀਆਂ ਨੂੰ ਦੱਸਣਾ ਪਸੰਦ ਕਰਦੇ ਹਾਂ, ਜਿਸ ਦੀ ਇਕ ਯੂਨੀਵਰਸਲ ਛਾਪ ਹੋਵੇ। 'ਅਲਾਦੀਨ' ਇਕ ਅਜਿਹੀ ਹੀ ਕਹਾਣੀ ਹੈ ਅਤੇ ਅਸੀਂ ਸਾਰੇ ਇਸ ਨੂੰ ਦੇਖਦੇ ਹੀ ਵੱਡੇ ਹੋਏ ਹਾਂ।''

PunjabKesari
Guy Ritchie ਦੁਆਰਾ ਨਿਰਦੇਸ਼ਿਤ ਇਸ ਫਿਲਮ 'ਚ ਨਿੱਜੀ ਦੇ ਕਿਰਦਾਰ ਨੂੰ ਵਿਲ ਸਮਿਥ, ਅਲੀਦੀਨ ਦੇ ਰੂਪ 'ਚ ਮੇਨਾ ਮਸੂਦ, ਜੈਸਮੀਨ ਦੇ ਕਿਰਦਾਰ ਨੂੰ ਨਾਓਮੀ ਸਕਾਟ ਤੇ ਜਫਰ ਦੇ ਕਿਰਦਾਰ 'ਚ ਮਾਰਵਾਨ ਕੇਂਜਾਰੀ ਨਜ਼ਰ ਆਉਣਗੇ। ਭਾਰਤ 'ਚ 'ਅਲਾਦੀਨ' ਅੰਗਰੇਜੀ, ਹਿੰਦੀ, ਤਮਿਲ ਤੇ ਤੇਲੁਗੁ 'ਚ ਰਿਲੀਜ਼ ਹੋਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News