ਭਾਣਜੀ ਦੇ ਮੱਥੇ ’ਤੇ ਕਿੱਸ ਕਰਦੇ ਨਜ਼ਰ ਆਏ ਸਲਮਾਨ ਖਾਨ, ਤਸਵੀਰ ਵਾਇਰਲ

12/29/2019 11:32:29 AM

ਮੁੰਬਈ(ਬਿਊਰੋ)- ਸਲਮਾਨ ਖਾਨ  27 ਦਸੰਬਰ ਨੂੰ ਯਾਨੀ ਆਪਣੇ ਜਨਮਦਿਨ ’ਤੇ ਇਕ ਵਾਰ ਫਿਰ ਤੋਂ ਮਾਮਾ ਬਣ ਗਏ । ਸਲਮਾਨ ਦੀ ਭੈਣ ਅਰਪਿਤਾ ਖਾਨ ਨੇ ਸ਼ੁੱਕਰਵਾਰ ਨੂੰ ਇਕ ਧੀ ਨੂੰ ਜਨਮ ਦਿੱਤਾ। ਅਰਪਿਤਾ ਅਤੇ ਆਯੁਸ਼ ਦਾ ਇਕ ਬੇਟਾ ਆਹਿਲ ਵੀ ਹੈ। ਇਸ ਦੌਰਾਨ ਸਲਮਾਨ ਪਰਿਵਾਰ ਨਾਲ ਅਰਪਿਤਾ ਅਤੇ ਉਨ੍ਹਾਂ ਦੀ ਧੀ ਨੂੰ ਮਿਲਣ ਹਸਪਤਾਲ ਪਹੁੰਚੇ। ਅਰਪਿਤਾ ਦੀ ਧੀ ਦਾ ਨਾਮ ਆਯਤ ਰੱਖਿਆ ਗਿਆ ਹੈ। ਅਰਪਿਤਾ ਨੇ ਧੀ ਦੀ ਸਲਮਾਨ ਨਾਲ ਇਕ ਤਸਵੀਰ ਸਾਹਮਣੇ ਆਈ ਹੈ। ਜੋ ਤਸਵੀਰ ਸਾਹਮਣੇ ਆਈ ਹੈ ਉਸ ਵਿਚ ਸਲਮਾਨ ਆਯਤ ਦੇ ਮੱਥੇ ’ਤੇ ਕਿੱਸ ਕਰਦੇ ਨਜ਼ਰ ਆ ਰਹੇ ਹਨ।
PunjabKesari
ਦੱਸ ਦੇਈਏ ਕਿ ਅਰਪਿਤਾ ਦੀ ਡਿਲੀਵਰੀ ਕਾਰਨ ਸਲਮਾਨ ਨੇ ਆਪਣੇ 54ਵੇਂ ਜਨਮਦਿਨ ’ਤੇ ਕੋਈ ਪਾਰਟੀ ਨਹੀਂ ਕੀਤੀ। ਸਲਮਾਨ ਨੇ ਮੀਡੀਆ ਨਾਲ ਆਪਣਾ ਕੇਕ ਕੱਟਿਆ। ਇਸ ਨਾਲ ਹੀ ਸਲਮਾਨ ਨੂੰ ਵਧਾਈ ਦੇਣ ਲਈ ਹਜ਼ਾਰਾਂ ਫੈਨਜ਼ ਉਨ੍ਹਾਂ ਦੇ ਅਪਾਰਟਮੈਂਟ ਦੇ ਬਾਹਰ ਪਹੁੰਚੇ। ਸਲਮਾਨ ਆਪਣੇ ਫੈਨਜ਼ ਨੂੰ ਮਿਲਣ ਲਈ ਬਾਲਕਨੀ ’ਤੇ ਆਏ। ਉਨ੍ਹਾਂ ਨੇ ਹੱਥ ਹਿਲਾ ਕੇ ਸਾਰਿਆ ਨੂੰ ਧੰਨਵਾਦ ਕੀਤਾ। ਇਸ ਵਿਚਕਾਰ ਸਲਮਾਨ ਦੀਆਂ ਅੱਖਾਂ ਵਿਚ ਹੰਝੂ ਆ ਗਏ। ਸਲਮਾਨ ਇਹ ਦੇਖ ਕੇ ਭਾਵੁਕ ਹੋ ਗਏ ਕਿ ਉਨ੍ਹਾਂ ਨੂੰ ਹਜ਼ਾਰਾਂ ਫੈਨਜ਼ ਦਾ ਪਿਆਰ ਮਿਲ ਰਿਹਾ ਹੈ। ਜਦੋਂ ਸਲਮਾਨ ਮੀਡੀਆ ਸਾਹਮਣੇ ਆਏ ਤਾਂ ਸਾਰਿਆਂ ਨੇ ਉਨ੍ਹਾਂ ਨੂੰ ਜਨਮਦਿਨ ਦੇ ਨਾਲ ਮਾਮਾ ਬਣਨ ਦੀ ਵੀ ਵਧਾਈ ਦਿੱਤੀ।
PunjabKesari
ਇਸ ਮੌਕੇ ’ਤੇ ਸਲਮਾਨ ਨੇ ਕਿਹਾ, ‘‘ਜਦੋਂ ਮੈਂ ਸੋ ਕੇ ਉਠਿਆ ਤਾਂ ਮੈਂ ਫੋਨ ਵਿਚ ਸਭ ਤੋਂ ਪਹਿਲਾਂ ਆਯਤ ਦੀ ਤਸਵੀਰ ਦੇਖੀ। ਸਾਡੇ ਪਰਿਵਾਰ ਲਈ ਇਸ ਤੋਂ ਵਧੀਆ ਤੋਹਫਾ ਕੋਈ ਹੋਰ ਨਹੀਂ ਹੋ ਸਕਦਾ।’’ ਇਸ ਦੇ ਨਾਲ ਹੀ ਸਲਮਾਨ ਨੇ ਕਿਹਾ, ‘‘ਹੁਣ ਹੋ ਗਿਆ ਮਾਮੇ ਦਾ, ਚਾਚੇ ਦਾ, ਹੁਣ ਬਸ ਪਿਤਾ ਬਣਨ ਦਾ ਬਾਕੀ ਹੈ।’’ ਅਰਪਿਤਾ ਦੀ ਧੀ ਦਾ ਨਾਮ ਰੱਖਣ ’ਤੇ ਸਲਮਾਨ ਨੇ ਦੱਸਿਆ, ‘‘ਅਸੀਂ ਦੋ ਨਾਮ ਸੋਚੇ ਸਨ ਇਕ ਸਿਫਾਰਾ ਅਤੇ ਦੂਜਾ ਆਯਤ। ਅਰਪਿਤਾ ਨੇ ਆਯਤ ਚੁਣਿਆ।’’
PunjabKesari
ਸਲਮਾਨ ਨੇ ਦੱਸਿਆ ਕਿ ਇਹ ਨਾਮ ਪਿਤਾ ਸਲੀਮ ਖਾਨ ਨੇ ਉਨ੍ਹਾਂ ਦੇ ਬੇਟੇ ਜਾਂ ਧੀ ਲਈ ਸੋਚੇ ਸਨ। ਉਹ ਕਹਿੰਦੇ ਹਨ, ਇਹ ਦੋਵੇਂ ਹੀ ਨਾਮ ਮੇਰੇ ਬੇਟੇ ਜਾਂ ਧੀ ਲਈ ਸੋਚੇ ਗਏ ਸਨ। ਉਹ ਹਮੇਸ਼ਾ ਤੋਂ ਇਸ ਦੇ ਲਈ ਤਿਆਰ ਸਨ ਪਰ ਹੁਣ ਇਨ੍ਹਾਂ ਨਾਮਾਂ ਨੂੰ ਲੈ ਲਿਆ ਗਿਆ ਹੈ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News