ਧੀ ਨਾਲ ਸਲਮਾਨ ਖਾਨ ਦੀ ਤਸਵੀਰ ਸ਼ੇਅਰ ਕਰ ਭੈਣ ਅਰਪਿਤਾ ਨੇ ਲਿਖਿਆ ਭਾਵੁਕ ਪੋਸਟ

1/14/2020 3:26:47 PM

ਮੁੰਬਈ(ਬਿਊਰੋ)- ਸਲਮਾਨ ਖਾਨ ਆਪਣੀ ਭੈਣ ਅਰਪਿਤਾ ਖਾਨ ਸ਼ਰਮਾ ਨੂੰ ਬਹੁਤ ਪਿਆਰ ਕਰਦੇ ਹਨ ਇਹ ਤਾਂ ਸਭ ਜਾਣਦੇ ਹੀ ਹਨ। ਇੰਨਾ ਹੀ ਨਹੀਂ ਸਲਮਾਨ ਦੇ ਜਨਮਦਿਨ ਯਾਨੀ ਕਿ 27 ਦਸੰਬਰ 2019 ਨੂੰ ਉਨ੍ਹਾਂ ਦੀ ਭੈਣ ਅਰਪਿਤਾ ਨੇ ਧੀ ਨੂੰ ਜਨਮ ਦਿੱਤਾ ਹੈ। ਸਲਮਾਨ ਉਂਝ ਹੀ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਹਨ। ਉਹ ਆਪਣੇ ਪਰਿਵਾਰ ਦੇ ਹਰ ਬੱਚੇ ਦੇ ਬਹੁਤ ਨੇੜੇ ਹਨ। ਹੁਣ ਅਰਪਿਤਾ ਨੇ ਸਲਮਾਨ ਅਤੇ ਆਪਣੀ ਧੀ ਦੀ ਤਸਵੀਰ ਸ਼ੇਅਰ ਕੀਤੀ ਹੈ ਅਤੇ ਨਾਲ ਹੀ ਉਨ੍ਹਾਂ ਨੇ ਆਪਣੇ ਭਰਾ ਲਈ ਇਕ ਭਾਵੁਕ ਅਤੇ ਪਿਆਰਾ ਮੈਸੇਜ ਲਿਖਿਆ ਹੈ।
PunjabKesari
ਅਰਪਿਤਾ ਨੇ ਜੋ ਤਸਵੀਰ ਸ਼ੇਅਰ ਕੀਤੀ ਹੈ, ਉਸ ਵਿਚ ਸਲਮਾਨ ਨੇ ਅਰਪਿਤਾ ਦੀ ਧੀ ਨੂੰ ਗੋਦੀ ਵਿਚ ਚੁੱਕਿਆ ਹੋਇਆ ਹੈ। ਤਸਵੀਰ ਵਿਚ ਸਲਮਾਨ ਖਾਨ ਨਾਲ ਉਨ੍ਹਾਂ ਦੀ ਮਾਂ ਵੀ ਨਜ਼ਰ ਆ ਰਹੀ ਹੈ। ਤਸਵੀਰ ਸ਼ੇਅਰ ਕਰਦੇ ਹੋਏ ਅਰਪਿਤਾ ਨੇ ਲਿਖਿਆ,‘‘ਇਸ ਦੁਨੀਆ ਵਿਚ ਅਜਿਹੀ ਕੋਈ ਵੀ ਚੀਜ਼ ਨਹੀਂ ਹੈ, ਜਿਸ ਤੋਂ ਮੈਨੂੰ ਡਰ ਲੱਗਦਾ ਹੋਵੇ, ਕਿਉਂਕਿ ਮੈਨੂੰ ਪਤਾ ਹੈ ਕਿ ਤੁਸੀ ਹਮੇਸ਼ਾ ਮੇਰੇ ਨਾਲ ਖੜੇ ਹੋ ਅਤੇ ਮੈਨੂੰ ਕਦੇ ਕੁੱਝ ਨਹੀਂ ਹੋਣ ਦੇਵੋਗੇ। ਹੁਣ ਮੇਰੀ ਧੀ ਨੂੰ ਵੀ ਇਹੀ ਸੁਰੱਖਿਆ ਮਿਲੇਗੀ। ਇਹ ਹੱਥ ਭਗਵਾਨ ਨੇ ਭੇਜਿਆ ਹੈ। ਹਮੇਸ਼ਾ ਤੁਹਾਡਾ ਸ਼ੁਕਰਗੁਜਾਰ ਰਹਾਂਗੀ ਸਲਮਾਨ ਖਾਨ ਅਤੇ ਮਾਂ ਸਲਮਾ ਖਾਨ।’’
PunjabKesari
ਦੱਸ ਦੇਈਏ ਕਿ ਅਰਪਿਤਾ ਦੀ ਧੀ ਦਾ ਨਾਮ ਆਯਤ ਹੈ। ਜਦੋਂ ਆਯਤ ਦਾ ਜਨਮ ਹੋਇਆ ਸੀ ਤਾਂ ਸਲਮਾਨ ਨੇ ਟਵੀਟ ਕੀਤਾ ਸੀ। ਸਲਮਾਨ ਖਾਨ ਨੇ ਲਿਖਿਆ,‘‘ਇਸ ਖੂਬਸੂਰਤ ਦੁਨੀਆ ਵਿਚ ਤੁਹਾਡਾ ਸਵਾਗਤ ਹੈ ਆਯਤ। ਥੈਂਕਿਊ ਅਰਪਿਤਾ ਅਤੇ ਆਯੁਸ਼ ਮੈਨੂੰ ਇਸ ਬਰਥਡੇ ’ਤੇ ਬੈਸਟ ਗਿਫਟ ਦੇਣ ਲਈ। ਤੈਨੂੰ ਸਾਰਿਆਂ ਦਾ ਪਿਆਰ ਅਤੇ ਆਸ਼ੀਰਵਾਦ ਮਿਲੇ ਅਤੇ ਤੂੰ ਸਾਨੂੰ ਸਾਰਿਆਂ ਨੂੰ ਗਰਵ ਮਹਿਸੂਸ ਕਰਵਾਏ।’’ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News