ਨੈਸ਼ਨਲ ਫਿਲਮ ਐਵਾਰਡ ਦੀ ਖੁਸ਼ੀ ਇਸ ਕਲਾਕਾਰ ਨੂੰ ਨਹੀਂ ਹੋਈ ਨਸੀਬ

8/10/2019 7:30:17 PM

ਜਲੰਧਰ (ਬਿਊਰੋ) ਬੀਤੇ ਕੱਲ ਨੂੰ ਅਨਾਊਂਸ ਹੋਏ 66ਵੇਂ ਨੈਸ਼ਨਲ ਫਿਲਮ ਐਵਾਰਡ ਦੀ ਅਨਾਊਂਸਮੈਟ ਹੋਈ ਸੀ।ਜਾਰੀ ਕੀਤੀ ਗਈ ਇਸ ਸੂਚੀ 'ਚ ਵੱਖ-ਵੱਖ ਖੇਤਰੀ ਸਿਨੇਮਾ ਦੀਆਂ ਫਿਲਮਾਂ ਦੇ ਨਾਂ ਵੀ ਸ਼ਾਮਲ ਸਨ।ਬਾਲੀਵੁੱਡ ਦੀ ਗੱਲ ਕਰੀਏ ਤਾਂ ਬੈਸਟ ਨੈਸ਼ਨਲ ਫਿਲਮ ਦਾ ਐਵਾਰਡ 'ਅੰਧਾਧੁਨ' ਫਿਲਮ ਨੂੰ ਮਿਲਿਆ ਤੇ ਪੰਜਾਬੀ ਸਿਨੇਮਾ 'ਚ ਇਹ ਐਵਾਰਡ 'ਹਰਜੀਤਾ' ਨੂੰ ਮਿਲਿਆ ਹੈ।ਇਸ ਫਿਲਮ ਦੇ ਬਾਲ ਕਲਾਕਾਰ ਸਮੀਪ ਸਿੰਘ ਰਣੌਤ ਨੂੰ 'ਬੈਸਟ ਚਾਈਲਡ ਐਕਟਰ' ਦਾ ਐਵਾਰਡ ਮਿਲੀਆ ਹੈ।ਹਰਜੀਤਾ ਫਿਲਮ ਦੇ ਇਕ ਕਲਾਕਾਰ ਰਾਜ ਸਿੰਘ ਝਿੰਜਰ ਨੇ ਨੈਸ਼ਨਲ ਫਿਲਮ ਐਵਾਰਡ ਨੂੰ ਲੈ ਕੇ ਇਕ ਗੱਲ ਸਾਂਝੀ ਕੀਤੀ ਹੈ।ਰਾਜ ਝਿੰਜਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਲਿਖਿਆ ਹੈ।

"ਉਰਦੂ ਫਿਲਮ ‘ਹਾਮਿਦ’ ਨੂੰ ਬੈਸਟ ਉਰਦੂ ਫਿਲਮ ਦਾ ਨੈਸ਼ਨਲ ਅਵਾਰਡ ਮਿਲਿਆ ਹੈ।ਤੇ ‘ਹਾਮਿਦ’ ਫਿਲਮ ਦੇ ਇਸ ਬੱਚੇ ਐਕਟਰ ‘ਅਰਸ਼ਦ ਰੇਸ਼ੀ’ ਨੂੰ ‘ਬੈਸਟ ਚਾਈਲਡ ਐਕਟਰ’ ਦਾ ਅਵਾਰਡ ਮਿਲਿਆ ਹੈ।ਕਸ਼ਮੀਰ ਦਾ ਦੁੱਨੀਆਂ ਨਾਲ਼ੋਂ ਰਾਪਤਾ ਤੋੜ ਕੇ ਕਿਹੜਾ ਭਲਾ ਹੋ ਰਿਹਾ ਕਸ਼ਮੀਰ ਦਾ ਇਹ ਤਾਂ ਪਤਾ ਨੀ ਪਰ ਡਾਇਰੈਕਟਰ @Aijazk ਇਸ ਬੱਚੇ ਨੂੰ ਉਸਦੀ ਇਹ ਜਿੱਤ ਦੀ ਖ਼ੁਸ਼ਖ਼ਬਰੀ ਲਾਈਨਾਂ ਜਾਮ ਹੋਣ ਕਰਕੇ ਉਸ ਤੱਕ ਪਹੁੰਚਾ ਨੀ ਪਾ ਰਿਹਾ।ਪਰ ਉਹ ਫੇਰ ਵੀ ਲਗਾਤਾਰ ਕੋਸ਼ਿਸ਼ ਕਰ ਰਿਹਾ। 'ਅਰਸ਼ਦ ਰੇਸ਼ੀ' ਨੂੰ ਕਸ਼ਮੀਰ ਦੇ ਇਸ ਕਾਲ਼ੇ ਦੌਰ ਚ ਫੇਰ ਵੀ ਉਸਦੀ ਇਸ ਜਿੱਤ ਦੀ ਵਧਾਈ ਦੇਣੀ ਬਣਦੀ ਹੈ।''

ਦੱਸ ਦਈਏ ਕਿ ਰਾਜ ਸਿੰਘ ਝਿੰਜਰ ਖੁਦ ਪੰਜਾਬੀ ਸਿਨੇਮਾ ਦੇ ਬਾਕਮਾਲ ਕਲਾਕਾਰ ਹਨ । ਉਨ੍ਹਾਂ ਨੇ ਕਈ ਪੰਜਾਬੀ ਫਿਲਮਾਂ 'ਚ ਕੰਮ ਕੀਤਾ ਹੈ ਜਿਨ੍ਹਾਂ 'ਚ 'ਨਾਬਰ','ਸਿਕੰਦਰ' ਤੇ 'ਹਰਜੀਤਾ' ਦੇ ਨਾਂ ਵਿਸ਼ੇਸ਼ ਜ਼ਿਕਰਯੋਗ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Lakhan

This news is Edited By Lakhan

Related News