ਅਭਿਨੇਤਾ ਅਰਸ਼ਦ ਵਾਰਸੀ ਦਾ ਟਵਿਟਰ ਅਕਾਊਂਟ ਹੋਇਆ ਹੈਕ
8/21/2018 5:11:45 PM
ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਅਰਸ਼ਦ ਵਾਰਸੀ ਦਾ ਅਧਿਕਾਰਕ ਟਵਿਟਰ ਅਕਾਊਂਟ ਹੈਕ ਹੋ ਗਿਆ ਹੈ। ਅਰਸ਼ਦ ਨੇ ਅੱਜ ਸਵੇਰੇ ਟਵੀਟ ਕਰਦੇ ਹੋਏ ਦੱਸਿਆ ਕਿ ਬਿਨਾਂ ਉਸ ਦੀ ਜਾਣਕਾਰੀ ਦੇ ਉਸ ਦੇ ਅਕਾਊਂਟ ਤੋਂ ਕੁਝ ਸੰਦੇਸ਼ ਭੇਜੇ ਗਏ ਹਨ। ਅਰਸ਼ਦ ਨੇ ਟਵੀਟ ਕਰਦੇ ਹੋਏ ਲਿਖਿਆ, ''ਅਜਿਹਾ ਲੱਗ ਰਿਹਾ ਹੈ ਕਿ ਮੇਰਾ ਟਵਿਟਰ ਅਕਾਊਂਟ ਹੈਕ ਹੋ ਗਿਆ ਹੈ, ਮੇਰੀ ਜਾਣਕਾਰੀ ਦੇ ਬਿਨਾਂ ਮੇਰੇ ਅਕਾਊਂਟ ਤੋਂ ਕੁਝ ਸੰਦੇਸ਼ ਭੇਜੇ ਗਏ ਹਨ, ਪਾਸਵਰਡ ਬਦਲ ਦਿੱਤਾ ਗਿਆ ਹੈ, ਉਮੀਦ ਕਰਦਾ ਹਾਂ ਕਿ ਜਲਦ ਸਭ ਕੁਝ ਆਮ ਹੋ ਜਾਵੇਗਾ''।
ਫਿਲਮਾਂ ਦੀ ਗੱਲ ਕਰੀਏ ਤਾਂ ਅਰਸ਼ ਜਲਦ ਹੀ ਫਿਲਮ 'ਟੋਟਲ ਧਮਾਲ' 'ਚ ਨਜ਼ਰ ਆਉਣਗੇ। ਇਹ 'ਧਮਾਲ' ਫਰੈਂਚਾਇਜ਼ੀ ਦੀ ਤੀਜੀ ਫਿਲਮ ਹੈ। ਇੰਦਰ ਕੁਮਾਰ ਦੇ ਨਿਰਦੇਸ਼ਨ ਹੇਠ ਬਣ ਰਹੀ ਇਸ ਫਿਲਮ 'ਚ ਰਿਤੇਸ਼ ਦੇਸ਼ਮੁੱਖ, ਜਾਵੇਦ ਜ਼ਾਫਰੀ, ਅਜੇ ਦੇਵਗਨ, ਅਨਿਲ ਕਪੂਰ, ਮਾਧੁਰੀ ਦੀਕਸ਼ਿਤ ਅਤੇ ਈਸ਼ਾ ਗੁਪਤਾ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ