''ਆਰਟੀਕਲ 15'' ਨੂੰ ਮਿਲਿਆ ''ਯੂਏ'' ਸਰਟੀਫਿਕੇਟ

6/27/2019 2:33:29 PM

ਮੁੰਬਈ(ਬਿਊਰੋ)— ਦੇਸ਼ 'ਚ ਜਾਤ ਵੰਡ ਦੇ ਵਿਸ਼ੇ 'ਤੇ ਫਿਲਮਸਾਜ਼ ਅਨੁਭਵ ਸਿਨਹਾ ਦੀ ਫਿਲਮ 'ਆਰਟੀਕਲ 15' ਨੂੰ ਕੇਂਦਰੀ ਫਿਲਮ ਸਰਟੀਫਿਕੇਟ ਬੋਰਡ ਤੋਂ ਪੰਜ ਸੋਧਾਂ 'ਤੇਂ ਬਾਅਦ 'ਯੂਏ' ਸਰਟੀਫਿਕੇਟ ਮਿਲਿਆ ਹੈ। ਇਸ ਫਿਲਮ 'ਚ ਆਯੂਸ਼ਮਾਨ ਖੁਰਾਣਾ ਨੇ ਪੁਲਸ ਅਧਿਕਾਰੀ ਦਾ ਕਿਰਦਾਰ ਨਿਭਾਇਆ ਹੈ ਅਤੇ ਉਸ ਨਾਲ ਸਿਆਨੀ ਗੁਪਤਾ, ਕੁਮੁਦ ਮਿਸ਼ਰਾ ਅਤੇ ਮਨੋਜ ਪਾਹਵਾ ਵੀ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ। ਸੀ. ਬੀ. ਐੱਫ. ਸੀ. ਦੀ ਅਧਿਕਾਰਤ ਵੈੱਬਸਾਈਟ ਅਨੁਸਾਰ ਫਿਲਮ ਨੂੰ 'ਯੂਏ' ਵਰਗ 'ਚ ਰੱਖਿਆ ਗਿਆ ਹੈ।
PunjabKesari
ਇਸ ਫਿਲਮ ਦੇ ਨਿਰਮਾਤਾਵਾਂ ਨੇ ਭਾਰਤੀ ਪਸ਼ੂ ਭਲਾਈ ਬੋਰਡ (ਏਡਬਲਯੂਬੀਆਈ) ਦਾ ਇਕ ਸਰਟੀਫਿਕੇਟ ਪੇਸ਼ ਕੀਤਾ ਅਤੇ ਫਿਲਮ ਦੀ ਸ਼ੁਰੂਆਤ 'ਚ ਐਲਾਨ ਦੇ ਨਾਲ ਹਿੰਦੀ 'ਚ ਵੁਆਇਸ-ਓਵਰ ਵੀ ਜੋੜਿਆ ਹੈ। ਇਸ ਤੋਂ ਬਾਅਦ ਸੀ.ਬੀ.ਐੱਫ.ਸੀ. ਦੇ ਨਾਬਾਲਗਾਂ ਨੂੰ ਇਹ ਫਿਲਮ ਮਾਪਿਆਂ ਦੀ ਨਿਗਰਾਨੀ ਹੇਠ ਦਿਖਾਏ ਜਾਣ ਦੇ ਨਿਰਦੇਸ਼ਾਂ ਤਹਿਤ ਇਸ ਫਿਲਮ ਨੂੰ 'ਯੂਏ ਵਰਗ' 'ਚ ਰੱਖਿਆ ਹੈ। ਬੋਰਡ ਵੱਲੋਂ ਸੁਝਾਈਆਂ ਗਈਆਂ ਸੋਧਾਂ 'ਚ ਅੱਗ 'ਚ ਝੰਡੇ ਦੇ ਡਿੱਗਣ ਸਬੰਧੀ ਦ੍ਰਿਸ਼ ਹਟਾਇਆ ਗਿਆ ਹੈ। ਕੁਝ ਅਪਸ਼ਬਦ ਹਟਾਏ ਗਏ ਹਨ ਅਤੇ ਲੋਕਾਂ ਦੀ ਕੁੱਟਮਾਰ ਵਾਲੇ ਦ੍ਰਿਸ਼ 30 ਫੀਸਦ ਤੱਕ ਘਟਾਏ ਗਏ ਹਨ। 'ਆਰਟੀਕਲ 15' ਫਿਲਮ ਸ਼ੁੱਕਰਵਾਰ ਨੂੰ ਰਿਲੀਜ਼ ਹੋ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News