''ਕਬੀਰ ਸਿੰਘ'' ਤੇ ''ਸਪਾਈਡਰਮੈਨ'' ਨੂੰ ''ਆਰਟੀਕਲ 15'' ਨੇ ਦਿੱਤੀ ਕੜੀ ਟੱਕਰ, ਕਮਾਏ ਇੰਨੇ ਕਰੋੜ

7/9/2019 4:52:52 PM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਐਕਟਰ ਆਯੁਸ਼ਮਾਨ ਖੁਰਾਨਾ ਦੀ ਫਿਲਮ 'ਆਰਟੀਕਲ 15' ਰਿਲੀਜ਼ ਹੋਣ ਤੋਂ ਬਾਅਦ ਹੀ ਕਾਫੀ ਸੁਰਖੀਆਂ ਬਟੋਰ ਰਹੀ ਹੈ। ਪਹਿਲਾਂ ਫਿਲਮ ਨੇ ਸਮੀਖਿਅਕਾਂ ਦੀ ਵਾਹ-ਵਾਹ ਖੱਟੀ ਤੇ ਹੁਣ ਫਿਲਮ ਬਾਕਸ ਆਫਿਸ 'ਤੇ ਵੀ ਖੂਬ ਧਮਾਲ ਮਚਾ ਰਹੀ ਹੈ। ਇਸ ਫਿਲਮ ਨੇ ਦੂਜੇ ਵੀਕਐਂਡ 'ਤੇ ਉਮੀਦ ਤੋਂ ਵੀ ਬਿਹਤਰ ਕਮਾਈ ਕੀਤੀ ਹੈ। ਦੂਜੇ ਹਫਤੇ ਦੇ ਸ਼ੁੱਕਰਵਾਰ, ਸ਼ਨੀਵਾਰ ਤੇ ਐਤਵਾਰ ਨੂੰ ਫਿਲਮ ਨੇ 12 ਕਰੋੜ ਦਾ ਕਾਰੋਬਾਰ ਕੀਤਾ। ਪਹਿਲੇ ਹਫਤੇ 'ਆਰਟੀਕਲ 15' ਨੇ ਸਿਨੇਮਾਘਰਾਂ ਤੋਂ 34.21 ਕਰੋੜ ਰੁਪਏ ਕਮਾਏ ਸਨ। ਹੁਣ ਦੂਜੇ ਹਫਤੇ ਵੀ ਇਸ ਫਿਲਮ ਨੂੰ ਜ਼ਬਰਦਸਤ ਰਿਸਪਾਂਸ ਮਿਲਿਆ ਹੈ। ਇਸ ਫਿਲਮ ਨੇ ਦੂਜੇ ਹਫਤੇ ਦੇ ਪਹਿਲੇ ਦਿਨ ਯਾਨੀ ਸ਼ੁੱਕਰਵਾਰ ਨੂੰ 2.65 ਕਰੋੜ, ਸ਼ਨੀਵਾਰ ਨੂੰ 4 ਕਰੋੜ ਤੇ ਐਤਵਾਰ ਨੂੰ 5.35 ਕਰੋੜ ਰੁਪਏ ਕਮਾਏ। ਇਸ ਦੇ ਨਾਲ ਹੀ ਫਿਲਮ ਦੀ ਕੁਲ ਕਮਾਈ 46.21 ਕਰੋੜ ਰੁਪਏ ਤੱਕ ਪਹੁੰਚ ਗਈ ਹੈ।


'ਆਰਟੀਕਲ 15' ਨੂੰ ਪਹਿਲਾਂ ਸ਼ਾਹਿਦ ਕਪੂਰ ਦੀ ਫਿਲਮ 'ਕਬੀਰ ਸਿੰਘ' ਦਾ ਹੀ ਸਾਹਮਣਾ ਕਰਨਾ ਪਿਆ ਸੀ ਪਰ ਹੁਣ ਇਸ ਫਿਲਮ ਦਾ ਟਾਕਰਾ ਹਾਲੀਵੁੱਡ ਫਿਲਮ 'ਸਪਾਈਡਰ ਮੈਨ ਫਾਰ ਫਰੋਮ ਹੋਮ' ਨਾਲ ਹੋ ਰਿਹਾ ਹੈ। ਹਾਲਾਂਕਿ ਇਨ੍ਹਾਂ ਫਿਲਮਾਂ ਦੇ ਬਾਵਜੂਦ 'ਆਰਟੀਕਲ 15' 'ਤੇ ਕੋਈ ਖਾਸ ਅਸਰ ਪੈਂਦਾ ਨਜ਼ਰ ਨਹੀਂ ਆ ਰਿਹਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News