ਪੰਜਾਬੀ ਗਾਣਿਆਂ ਦੇ ਇਸ ਵੀਡੀਓ ਡਾਇਰੈਕਟਰ ਦੀ ਬਾਲੀਵੁੱਡ ''ਚ ਐਂਟਰੀ

7/5/2019 6:55:00 PM

ਜਲੰਧਰ (ਬਿਊਰੋ)— ਅਕਸਰ ਸੁਣਨ 'ਚ ਆਉਂਦਾ ਹੈ ਕਿ ਪੰਜਾਬੀ ਗਾਇਕ ਜਾਂ ਪੰਜਾਬੀ ਅਦਾਕਾਰ ਦੀ ਬਾਲੀਵੁੱਡ 'ਚ ਐਂਟਰੀ ਹੁੰਦੀ ਹੈ।ਪਰ ਅਜਿਹਾ ਬਹੁਤ ਘੱਟ ਸੁਣਨ 'ਚ ਆਇਆ ਕਿ ਪੰਜਾਬੀ ਗਾਣਿਆਂ ਦੇ ਵੀਡੀਓ ਡਾਇਰੈਕਟਰ ਦੀ ਬਾਲੀਵੁੱਡ 'ਚ ਐਂਟਰੀ ਹੋਈ ਹੋਵੇ ਪਰ ਇਹ ਗੱਲ ਬਿਲਕੁਲ ਸੱਚ ਹੈ।ਡਾਇਰੈਕਟਰ ਗਿਫਟੀ ਤੋਂ ਬਾਅਦ ਹੁਣ ਪੰਜਾਬੀ ਗਾਣਿਆਂ ਦੇ ਮਸ਼ਹੂਰ ਵੀਡੀਓ ਡਾਇਰੈਕਟਰ ਅਰਵਿੰਦਰ ਖਹਿਰਾ ਨੇ ਬਾਲੀਵੁੱਡ 'ਚ ਡੈਬਿਊ ਕਰ ਲਿਆ ਹੈ। ਅਰਵਿੰਦਰ ਖਹਿਰਾ ਨੇ ਬਾਲੀਵੁੱਡ ਫਿਲਮ 'ਖਾਨਦਾਨੀ ਸ਼ਫਾਖਾਨਾ' ਲਈ ਇਕ ਗੀਤ ਡਾਇਰੈਕਟ ਕੀਤਾ ਹੈ।

 
 
 
 
 
 
 
 
 
 
 
 
 
 

Got opportunity to work with #SunilShetty sir and #raveenatandon mam.. #legends Recreated there old superhit “Shehar ki ladki” Check Out New video .. @badboyshah featuring @dianapenty .. karo check and do comment and like .. From the movie #khandaanishafakhana

A post shared by Arvindr Khaira (@arvindrkhaira) on Jul 5, 2019 at 3:45am PDT


'ਸ਼ਹਿਰ ਕੀ ਲੜਕੀ' ਨਾਂ ਦੇ ਇਸ ਗੀਤ ਨੂੰ ਬਾਦਸ਼ਾਹ, ਤੁਲਸੀ ਕੁਮਾਰ, ਅਭਿਜੀਤ ਤੇ ਚੰਦਰਾ ਦਿਕਸ਼ਿਤ ਨੇ ਗਾਇਆ ਹੈ। ਇਸ ਗੀਤ 'ਚ ਬਾਦਸ਼ਾਹ ਤੇ ਡਾਇਨਾ ਪੇਂਟੀ ਦੇ ਨਾਲ-ਨਾਲ ਸੁਨੀਲ ਸ਼ੈੱਟੀ ਤੇ ਰਵੀਨਾ ਟੰਡਨ ਨੇ ਵੀ ਡਾਂਸ ਕੀਤਾ ਹੈ। ਅਰਵਿੰਦਰ ਖਹਿਰਾ ਨੇ ਇਸ ਦੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਸਾਂਝੀ ਕੀਤੀ ਹੈ।

ਅਰਵਿੰਦਰ ਖਹਿਰਾ ਦੇ ਪੰਜਾਬੀ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਉਹ 'ਸੋਚ', 'ਜ਼ਿੰਦਾਬਾਦ ਯਾਰੀਆਂ', 'ਪਾਣੀ', 'ਪਟਿਆਲਾ ਪੈੱਗ', 'ਮਨ ਭਰਿਆ', 'ਬੈਕਬੋਨ', 'ਜੱਟ ਫਾਇਰ ਕਰਦਾ', 'ਜੋਕਰ', 'ਇਕ ਸਾਲ', 'ਦੇਸੀ ਦਾ ਡਰੰਮ' ਤੇ 'ਨਾ ਜੀ ਨਾ' ਵਰਗੇ ਹਿੱਟ ਗਾਣਿਆਂ ਦੀਆਂ ਵੀਡੀਓਜ਼ ਬਣਾ ਚੁੱਕੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Lakhan

This news is Edited By Lakhan

Related News