ਸਟੈਂਡਅਪ ਕਾਮੇਡੀਅਨ ਕੁਣਾਲ 'ਤੇ 3 ਏਅਰਲਾਈਨਾਂ ਨੇ ਲਾਇਆ ਬੈਨ, ਜਾਣੋਂ ਮਾਮਲਾ

1/29/2020 2:56:54 PM

ਨਵੀਂ ਦਿੱਲੀ (ਬਿਊਰੋ) — ਸਟੈਂਡਅਪ ਕਾਮੇਡੀਅਨ ਕੁਣਾਲ ਕਾਮਰਾ ਮੁੜ ਵਿਵਾਦਾਂ 'ਚ ਘਿਰ ਚੁੱਕੇ ਹਨ। ਦਰਅਸਲ, ਹਾਲ ਹੀ 'ਚ ਕੁਣਾਲ ਕਾਮਰਾ ਨੇ ਹਵਾਈ ਸਫਰ ਦੌਰਾਨ ਇਕ ਟੀ. ਵੀ. ਪੱਤਰਕਾਰ ਨਾਲ ਅਸ਼ਲੀਲਤਾ ਕੀਤੀ, ਜਿਸ ਦੇ ਦੋਸ਼ 'ਚ ਉਸ 'ਤੇ ਬੈਨ ਲਗਾ ਦਿੱਤਾ ਗਿਆ ਹੈ। ਦੱਸ ਦਈਏ ਕਿ ਕੁਣਾਲ ਕਾਮਰਾ ਨੇ ਅਰਣਬ ਗੋਸਵਾਮੀ ਨਾਂ ਦੇ ਇਕ ਪੱਤਰਕਾਰ ਨਾਲ ਹਵਾਈ ਸਫਰ ਦੌਰਾਨ ਗਲਤ ਵਤੀਰਾ ਕੀਤਾ, ਜਿਸ ਦੇ ਚੱਲਦਿਆਂ ਉਸ 'ਤੇ ਸਪਾਈਸਜੈੱਟ ਨੇ ਬੈਨ ਲਗਾ ਦਿੱਤਾ ਹੈ। ਇਸ ਤੋਂ ਪਹਿਲਾਂ ਕੁਣਾਲ ਕਾਮਰਾ 'ਤੇ ਇੰਡੀਗੋ ਏਅਰਲਾਈਨ ਅਤੇ ਏਅਰ ਇੰਡੀਆ ਨੇ ਬੈਨ ਲਗਾਇਆ ਹੈ।

ਦੱਸ ਦਈਏ ਕਿ ਕਾਮਰਾ ਪਹਿਲੀ ਵਾਰ ਵਿਵਾਦਾਂ 'ਚ ਨਹੀਂ ਆਏ ਸਗੋਂ ਉਸ ਦਾ ਵਿਵਾਦਾਂ ਨਾਲ ਕਾਫੀ ਗਹਿਰਾ ਰਿਸ਼ਤਾ ਹੈ। ਕਾਮਰਾ ਸਭ ਤੋਂ ਪਹਿਲਾਂ ਆਪਣੇ ਸ਼ੋਅ 'ਸ਼ਟਅੱਪ ਯਾ ਕੁਣਾਲ' ਨਾਲ ਲੋਕਾਂ ਦੀ ਨਜ਼ਰ ਆਏ। ਇਸ ਤੋਂ ਪਹਿਲਾ ਸਟੈਂਡਅਪ ਕਰਨ ਵਾਲੇ ਕਾਮਰਾ ਨੇ ਸਾਲ 2017 'ਚ ਯੂਟਿਊਬ 'ਤੇ ਇੰਟਰਵਿਊ ਕਰਨਾ ਸ਼ੁਰੂ ਕੀਤਾ ਸੀ। ਕਾਮਰਾ ਨੇ ਇਸ ਸ਼ੋਅ 'ਚ ਕਈ ਪੱਤਰਕਾਰ ਤੇ ਨੇਤਾਵਾਂ ਨੂੰ ਬੁਲਾਇਆ। ਕਾਮਰਾ ਦੇ ਸ਼ੋਅ 'ਚ ਰਵੀਸ਼ ਕੁਮਾਰ, ਅਸਰਦੁਦੀਨ ਓਵੈਸੀ, ਕਨ੍ਹੱਹੀਆ ਕੁਮਾਰ, ਉਮਰ ਖਾਲਿਦ, ਸ਼ੇਹਲਾ ਰਸ਼ੀਦ, ਜਿਗਨੇਸ਼ ਮੇਵਾਣੀ, ਅਰਵਿੰਦ ਕੇਜਰੀਵਾਲ, ਜਾਵੇਦ ਅਖਤਰ ਤੇ ਪ੍ਰਿਯੰਕਾ ਚਤੁਰਵੇਦੀ ਵਰਗੇ ਲੋਕ ਸ਼ਾਮਲ ਹੋ ਚੁੱਕੇ ਹਨ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸਾਲ 2019 'ਚ ਕਾਮਰਾ ਨੇ ਨੇਤਾ ਸ਼ਸ਼ੀ ਥਰੂਰ ਨੂੰ ਬਤੌਰ ਕਾਮੇਡੀਅਨ ਲਾਂਚ ਕੀਤਾ। ਅਮੇਜਨ ਪ੍ਰਾਈਮ ਵੀਡੀਓ ਦੇ ਸ਼ੋਅ 'ਵਨ ਮਾਈਕ ਸਟੈਂਡ' 'ਚ ਕਾਮਰਾ ਨੇ ਹੀ ਥਰੂਰ ਨੂੰ ਮੇਂਟੌਰ ਕੀਤਾ। ਇਸ ਸ਼ੋਅ 'ਚ ਥਰੂਰ ਤੋਂ ਇਲਾਵਾ ਤਾਪਸੀ ਪਨੂੰ ਤੇ ਰਿੱਚਾ ਚੱਢਾ ਵਰਗੇ ਸਿਤਾਰੇ ਕਾਮੇਡੀ ਕਰਦੇ ਨਜ਼ਰ ਆਏ ਸਨ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News