ਹੁਣ ਤੱਕ ਇਨ੍ਹਾਂ ਵਿਵਾਦਾਂ ਨੂੰ ਲੈ ਕੇ ਖੂਬ ਚਰਚਾ ''ਚ ਰਿਹਾ ''ਬਿੱਗ ਬੌਸ 13''

11/21/2019 3:43:11 PM

ਨਵੀਂ ਦਿੱਲੀ (ਬਿਊਰੋ) — ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਨੂੰ ਧਮਾਕੇਦਾਰ ਬਣਾਉਣ ਲਈ ਇਸ ਸੀਜ਼ਨ 'ਚ ਕਈ ਬਦਲਾਅ ਕੀਤੇ ਗਏ ਹਨ। ਇਸ ਸਾਲ ਸ਼ੋਅ 'ਚ ਦੋ ਵਾਰ ਫਿਨਾਲੇ ਕੀਤੇ ਜਾਣੇ ਸਨ, ਜਿਸ ਦੇ ਚੱਲਦੇ 4 ਹਫਤਿਆਂ 'ਚ ਇਕ ਫਿਨਾਲੇ ਹੋ ਚੁੱਕਾ ਹੈ। ਕਲਰਸ ਟੀ. ਵੀ. ਦੇ ਸਭ ਤੋਂ ਵਿਵਾਦਿਤ ਸ਼ੋਅ 'ਚ ਇਕ ਸ਼ੋਅ 'ਬਿੱਗ ਬੌਸ' ਦਾ ਗ੍ਰੈਂਡ ਪ੍ਰੀਮੀਅਰ 29 ਸਤੰਬਰ ਨੂੰ ਰੱਖਿਆ ਗਿਆ ਸੀ। ਇਸ ਪ੍ਰੀਮੀਅਰ 'ਚ ਪੂਰੇ 14 ਮੈਂਬਰਾਂ ਨੂੰ ਘਰ ਅੰਦਰ ਭੇਜਿਆ ਗਿਆ ਸੀ, ਜਿਸ 'ਚੋਂ ਕਈ ਮੈਂਬਰਾਂ ਦਾ ਸਫਰ ਹੁਣ ਘਰ ਤੋਂ ਖਤਮ ਹੋ ਚੁੱਕਾ ਹੈ।

ਬਿੱਗ ਬੌਸ ਦੇ ਘਰ ਤੋਂ ਬੇਘਰ ਹੋਣ ਵਾਲੀ ਪਹਿਲੀ ਮੈਂਬਰ ਦਲਜੀਤ ਕੌਰ ਸੀ। ਇਸ ਤੋਂ ਬਾਅਦ ਕੋਇਨਾ ਮਿਤਰਾ, ਅਬੁ ਮਲਿਕ, ਸਿਧਾਰਥ ਡੇਅ, ਸ਼ੇਫਾਲੀ ਬੱਗਾ, ਤਹਸੀਨ ਪੂਨਾਵਾਲਾ ਤੇ ਅਰਹਾਨ ਖਾਨ ਵੀ ਸ਼ੋਅ ਤੋਂ ਬਾਹਰ ਹੋ ਚੁੱਕੇ ਹਨ।

ਸਿਧਾਰਥ ਸ਼ੁਕਲਾ ਤੇ ਮਾਹਿਰਾ ਵਿਚਕਾਰ ਝਗੜਾ
ਕੁਝ ਹਫਤੇ ਪਹਿਲਾਂ ਹੋਏ ਬੀਬੀ ਟਰਾਂਸਪੋਰਟ ਟਾਸਕ 'ਚ ਦੋ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸਨ, ਜਿਸ 'ਚ ਟਰੱਕ 'ਚ ਜ਼ਿਆਦਾ ਤੋਂ ਜ਼ਿਆਦਾ ਸਾਮਾਨ ਰੱਖਣਾ ਸੀ। ਇਸ ਟਾਸਕ ਦੌਰਾਨ ਮਾਹਿਰਾ ਸ਼ਰਮਾ ਤੇ ਸਿਧਾਰਥ ਸ਼ੁਕਲਾ ਵਿਚਕਾਰ ਹੋਈ ਝੜਪ 'ਚ ਮਾਹਿਰਾ ਜ਼ਮੀਨ 'ਤੇ ਸਿਰ ਦੇ ਭਾਰ ਡਿੱਗ ਗਈ ਸੀ, ਜਿਸ ਤੋਂ ਬਾਅਦ ਘਰ 'ਚ ਬਵਾਲ ਹੋ ਗਿਆ ਸੀ। ਬਾਅਦ 'ਚ ਸਿਧਾਰਥ ਦੀ ਇਸ ਹਰਕਤ ਦੀ ਨਿੰਦਿਆ ਕਰਦੇ ਹੋਏ ਬਿੱਗ ਬੌਸ ਨੇ ਖੁਦ ਉਸ ਨੂੰ ਦੋ ਹਫਤਿਆਂ ਲਈ ਨੌਮੀਨੇਟ ਕਰ ਦਿੱਤਾ ਸੀ।

ਵਾਈਲਡ ਕਾਰਡ ਐਂਟਰੀ ਨਾਲ ਆਇਆ ਟਵਿਸਟ
ਸ਼ੁਰੂਆਤ ਦੇ ਇਕ ਤੋਂ ਲੈ ਕੇ ਪੰਜ ਹਫਤਿਆਂ ਤੱਕ ਦੇ ਕੰਸੈਪਟ 'ਚ ਲੜਕੇ ਤੇ ਲੜਕੀਆਂ ਇਕ-ਦੂਜੇ ਖਿਲਾਫ ਖੇਡ ਰਹੇ ਸਨ ਪਰ ਫਿਨਾਲੇ ਵੀਕੈਂਡ 'ਚ ਵਾਈਲਡ ਕਾਰਡ ਐਂਟਰੀਜ਼ ਤੋਂ ਬਾਅਦ ਕੰਸੈਪਟ ਨੂੰ ਓਰੀਜ਼ੀਨਲ ਐਂਟਰੈਂਟ ਤੇ ਵਾਈਲਡ ਕਾਰਡ ਐਂਟਰੀ ਕਰ ਦਿੱਤਾ ਗਿਆ ਸੀ। ਵਾਈਲਡ ਕਾਰਡ ਐਂਟਰੀ 'ਚ ਪਹਿਲਾਂ 6 ਮੈਂਬਰਾਂ ਸੇਫਾਲੀ ਜਰੀਵਾਲਾ, ਹਿੰਦੁਸਤਾਨੀ ਭਾਊ, ਹਿਮਾਂਸ਼ੀ ਖੁਰਾਨਾ, ਅਰਹਾਨ ਖਾਨ, ਤਹਸੀਨ ਪੂਨਾਵਾਲਾ ਤੇ ਖੇਸਾਰੀ ਲਾਲ ਯਾਦਵ ਆਏ ਸਨ। ਹਾਲ ਹੀ 'ਚ ਸ਼ੋਅ 'ਚ 'ਨੱਚ ਬੱਲੀਏ' ਦੇ ਵਿਵਾਦਿਤ ਮੁਕਾਬਲੇਬਾਜ਼ ਵਿਸ਼ਾਲ ਆਦਿਤਿਆ ਪਹੁੰਚੇ ਸਨ, ਜਿਸ ਦੇ ਆਉਣ ਨਾਲ ਸਾਰੀ ਖੇਡ ਪਲਟ ਜਾਂਦੀ ਹੈ।

ਹਿਮਾਂਸ਼ੀ ਖੁਰਾਨਾ ਨੂੰ ਦੇਖ ਸ਼ਹਿਨਾਜ਼ ਦਾ ਫੁੱਟਿਆ ਗੁੱਸਾ
ਸ਼ਹਿਨਾਜ਼ ਕੌਰ ਗਿੱਲ ਤੇ ਹਿਮਾਂਸ਼ੀ ਖੁਰਾਨਾ ਬਿੱਗ ਬੌਸ ਦੇ ਘਰ 'ਚ ਆਉਣ ਤੋਂ ਪਹਿਲਾਂ ਆਪਣੀ ਲੜਾਈ ਕਾਰਨ ਕਾਫੀ ਵਿਵਾਦਾਂ 'ਚ ਸੀ। ਆਪਣੀ ਦੁਸ਼ਮਣ ਹਿਮਾਂਸ਼ੀ ਨੂੰ ਸਾਹਮਣੇ ਦੇਖ ਕੇ ਸ਼ਹਿਨਾਜ਼ ਨੇ ਆਪਣਾ ਆਪਾ ਗੁਆਹ ਲਿਆ ਤੇ ਅਜੀਬੋ-ਗਰੀਬ ਹਰਕਤਾਂ ਕਰਨ ਲੱਗੀ।

ਦੇਵੋਲੀਨਾ ਤੇ ਰਸ਼ਮੀ ਦੀ ਘਰ 'ਚ ਹੋਈ ਵਾਪਸੀ
ਬਿੱਗ ਬੌਸ ਦੇ ਫਿਨਾਲੇ ਵੀਕੈਂਡ 'ਚ ਸ਼ੈਫਾਲੀ ਬੱਗਾ ਨਾਲ ਰਸ਼ਮੀ ਦੇਸਾਈ ਤੇ ਦੇਵੋਲੀਨਾ ਵੀ ਘਰ ਤੋਂ ਬੇਘਰ ਹੋਈਆਂ ਸਨ। ਹਾਲਾਂਕਿ ਉਨ੍ਹਾਂ ਨੂੰ ਸੀਕ੍ਰੇਟ ਰੂਮ 'ਚ ਰੱਖ ਕੇ ਦੋਬਾਰਾ ਘਰ 'ਚ ਐਂਟਰੀ ਦਿੱਤੀ ਗਈ ਸੀ। ਰਸ਼ਮੀ ਦੇਸਾਈ ਤੇ ਦੇਵੋਲੀਨਾ ਕਾਫੀ ਚੰਗੀ ਖੇਡ ਰਹੇ ਸਨ, ਅਜਿਹੇ 'ਚ ਉਸ ਨੂੰ ਬਾਹਰ ਹੁੰਦਾ ਦੇਖ ਹਰ ਕੋਈ ਹੈਰਾਨ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News