ਬਧਾਈ ਹੋ! ਬਾਲੀਵੁੱਡ ਨੂੰ ਮਿਲ ਗਈ ਹੈ ਸਫਲਤਾ ਦੀ ਨਵੀਂ ‘ਕਹਾਣੀ’

8/27/2019 12:46:34 PM

ਨਵੀਂ ਦਿੱਲੀ : ਬਾਲੀਵੁੱਡ ਦੀ ਬਿਜ਼ਨੈੱਸ ਸਕ੍ਰਿਪਟ ’ਚ ਹੁਣ ਤਿੰਨ ਸਟੋਰੀ ਲਾਈਨਸ ਹਨ। ਪਹਿਲੀ 30 ਕਰੋੜ ਰੁਪਏ ਤੋਂ ਘੱਟ ਬਜਟ ਦੀਆਂ ਕਈ ਛੋਟੀਆਂ ਫਿਲਮਾਂ ਨੇ, ਜਿਨ੍ਹਾਂ ਨੇ ਚੰਗਾ ਕਾਰੋਬਾਰ ਕੀਤਾ ਹੈ। ਦੂਜਾ, ਵੱਡੇ ਬਜਟ ਅਤੇ ਵੱਡੇ ਸਿਤਾਰਿਆਂ ਵਾਲੀਆਂ ਕਈ ਫਿਲਮਾਂ ਬਾਕਸ ਆਫਿਸ ’ਤੇ ਫਿੱਟੀਆਂ ਪੈ ਗਈਆਂ। ਤੀਜਾ, ਇਹ ਨਵਾਂ ਬਾਲੀਵੁੱਡ ਬਿਜ਼ਨੈੱਸ ਮਾਡਲ ਕਈ ਨਵੇਂ ਖਿਡਾਰੀਆਂ ਨੂੰ ਆਕਰਸ਼ਿਤ ਕਰ ਰਿਹਾ ਹੈ, ਜਿਸ ’ਚ ਇੰਡਸਟਰੀ ਦਾ ਓਵਰਆਲ ਰਿਟਰਨ ਆਨ ਇੰਵੈਸਟਮੈਂਟ ਘਟ ਰਿਹਾ ਹੈ।  

‘ਬਿਜ਼ਨੈੱਸ ਆਫ ਬਾਲੀਵੁੱਡ’ ’ਤੇ ਇਸ ਸੀਰੀਜ਼ ’ਚ ਛੋਟੇ ਤੇ ਵੱਡੇ ਬਜਟ ਦੀਆਂ ਫਿਲਮਾਂ ਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ ਅਤੇ ਇਸ ਸਵਾਲ ਦੇ ਜਵਾਬ ਦੀ ਭਾਲ ਕੀਤੀ ਜਾ ਰਹੀ ਹੈ ਕਿ ਫਿਲਮੀ ਦੁਨੀਆ ’ਚ ਸਫਲਤਾ ਦਾ ਨੁਸਖਾ ਕੀ ਹੈ। ਜੰਗਲੀ ਪਿਕਚਰਸ ਦੀ ਸੀ. ਈ. ਓ. ਅੰਮ੍ਰਿਤਾ ਪਾਂਡੇ ਨੇ ਕਿਹਾ, ‘‘ਫਿਲਮ ਨਿਰਮਾਣ ਦਾ ਆਰਥੋਸਟ ਤਕਰੀਬਨ ਪੰਜ ਸਾਲ ਪਹਿਲੇ ਦੇ ਮੁਕਾਬਲੇ ਅੱਜ ਕਿਤੇ ਜ਼ਿਆਦਾ ਉਤਸ਼ਾਹਜਨਕ ਹੈ।’’ ਇਸ ਤੋਂ ਇਲਾਵਾ ਅੰਮ੍ਰਿਤਾ ਨੇ ਕਿਹਾ, ‘‘ਪਿਛਲੇ 18 ਮਹੀਨਿਆਂ ’ਚ 10 ਤੋਂ ਜ਼ਿਆਦਾ ਹਾਈ ਕੰਸੈਪਟ ਵਾਲੀਆਂ ਫਿਲਮਾਂ ਆਈਆਂ ਹਨ, ਜੋ ਸ਼ਾਨਦਾਰ ਤਰੀਕੇ ਨਾਲ ਹਿੱਟ ਰਹੀਆਂ ਹਨ।’’ ਜੰਗਲੀ ਪਿਕਚਰਸ ਨੇ ‘ਤਲਵਾਰ’ ਫਿਲਮ ਬਣਾਈ ਸੀ। ਇਸ ਤੋਂ ਬਾਅਦ ਉਸ ਨੇ ਦੂਜੀਆਂ ਫਿਲਮਾਂ ਤੋਂ ਇਲਾਵਾ ‘ਬਧਾਈ ਹੋ’ ਤੇ ‘ਰਾਜ਼ੀ’ ਦਾ ਨਿਰਮਾਣ ਵੀ ਕੀਤਾ। ਇਹ ਛੋਟੇ ਬਜਟ ਦੀਆਂ ਫਿਲਮਾਂ ਸਨ ਪਰ ਰਿਟਰਨ ਦੇ ਮਾਮਲੇ ’ਚ ਇਸ ਦਾ ਜ਼ੋਰਦਾਰ ਪ੍ਰਦਰਸ਼ਨ ਰਿਹਾ। ਧਰਮਾ ਪ੍ਰੋਡਕਸ਼ਨ ਦੇ ਸੀ. ਈ. ਓ. ਅਪੂਰਵ ਮੇਹਤਾ ਦਾ ਕਹਿਣਾ ਹੈ, ‘‘ਕੰਟੈਂਟ ਦਾ ਹੀ ਜਾਦੂ ਬੋਲ ਰਿਹਾ ਹੈ। ‘ਬਧਾਈ ਹੋ’, ‘ਰਾਜ਼ੀ’, ‘ਸਤ੍ਰੀ’, ‘ਅੰਧਾਧੁਨ’ ਵਰਗੀਆਂ ਫਿਲਮਾਂ ਨੇ ਆਪਣੇ ਬਜਟ ਤੋਂ 3 ਗੁਣਾ ਜ਼ਿਆਦਾ ਮੁਨਾਫਾ ਹਾਸਲ ਕੀਤਾ ਹੈ। ਸਟਾਰ ਪਾਵਰ ਤੋਂ ਲੈਸ ਵੱਡੇ ਬਜਟ ਦੀਆਂ ਕਈ ਫਿਲਮਾਂ ਤੋਂ ਅਨੁਮਾਣ ਮੁਤਾਬਕ ਰਿਟਰਨ ਨਹੀਂ ਮਿਲ ਸਕਿਆ।’’

‘ਤਨੂੰ ਵੈੱਡਸ ਮਨੂੰ’, ‘ਕਹਾਣੀ’, ‘ਮੇਰੀ ਕਾਮ’ ਅਤੇ ਹਾਲ ਹੀ ’ਚ ਰਿਲੀਜ਼ ਹੋਈ ‘ਅੰਧਾਧੁਨ’ ਵਰਗੀਆਂ ਫਿਲਮਾਂ ਬਣਾਈਆਂ ਸਨ। ਪਿਛਲੇ ਸਾਲ ‘ਬਧਾਈ ਹੋ’, ‘ਸਤ੍ਰੀ’, ‘ਰਾਜ਼ੀ’ ਤੇ ‘ਸੋਨੂੰ ਕੇ ਟੀਟੂ ਕੀ ਸਵੀਟੀ’ ਵਰਗੀਆਂ ਫਿਲਮਾਂ ਅਤੇ ਆਮਿਰ ਖਾਨ ਦੀ ‘ਠੱਗਸ ਆਫ ਹਿੰਦੁਸਤਾਨ’, ਸ਼ਾਹਰੁਖ ਖਾਨ ਦੀ ‘ਜ਼ੀਰੋ’ ਅਤੇ ਸਲਮਾਨ ਖਾਨ ਦੀ ‘ਰੇਸ 3’ ਵਰਗੀਆਂ ਫਿਲਮਾਂ ਦੇ ਪ੍ਰਦਰਸ਼ਨ ’ਚ ਸਾਫ ਤੌਰ ’ਤੇ ਵੱਡਾ ਫਰਕ ਨਜ਼ਰ ਆਇਆ ਸੀ। 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News