ਰਾਨੂੰ ਤੇ ਹਿਮੇਸ਼ ਦੇ ਨਵੇਂ ਗੀਤ ਦਾ ਟੀਜ਼ਰ ਹੋਇਆ ਰਿਲੀਜ਼

11/15/2019 2:31:32 PM

ਮੁੰਬਈ(ਬਿਊਰੋ)- ਰਾਨੂੰ ਮੰਡਲ ਤੇ ਹਿਮੇਸ਼ ਰੇਸ਼ਮੀਆ ਦਾ ਗੀਤ ‘ਆਸ਼ਕੀ ਮੇਂ ਤੇਰੀ’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ । ਇਸ ਟੀਜ਼ਰ ਨੇ ਰਿਲੀਜ਼ ਹੁੰਦੇ ਹੀ ਯੂਟਿਊਬ ਤੇ ਤਹਿਲਕਾ ਮਚਾ ਦਿੱਤਾ ਹੈ । ਰਾਨੂੰ ਤੇ ਹਿਮੇਸ਼ ਦੇ ਇਸ ਗੀਤ ਦਾ ਟੀਜ਼ਰ ਨੰਬਰ ਇਕ ਤੇ ਟਰੈਂਡ ਕਰ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਗੀਤ ਵਿਚ ਹਿਮੇਸ਼ ਦਾ ਕੈਪ ਵਾਲਾ ਲੁੱਕ ਫਿਰ ਦਿਖਾਈ ਦੇ ਰਿਹਾ ਹੈ।

ਇਸ ਟੀਜ਼ਰ ਨੂੰ ਰਿਲੀਜ਼ ਹੋਏ ਕੁਝ ਘੰਟੇ ਹੀ ਹੋਏ ਹਨ ਤੇ ਇਸ ਨੂੰ ਦੇਖਣ ਵਾਲਿਆਂ ਦੀ ਗਿਣਤੀ ਲੱਖਾਂ ਵਿਚ ਪਹੁੰਚ ਗਈ। ਰਾਨੂੰ ਤੇ ਹਿਮੇਸ਼ ਦਾ ਇਹ ਗੀਤ ‘ਹੈਪੀ ਹਾਰਡੀ ਐਂਡ ਹੀਰ’ ਦਾ ਹੈ । ਇਸ ਫਿਲਮ ਵਿਚ ਹਿਮੇਸ਼ ਨਵੇਂ ਅੰਦਾਜ਼ ਵਿਚ ਨਜ਼ਰ ਆਉਣਗੇ। ਇਸ ਫਿਲਮ ਵਿਚ ਰਾਨੂੰ ਨੇ ਦੋ ਤਿੰਨ ਗੀਤ ਗਾਏ ਹਨ ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News