''ਅਸ਼ਕੇ'' ਫਿਲਮ ਦਾ ਗੀਤ ''ਹੈਂਡਸਮ ਜੱਟਾ'' ਯੂਟਿਊਬ ''ਤੇ ਕਰ ਰਿਹੈ ਟਰੈਂਡ (ਵੀਡੀਓ)

7/25/2018 3:08:31 PM

ਜਲੰਧਰ (ਬਿਊਰੋ)— ਪੰਜਾਬੀ ਫਿਲਮ 'ਅਸ਼ਕੇ' ਦਾ ਪਹਿਲਾ ਗੀਤ 'ਹੈਂਡਸਮ ਜੱਟਾ' ਰਿਲੀਜ਼ ਹੋ ਗਿਆ ਹੈ। 'ਹੈਂਡਸਮ ਜੱਟਾ' ਗੀਤ ਨੂੰ ਆਵਾਜ਼ ਜੋਰਡਨ ਸੰਧੂ ਨੇ ਦਿੱਤੀ ਹੈ, ਜਿਸ 'ਚ ਹਿਮਾਂਸ਼ੀ ਖੁਰਾਣਾ ਵੀ ਨਜ਼ਰ ਆ ਰਹੀ ਹੈ। ਕੱਲ ਰਿਲੀਜ਼ ਹੋਏ ਇਸ ਗੀਤ ਨੂੰ ਯੂਟਿਊਬ 'ਤੇ ਹੁਣ ਤਕ 8 ਲੱਖ ਤੋਂ ਵਧ ਵਾਰ ਦੇਖਿਆ ਜਾ ਚੁੱਕਾ ਹੈ। ਇਹੀ ਨਹੀਂ ਖਬਰ ਲਿਖੇ ਜਾਣ ਤਕ ਇਹ ਗੀਤ ਯੂਟਿਊਬ 'ਤੇ ਪਹਿਲੇ ਨੰਬਰ 'ਤੇ ਟਰੈਂਡ ਕਰ ਰਿਹਾ ਸੀ।
PunjabKesari
ਗੀਤ ਦਾ ਮਿਊਜ਼ਿਕ ਡੈਵੀ ਸਿੰਘ ਨੇ ਦਿੱਤਾ ਹੈ। ਇਸ ਦੇ ਬੋਲ ਬੰਟੀ ਬੈਂਸ ਦੇ ਹਨ। 'ਹੈਂਡਸਮ ਜੱਟਾ' ਗੀਤ ਦੀ ਵੀਡੀਓ ਪ੍ਰੀਤ ਸਿੰਘ ਤੇ ਹੈਰੀ ਸਿੰਘ ਵਲੋਂ ਬਣਾਈ ਗਈ ਹੈ। ਰਿਦਮ ਬੁਆਏਜ਼ ਦੇ ਬੈਨਰ ਹੇਠ ਇਹ ਗੀਤ ਯੂਟਿਊਬ 'ਤੇ ਰਿਲੀਜ਼ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ 'ਅਸ਼ਕੇ' ਫਿਲਮ 'ਚ ਅਮਰਿੰਦਰ ਗਿੱਲ, ਸੰਜੀਦਾ ਸ਼ੇਖ ਤੇ ਜਸਵਿੰਦਰ ਭੱਲਾ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਭੰਗੜੇ 'ਤੇ ਆਧਾਰਿਤ ਹੈ, ਜਿਹੜੀ 27 ਜੁਲਾਈ 2018 ਨੂੰ ਰਿਲੀਜ਼ ਹੋਣ ਜਾ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News