ਸਿੱਧੂ ਨੂੰ ਟਵੀਟ ਰਾਹੀਂ ਕਰਾਰਾ ਜਵਾਬ, ‘ਜਨਾਜ਼ਾ ਤਾਂ 23 ਮਈ ਨੂੰ ਉੱਠ ਚੁੱਕਾ, ਹੁਣ ਬਰਸੀ 'ਤੇ ਮਿਲਾਂਗੇ’

5/29/2019 3:54:16 PM

ਨਵੀਂ ਦਿੱਲੀ (ਬਿਊਰੋ) —  ਪੰਜਾਬ 'ਚ ਨਵਜੋਤ ਸਿੰਘ ਸਿੱਧੂ ਲੋਕ ਸਭਾ ਚੋਣਾਂ 'ਚ ਪਾਰਟੀ ਦੀ ਕਰਾਰੀ ਹਾਰ ਤੋਂ ਬਾਅਦ ਵਿਰੋਧੀਆਂ ਦੇ ਨਿਸ਼ਾਨੇ 'ਤੇ ਹਨ। ਜਿਥੇ ਸਿੱਧੂ ਦੀ ਆਪਣੀ ਪਾਰਟੀ ਤੇ ਸੂਬੇ ਦੇ ਨੇਤਾ ਉਨ੍ਹਾਂ ਦੀ ਆਲੋਚਨਾ ਕਰ ਰਹੇ ਹਨ, ਉਥੇ ਸੋਸ਼ਲ ਮੀਡੀਆ 'ਤੇ ਵੀ ਸਿੱਧੂ 'ਤੇ ਤੰਜ ਕੱਸੇ ਜਾਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਲੋਕ ਸਭਾ ਚੋਣਾਂ 'ਚ ਪਾਰਟੀ ਦੀ ਹਾਰ ਤੋਂ ਬਾਅਦ ਸਿੱਧੂ ਨੇ ਸ਼ਾਇਰਾਨਾ ਅੰਦਾਜ਼ 'ਚ ਆਪਣੀ ਗੱਲ ਸੋਸ਼ਲ ਮੀਡੀਆ 'ਤੇ ਰੱਖੀ ਸੀ। ਹੁਣ ਪ੍ਰੋਡਿਊਸਰ ਅਸ਼ੋਕ ਪੰਡਿਤ ਨੇ ਟਵੀਟ ਕਰਕੇ ਸਿੱਧੂ 'ਤੇ ਤੰਜ ਕੱਸਿਆ ਹੈ। ਨਵਜੋਤ ਸਿੰਘ ਸਿੱਧੂ ਨੇ ਟਵੀਟ ਕੀਤਾ ਸੀ, 'ਜ਼ਿੰਦਗੀ ਆਪਣੇ ਦਮ 'ਤੇ ਜੀਅ ਜਾਂਦੀ ਹੈ, ਹੋਰਾਂ ਦੇ ਮੋਢਿਆਂ 'ਤੇ ਤਾਂ ਜਨਾਜ਼ਾ ਉਠਾਇਆ ਜਾਂਦਾ ਹੈ।' ਇਸੇ ਟਵੀਟ 'ਤੇ ਕੁਮੈਂਟ ਕਰਦਿਆਂ ਅਸ਼ੋਕ ਪੰਡਿਤ ਨੇ ਕਿਹਾ, 'ਤੁਹਾਡਾ ਜਨਾਜ਼ਾ 23 ਮਈ ਨੂੰ ਉੱਠ ਚੁੱਕਾ ਹੈ! ਚੌਥਾ ਵੀ ਹੋ ਚੁੱਕਾ ਹੈ! ਹੁਣ ਬਰਸੀ 'ਚ ਮਿਲਾਂਗੇ।' ਅਸ਼ੋਕ ਪੰਡਿਤ ਦੇ ਟਵੀਟ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਯੂਜ਼ਰਸ ਸਿੱਧੂ ਤੋਂ ਸਵਾਲ ਕਰ ਰਹੇ ਹਨ ਕਿ ਉਹ ਸੰਨਿਆਸ ਕਦੋਂ ਲੈਣ ਵਾਲੇ ਹੋ।

ਦੱਸਣਯੋਗ ਹੈ ਕਿ ਨਵਜੋਤ ਸਿੱਧੂ ਨੇ ਇਕ ਇੰਟਰਵਿਊ 'ਚ ਇਹ ਵੀ ਕਿਹਾ ਸੀ ਕਿ ਜੇਕਰ ਕਾਂਗਰਸ ਉਮੀਦਵਾਰ ਰਾਹੁਲ ਗਾਂਧੀ ਅਮੇਠੀ ਤੋਂ ਹਾਰ ਜਾਂਦੇ ਹਨ ਤਾਂ ਉਹ ਰਾਜਨੀਤੀ ਛੱਡ ਦੇਣਗੇ। ਜਦੋਂ ਰਾਹੁਲ ਗਾਂਧੀ ਅਮੇਠੀ 'ਚ ਚੋਣ ਹਾਰ ਗਏ ਹਨ ਤੇ ਸਮ੍ਰਿਤੀ ਈਰਾਨੀ ਜਿੱਤ ਗਈ ਹੈ ਤਾਂ ਸਿੱਧੂ 'ਤੇ ਹਰ ਪਾਸਿਓਂ ਨਿਸ਼ਾਨਾ ਵਿੰਨ੍ਹਿਆ ਜਾ ਰਿਹਾ ਹੈ। ਸਿੱਧੂ ਆਪਣੇ ਵਿਵਾਦਿਤ ਬਿਆਨ ਦੇ ਕਾਰਨ ਕਪਿਲ ਸ਼ਰਮਾ ਦੇ ਸ਼ੋਅ 'ਚੋਂ ਵੀ ਬਾਹਰ ਹੋ ਚੁੱਕੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਵੀ ਪਾਰਟੀ ਦੀ ਹਾਰ ਪਿੱਛੇ ਸਿੱਧੂ ਦੀਆਂ ਹਰਕਤਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਰਾਜਨੀਤੀ 'ਚ ਇਸ ਸਮੇਂ ਸਿੱਧੂ ਦਾ ਕਾਫੀ ਬੇਹਾਲ ਹੋਇਆ ਹੈ। ਹੁਣ ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ ਕਿ ਸਿੱਧੂ ਅੱਗੇ ਕਿਹੜਾ ਨਵਾਂ ਕਦਮ ਚੁੱਕਦੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News