ਸ਼ਹਿਨਾਜ਼ ਤੇ ਆਰਤੀ ਨੂੰ ਸਿਧਾਰਥ ਨੇ ਦਿੱਤਾ ਧੋਖਾ, ਨੌਮੀਨੇਸ਼ਨ ਤੋਂ ਬਚੇ ਪਾਰਸ ਦੇ ਨਿਕਲੇ ਹੰਝੂ (ਵੀਡੀਓ)

2/7/2020 1:59:20 PM

ਜਲੰਧਰ (ਬਿਊਰੋ) : ਕੱਲ੍ਹ ਰਾਤ ਦੇ ਐਪੀਸੋਡ 'ਚ 'ਬਿੱਗ ਬੌਸ 13' 'ਚ ਨੌਮੀਨੇਸ਼ਨ ਤੋਂ ਬਚ ਕੇ ਆਸਿਮ ਰਿਆਜ਼, ਸਿਧਾਰਥ ਸ਼ੁਕਲਾ ਤੇ ਰਸ਼ਮੀ ਦੇਸਾਈ ਸੁਰੱਖਿਅਤ ਕੰਟੈਸਟੈਂਟ ਬਣ ਗਏ ਹਨ ਕਿਉਂਕਿ ਉਨ੍ਹਾਂ ਨੇ ਇਮਿਊਨਟੀ ਟਾਸਕ ਜਿੱਤ ਲਿਆ ਹੈ। ਉੱਥੇ ਹੀ ਪਾਰਸ ਛਾਬੜਾ, ਮਾਹਿਰਾ ਸ਼ਰਮਾ, ਸ਼ਹਿਨਾਜ਼ ਗਿੱਲ ਤੇ ਆਰਤੀ ਸਿੰਘ ਨੌਮੀਨੇਟ ਹੋ ਗਏ ਹਨ। ਅੱਜ ਦੇ ਐਪੀਸੋਡ ਦੇ ਟੀਜ਼ਰ 'ਚ ਨਜ਼ਰ ਆ ਰਿਹਾ ਹੈ ਕਿ ਬਿੱਗ ਬੌਸ ਕਹਿੰਦੇ ਹਨ ਕਿ ਨੌਮੀਨੇਟ ਹੋਏ ਕੰਟੈਸਟੈਂਟਸ ਨੂੰ ਸੁਰੱਖਿਅਤ ਹੋਣ ਲਈ ਦੂਜਾ ਮੌਕਾ ਮਿਲੇਗਾ। ਇਸ ਦੇ ਲਈ ਸੁਰੱਖਿਅਤ ਹੋ ਚੁੱਕੇ ਤਿੰਨੇ ਕੰਟੈਸਟੈਂਟਸ ਆਸਿਮ ਰਿਆਜ਼, ਸਿਧਾਰਥ ਸ਼ੁਕਲਾ ਤੇ ਰਸ਼ਮੀ ਦੇਸਾਈ ਨੂੰ ਇਕ ਨੌਮੀਨੇਟਿਡ ਕੰਟੈਸਟੈਂਟ ਨੂੰ ਚੁਣਨਾ ਹੈ, ਜਿਸ ਨੂੰ ਉਹ ਸੁਰੱਖਿਅਤ ਕਰਨਾ ਚਾਹੁੰਦੇ ਹਨ।

 

 
 
 
 
 
 
 
 
 
 
 
 
 
 

Finale week mein apni jagah banane ke liye non BB Elite Club members ke beech hoga yeh task! Jaaniye iska nateeja aaj raat 10:30 baje. Anytime on @voot @vivo_india @beingsalmankhan #BiggBoss13 #BiggBoss #BB13 #SalmanKhan

A post shared by Colors TV (@colorstv) on Feb 6, 2020 at 1:15am PST

ਸਿਧਾਰਥ ਸ਼ੁਕਲਾ ਜਿੱਤ ਜਾਂਦੇ ਹਨ ਟਾਸਕ
ਇਸ ਟਾਸਕ ਦੌਰਾਨ ਸਿਧਾਰਥ ਸ਼ੁਕਲਾ ਕਹਿੰਦੇ ਹਨ ਕਿ ਉਹ ਪਾਰਸ ਛਾਬੜਾ ਨੂੰ ਚੁਣਨਾ ਚਾਹੁੰਦਾ ਹੈ। ਉਹ ਅਜਿਹਾ ਇਸ ਲਈ ਕਰਦੇ ਹਨ ਕਿਉਂਕਿ ਪਾਰਸ ਨੇ ਵੀ ਉਨ੍ਹਾਂ ਨੂੰ ਇਕ ਵਾਰ ਬਚਾਇਆ ਸੀ। ਆਸਿਮ ਰਿਆਜ਼, ਆਰਤੀ ਸਿੰਘ ਦਾ ਨਾਂ ਲੈਂਦੇ ਹਨ ਕਿਉਂਕਿ ਬਿੱਗ ਬੌਸ ਦੇ ਇਸ ਸੀਜ਼ਨ ਦੀ ਸ਼ੁਰੂਆਤ ਤੋਂ ਉਹ ਉਨ੍ਹਾਂ ਦੀ ਚੰਗੀ ਦੋਸਤ ਹੈ। ਉੱਥੇ ਹੀ ਰਸ਼ਮੀ ਦੇਸਾਈ ਸ਼ਹਿਨਾਜ਼ ਗਿੱਲ ਨੂੰ ਬਚਾਉਣ ਲਈ ਚੁਣਦੀ ਹੈ। ਇਸ ਟਾਸਕ ਦੌਰਾਨ ਸਿਧਾਰਥ ਸ਼ੁਕਲਾ ਆਸਿਮ ਨੂੰ ਹਰਾ ਦਿੰਦੇ ਹਨ ਤੇ ਪਾਰਸ ਛਾਬੜਾ ਨੂੰ ਬਚਾ ਲੈਂਦੇ ਹਨ। ਇਸ ਗੱਲ ਤੋਂ ਆਸਿਮ ਰਿਆਜ਼ ਚਿੜ੍ਹ ਜਾਂਦਾ ਹੈ।

 
 
 
 
 
 
 
 
 
 
 
 
 
 

Tomorrow's precap ! . . Follow @biggbossjassos For more updates & videos . . BIGG BOSS 13 - everyday 10:30 pm ! On weekends - 9 pm ! . #arshikhan #shoaibibrahim #vikasgupta #trending #katrinakaif #tiktok #hinakhan #priyanksharma #dipikakakar #jasminbhasin #zainimam #karanpatel #SalmanKhan #rohitshetty #adityanarayan #devoleenabhattacharjee #bhartisingh #tiktokindia

A post shared by BIGG BOSS JASSOS 🕵️‍♂️👁️ (@biggbossjassos) on Feb 6, 2020 at 10:53am PST

ਸ਼ੁਰੂ ਹੁੰਦਾ ਹੈ ਇਮੋਸ਼ਨਲ ਹੋਣ ਦਾ ਸਿਲਸਿਲਾ
ਸਿਧਾਰਥ ਸ਼ੁਕਲਾ ਤੇ ਆਸਿਮ ਰਿਆਜ਼ 'ਚ ਜ਼ੁਬਾਨੀ ਲੜਾਈ ਹੋਣ ਲੱਗਦੀ ਹੈ। ਆਸਿਮ, ਸਿਧਾਰਥ ਸ਼ੁਕਲਾ 'ਤੇ ਚੀਕਦੇ ਹਨ ਤੇ ਉਹ ਸਿਧਾਰਥ ਨੂੰ ਧੋਖੇਬਾਜ਼ ਕਹਿੰਦਾ ਹੈ ਕਿਉਂਕਿ ਸਿਧਾਰਥ, ਆਰਤੀ ਤੇ ਸ਼ਹਿਨਾਜ਼ ਨੂੰ ਨਹੀਂ ਬਚਾਉਂਦਾ। ਆਸਿਮ ਕਹਿੰਦਾ ਹੈ ਕਿ ਇਸ ਲਈ ਸਿਧਾਰਥ ਸ਼ੁਕਲਾ ਦਾ ਘਰ ਅੰਦਰ ਕੋਈ ਦੋਸਤ ਨਹੀਂ ਹੈ।

Image

ਫਿਰ ਸ਼ਹਿਨਾਜ਼ ਗਿੱਲ ਆਸਿਮ ਨੂੰ ਕਹਿੰਦਾ ਹੈ ਕਿ ਉਹ ਦਖਲ ਨਾ ਦੇਵੇ। ਮੈਨੂੰ ਪੂਰਾ ਭਰੋਸਾ ਹੈ ਕਿ ਦਰਸ਼ਕ ਮੈਨੂੰ ਬਚਾ ਲੈਣਗੇ। ਉੱਥੇ ਹੀ ਸਿਧਾਰਥ ਵੱਲੋਂ ਬਚਾਏ ਜਾਣ 'ਤੇ ਪਾਰਸ ਭਾਵੁਕ ਹੋ ਜਾਂਦਾ ਹੈ ਤੇ ਰੋਣ ਲੱਗ ਜਾਂਦਾ ਹੈ। ਆਰਤੀ ਸਿੰਘ ਵੀ ਇਮੋਸ਼ਨਲ ਹੋ ਜਾਂਦੀ ਹੈ।

Imageਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News