ਚੰਡੀਗੜ੍ਹ ''ਚ ਹਿਮਾਂਸ਼ੀ ਨਾਲ ਇੰਝ ਇੰਜੁਆਏ ਕਰ ਰਹੇ ਆਸਿਮ ਰਿਆਜ਼, ਤਸਵੀਰਾਂ ਵਾਇਰਲ

3/9/2020 4:22:09 PM

ਜਲੰਧਰ (ਬਿਊਰੋ) : ਟੀ. ਵੀ. ਦਾ ਸਭ ਤੋਂ ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ 13' ਪਿਛਲੇ ਮਹੀਨੇ ਖਤਮ ਹੋ ਚੁੱਕਿਆ ਹੈ। ਸਿਧਾਰਥ ਸ਼ੁਕਲਾ ਸ਼ੋਅ ਦੇ ਜੇਤੂ ਬਣੇ ਸਨ ਪਰ ਹੁਣ ਵੀ ਇਸ ਸ਼ੋਅ ਦੇ ਕੰਟੈਸਟੈਂਟ ਖੂਬ ਸੁਰਖੀਆਂ ਬਟੋਰ ਰਹੇ ਹਨ। 'ਬਿੱਗ ਬੌਸ 13' ਦੇ ਘਰ ਵਿਚ ਦਰਸ਼ਕਾਂ ਨੂੰ ਆਸਿਮ ਰਿਆਜ਼ ਅਤੇ ਹਿਮਾਂਸ਼ੀ ਖੁਰਾਨਾ ਦੀ ਜੋੜੀ ਬੇਹੱਦ ਪਸੰਦ ਆਈ।

ਉੱਥੇ ਹੀ ਹੁਣ ਸ਼ੋਅ ਖਤਮ ਹੋਣ ਤੋਂ ਬਾਅਦ ਵੀ ਦੋਵੇਂ ਇਕ–ਦੂਜੇ ਨਾਲ ਕਈ ਵਾਰ ਸਪਾਟ ਕੀਤਾ ਜਾ ਚੁੱਕਿਆ ਹੈ। ਹੁਣ ਅਜਿਹੇ ਵਿਚ ਹਾਲ ਹੀ ਵਿਚ ਫੈਨਜ਼ ਦੇ ਪਸੰਦੀਦਾ ਆਸਿਮ ਰਿਆਜ਼ ਤੇ ਹਿਮਾਂਸ਼ੀ ਖੁਰਾਨਾ ਨੂੰ ਮਿਲਣ ਚੰਡੀਗੜ੍ਹ ਗਏ ਸਨ।

ਉਨ੍ਹਾਂ ਨੇ ਹਿਮਾਂਸ਼ੀ ਨਾਲ ਵਧੀਆ ਸਮਾਂ ਸਪੈਂਡ ਕੀਤਾ। ਦੋਵੇਂ ਡੇਟ 'ਤੇ ਸਪਾਟ ਕੀਤੇ ਗਏ। ਅਜਿਹਾ ਲੱਗ ਰਿਹਾ ਹੈ ਕਿ ਜਿਵੇਂ ਆਸਿਮ ਅਤੇ ਹਿਮਾਂਸ਼ੀ ਦੋਵੇਂ ਹੀ ਇਕ–ਦੂਜੇ ਦੀ ਕੰਪਨੀ ਕਾਫੀ ਇੰਜੁਆਏ ਕਰ ਰਹੇ ਹਨ। ਇਸ ਦੇ ਚੱਲਦਿਆਂ ਇਸ ਖੂਬਸੂਰਤ ਕਪੱਲ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।

ਦੱਸ ਦਈਏ ਕਿ ਇਨ੍ਹਾਂ 'ਚ ਆਸਿਮ ਤੇ ਹਿਮਾਂਸ਼ੀ ਚੰਡੀਗੜ੍ਹ ਦੀਆਂ ਸੜਕਾਂ 'ਤੇ ਕਾਰ ਵਿਚ ਘੁੰਮਦੇ ਹੋਏ ਨਜ਼ਰ ਆ ਰਹੇ ਹਨ। ਉੱਥੇ ਹੀ ਖਬਰਾਂ ਦੀ ਮੰਨੀਏ ਤਾਂ ਹਿਮਾਂਸ਼ੀ ਖੁਰਾਨਾ ਤੇ ਆਸਿਮ ਰਿਆਜ਼ ਚੰਡੀਗੜ੍ਹ 'ਚ ਇਕ ਮਿਊਜ਼ਿਕ ਵੀਡੀਓ ਨੂੰ ਸ਼ੂਟ ਕਰਨ ਲਈ ਪਹੁੰਚੇ ਸਨ। ਇਸ ਤੋਂ ਪਹਿਲਾਂ ਆਸਿਮ ਬਾਲੀਵੁੱਡ ਅਦਾਕਾਰਾ ਅਤੇ ਸ਼੍ਰੀਲੰਕਨ ਬਿਊਟੀ ਜੈਕਲੀਨ ਫਰਨਾਂਡਿਜ਼ ਦੇ ਨਾਲ ਇਕ ਗੀਤ ਦੀ ਸ਼ੂਟਿੰਗ ਕਰ ਚੁੱਕੇ ਹਨ, ਜੋ ਕਿ ਅੱਜ ਰਿਲੀਜ਼ ਹੋ ਚੁੱਕਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News