ਰੋਮਾਂਟਿਕ ਅੰਦਾਜ਼ ''ਚ ਆਸਿਮ ਨਾਲ ਦਿਸੀ ਹਿਮਾਂਸ਼ੀ ਖੁਰਾਨਾ, ਤਸਵੀਰਾਂ ਵਾਇਰਲ

3/11/2020 1:45:02 PM

ਜਲੰਧਰ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' 'ਚ ਆਪਣੀ ਸ਼ਾਨਦਾਰ ਜਰਨੀ ਨਾਲ ਲੋਕਾਂ ਨੂੰ ਇੰਪ੍ਰੈਸ ਕਰਨ ਵਾਲੇ ਆਸਿਮ ਰਿਆਜ਼ ਇਨ੍ਹੀਂ ਦਿਨ੍ਹੀਂ ਜਿੱਥੇ ਵੀ ਜਾਂਦੇ ਹਨ ਛਾ ਜਾਂਦੇ ਹਨ। ਆਸਿਮ ਰਿਆਜ਼ ਸ਼ੋਅ ਤੋਂ ਨਿਕਲਣ ਤੋਂ ਬਾਅਦ ਆਪਣੇ ਵਰਕ ਕਮਿਟਮੈਂਟਸ 'ਚ ਕਾਫੀ ਰੁੱਝੇ ਹਨ। ਆਸਿਮ ਹੋਲੀ ਦੇ ਦਿਨ ਵੀ ਕੰਮ ਹੀ ਕਰ ਰਹੇ ਸਨ। ਦਰਅਸਲ, ਆਸਿਮ ਰਿਆਜ਼ ਹੋਲੀ ਦੇ ਦਿਨ ਆਪਣੀ ਗਰਲਫ੍ਰੈਂਡ ਹਿਮਾਂਸ਼ੀ ਖੁਰਾਨਾ ਨਾਲ ਨਹੀਂ ਸੀ ਸਗੋਂ ਉਹ ਸੂਰਤ 'ਚ ਇਕ ਈਵੈਂਟ ਦਾ ਹਿੱਸਾ ਬਣਨ ਪਹੁੰਚੇ ਸਨ।

 
 
 
 
 
 
 
 
 
 
 
 
 
 

#asimriaz in Surat today for Holi #viralbhayani #bb13 #biggboss13 @viralbhayani

A post shared by Viral Bhayani (@viralbhayani) on Mar 10, 2020 at 10:12am PDT

ਇਸ ਈਵੈਂਟ 'ਚ ਆਸਿਮ ਰਿਆਜ਼ ਨੇ ਫੈਨਜ਼ ਨਾਲ ਹੋਲੀ ਖੇਡੀ। ਵ੍ਹਾਇਟ ਟੀ–ਸ਼ਰਟ, ਬਲੈਕ ਜੈਕਿਟ, ਆਰਮੀ ਪੈਂਟ 'ਚ ਆਸਿਮ ਰਿਆਜ਼ ਬੇਹੱਦ ਹੈਂਡਸਮ ਲੱਗ ਰਹੇ ਸਨ। ਆਸਿਮ ਰਿਆਜ਼ ਨੇ ਈਵੈਂਟ 'ਚ ਪਹੁੰਚ ਕੇ ਡਾਂਸ ਪਰਫਾਰਮੈਂਸ ਵੀ ਦਿੱਤੀ ਅਤੇ ਫੈਨਜ਼ 'ਤੇ ਰੰਗ ਵੀ ਸੁੱਟਿਆ ਪਰ ਉਨ੍ਹਾਂ ਨੇ ਫੈਨਜ਼ ਨੂੰ ਆਪਣੇ ਆਪ ਨੂੰ ਰੰਗ ਨਹੀਂ ਲਗਾਉਣ ਦਿੱਤਾ।

ਇਸ ਦੌਰਾਨ ਆਸਿਮ ਰਿਆਜ਼ ਨੂੰ ਦੇਖ ਲੋਕਾਂ ਨੇ ਜ਼ਬਰਦਸਤ ਹੂਟਿੰਗ ਕੀਤੀ। ਆਸਿਮ ਨੂੰ ਦੇਖਕੇ ਫੀਮੇਲ ਫੈਨਜ਼ 'ਚ ਕਾਫੀ ਕ੍ਰੇਜ ਦੇਖਣ ਨੂੰ ਮਿਲਿਆ। ਆਸਿਮ ਵੀ ਆਪਣੇ ਪ੍ਰਸ਼ੰਸਕਾਂ 'ਚ ਆ ਕੇ ਕਾਫੀ ਖੁਸ਼ ਨਜ਼ਰ ਆਏ। ਆਸਿਮ ਰਿਆਜ਼ ਦੇ ਸੂਰਤ 'ਚ ਹੋਲੀ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਅਤੇ ਵੀਡੀਓਜ਼ ਲੋਕਾਂ 'ਚ ਵਾਇਰਲ ਹੋ ਰਹੀਆਂ ਹਨ।

ਦੱਸ ਦਈਏ ਕਿ ਸੂਰਤ ਤੋਂ ਪਹਿਲਾਂ ਆਸਿਮ ਰਿਆਜ਼ ਆਪਣੀ ਪ੍ਰੇਮਿਕਾ ਹਿਮਾਂਸ਼ੀ ਖੁਰਾਨਾ ਨਾਲ ਚੰਡੀਗੜ੍ਹ 'ਚ ਸਨ। ਉੱਥੇ ਦੋਨਾਂ ਨੇ ਮਿਊਜ਼ਿਕ ਵੀਡੀਓ ਦੀ ਸ਼ੂਟਿੰਗ ਕੀਤੀ। ਆਸਿਮ ਰਿਆਜ਼ ਅਤੇ ਹਿਮਾਂਸ਼ੀ ਖੁਰਾਨਾ ਪਹਿਲੀ ਵਾਰ ਕਿਸੇ ਮਿਊਜ਼ਿਕ ਐਲਬਮ 'ਚ ਇਕੱਠੇ ਨਜ਼ਰ ਆਉਣਗੇ। ਦੋਨਾਂ ਦੇ ਮਿਊਜ਼ਿਕ ਵੀਡੀਓ ਦਾ ਫੈਨਜ਼ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਕੁਝ ਫੈਨਜ਼ ਦਾ ਮੰਨਣਾ ਸੀ ਕਿ ਆਸਿਮ ਹਿਮਾਂਸ਼ੀ ਨਾਲ ਹੋਲੀ ਸੈਲੀਬ੍ਰੇਟ ਕਰਨਗੇ ਪਰ ਹੋਲੀ ਦੇ ਦਿਨ ਦੋਵੇਂ ਇਕੱਠੇ ਨਹੀਂ ਸਨ।

ਦੱਸਣਯੋਗ ਹੈ ਕਿ ਆਸਿਮ–ਹਿਮਾਂਸ਼ੀ ਦਾ ਪਿਆਰ 'ਬਿੱਗ ਬੌਸ 13' ਦੌਰਾਨ ਪ੍ਰਵਾਨ ਚੜ੍ਹਿਆ ਸੀ। ਦੋਵੇਂ ਸਿਤਾਰੇ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇਕ ਅਪਡੇਟ ਦਿੰਦੇ ਰਹਿੰਦੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News