'ਕੱਲਾ ਸੋਹਣਾ ਨਈ' ਗੀਤ ਹੋਇਆ ਰਿਲੀਜ਼, ਰੋਮਾਂਟਿਕ ਕੈਮਿਸਟਰੀ 'ਚ ਦਿਸੇ ਆਸਿਮ ਤੇ ਹਿਮਾਂਸ਼ੀ

3/20/2020 12:00:30 PM

ਜਲੰਧਰ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ ਦੇ 'ਬਿੱਗ ਬੌਸ 13' ਦੇ ਫਰਸਟ ਰਨਰਅਪ ਰਹੇ ਆਸਿਮ ਰਿਆਜ਼ ਅਤੇ ਹਿਮਾਂਸ਼ੀ ਖੁਰਾਨਾ ਦਾ ਨਵਾਂ ਗੀਤ 'ਕੱਲਾ ਸੋਹਣਾ ਨਈ'”ਰਿਲੀਜ਼ ਹੋ ਗਿਆ ਹੈ, ਜਿਸ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ 'ਚ ਆਸਿਮ ਰਿਆਜ਼ ਅਤੇ ਹਿਮਾਂਸ਼ੀ ਦਾ ਰੋਮਾਂਟਿਕ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਇਸ ਗੀਤ 'ਚ ਦੋਵਾਂ ਦੀ ਰੋਮਾਂਟਿਕ ਕੈਮਿਸਟਰੀ ਕਾਫੀ ਖੂਬਸੂਰਤ ਦਿਸ ਰਹੀ ਹੈ। ਗੀਤ ਦੇਖਣ 'ਚ ਕਾਫੀ ਰੰਗੀਨ ਹੈ। ਗੀਤ ਨੂੰ ਮਸ਼ਹੂਰ ਗਾਇਕਾ ਨੇਹਾ ਕੱਕੜ ਨੇ ਗਾਇਆ ਹੈ, ਜਿਸ ਨੂੰ ਸੰਗੀਤ ਰਜਤ ਨਾਗਪਾਲ ਨੇ ਦਿੱਤਾ ਹੈ। ਗੀਤ ਦੇ ਬੋਲ ਬੱਬੂ ਨੇ ਸ਼ਿੰਗਾਰੇ ਹਨ, ਜਿਸ ਨੂੰ ਦੇਸੀ ਮਿਊਜ਼ਿਕ ਫੈਕਟਰੀ”ਦੇ ਮਿਊਜ਼ਿਕ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।

ਆਸਿਮ 'ਬਿੱਗ ਬੌਸ 13' ਦੇ ਗਰਾਂਡ ਫਿਨਾਲੇ ਐਪੀਸੋਡ ਤੱਕ ਪਹੁੰਚੇ ਸਨ ਅਤੇ ਉਨ੍ਹਾਂ ਨੇ ਸਿਧਾਰਥ ਸ਼ੁਕਲਾ ਨੂੰ ਆਖਿਰ ਤੱਕ ਟੱਕਰ ਦਿੱਤੀ ਸੀ। ਬਿੱਗ ਬੌਸ ਹਾਊਸ ਤੋਂ ਬਾਹਰ ਆਉਣ ਤੋਂ ਬਾਅਦ ਆਸਿਮ ਕਦੇ ਸ਼ਾਹਰੁਖ ਖਾਨ ਦੀ ਬੇਟੀ ਨਾਲ ਬਾਲੀਵੁੱਡ ਡੈਬਿਊ ਕਰਨ ਦੀਆਂ ਖਬਰਾਂ ਨੂੰ ਲੈ ਕੇ ਤਾਂ ਕਦੇ ਜੈਕਲੀਨ ਦੇ ਨਾਲ ਮਿਊਜ਼ਿਕ ਵੀਡੀਓ ਨੂੰ ਲੈ ਕੇ ਲਗਾਤਾਰ ਸੁਰਖੀਆਂ ਵਿਚ ਬਣੇ ਰਹੇ। ਬਿੱਗ ਬੌਸ ਹਾਊਸ ਵਿਚ ਆਸਿਮ ਅਤੇ ਹਿਮਾਂਸ਼ੀ ਖੁਰਾਨਾ ਦੀ ਲਵ ਸਟੋਰੀ ਕਾਫੀ ਚਰਚਾ ਵਿਚ ਰਹੀ। ਦੋਵੇਂ ਘਰ ਅੰਦਰ ਇਕ-ਦੂਜੇ ਨੂੰ ਪਿਆਰ ਦਾ ਇਜ਼ਹਾਰ ਕਰਦੇ ਅਤੇ ਖੁੱਲਕੇ ਆਪਣੇ ਰਿਸ਼ਤੇ ਨੂੰ ਸਾਹਮਣੇ ਰੱਖਦੇ ਦਿਸੇ। ਫੈਨਜ਼ ਲਈ ਪੌਜ਼ੀਟਿਵ ਫੈਕਟਰ ਇਹ ਰਿਹਾ ਕਿ ਘਰ ਤੋਂ ਬਾਹਰ ਆਉਣ ਤੋਂ ਬਾਅਦ ਵੀ ਹਿਮਾਂਸ਼ੀ ਅਤੇ ਆਸਿਮ ਦਾ ਰਿਸ਼ਤਾ ਨਹੀਂ ਬਦਲਿਆ। ਦੋਨਾਂ ਵਿਚ ਓਨਾ ਹੀ ਪਿਆਰ ਅਤੇ ਅਫੈਕਸ਼ਨ ਦਿਸਿਆ ਜਿਵੇਂ ਘਰ ਦੇ ਅੰਦਰ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News