ਆਸਿਮ ਤੇ ਹਿਮਾਂਸ਼ੀ ਨੂੰ ਲੈ ਕੇ ਹੋਇਆ ਵੱਡਾ ਖੁਲਾਸਾ, ਸੁਣ ਉਮਰ ਰਿਆਜ਼ ਦੀ ਉੱਡੀ ਨੀਂਦ

2/7/2020 11:23:56 AM

ਜਲੰਧਰ (ਬਿਊਰੋ) : ਆਸਿਮ ਰਿਆਜ਼, ਉਨ੍ਹਾਂ ਦੇ ਪਰਿਵਾਰ ਤੇ ਹਿਮਾਂਸ਼ੀ ਖੁਰਾਨਾ ਨੂੰ ਲੈ ਕੇ ਨਵਾਂ ਖੁਲਾਸਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ 'ਬਿੱਗ ਬੌਸ 13' 'ਚ ਰਹਿਣ ਦੌਰਾਨ ਹਿਮਾਂਸ਼ੀ ਖੁਰਾਨਾ ਤੇ ਆਸਿਮ ਰਿਆਜ਼ ਇਕ ਨਿੱਜੀ ਗੱਲਬਾਤ ਹੋਈ ਸੀ ਪਰ ਬਿੱਗ ਬੌਸ ਨੇ ਉਸ ਗੱਲਬਾਤ ਨੂੰ ਐਡਿਟ ਕਰ ਦਿੱਤਾ। ਆਸਿਮ ਤੇ ਹਿਮਾਂਸ਼ੀ ਖੁਰਾਨਾ ਦੀ ਇਹ ਗੱਲਬਾਤ ਦਰਸ਼ਕਾਂ ਤਕ ਨਹੀਂ ਪਹੁੰਚੀ। ਸਪਾਟਬੁਆਏ ਦੀ ਰਿਪੋਰਟ ਅਨੁਸਾਰ ਇਸ ਗੱਲਬਾਤ 'ਚ ਆਸਿਮ ਰਿਆਜ਼ ਨੇ ਹਿਮਾਂਸ਼ੀ ਖੁਰਾਨਾ ਨੂੰ ਕਿਹਾ ਸੀ ਕਿ ਉਹ ਵਾਅਦਾ ਕਰਦੇ ਹਨ ਕਿ ਉਹ ਹਿਮਾਂਸ਼ੀ ਦੇ ਨਾਲ ਰਹਿਣਗੇ, ਭਾਵੇਂ ਮੇਰਾ ਭਰਾ ਜਾਂ ਪਿਤਾ ਪਸੰਦ ਕਰਨ ਜਾਂ ਨਾ।

ਆਸਿਮ ਨੇ ਬਹੁਤ ਸਾਰੀਆਂ ਗੱਲਾਂ ਆਖੀਆਂ ਨੇ
ਇਨ੍ਹਾਂ ਹੀ ਨਹੀਂ ਆਸਿਮ ਰਿਆਜ਼ ਨੇ ਹਿਮਾਂਸ਼ੀ ਖੁਰਾਨਾ ਨੂੰ ਆਪਣੇ ਪਰਿਵਾਰ ਤੇ ਇੰਟੈਨਸ਼ਨ ਬਾਰੇ ਕਾਫੀ ਗੱਲਾਂ ਆਖੀਆਂ ਹਨ। ਬਿੱਗ ਬੌਸ ਦੇ ਜੁੜੇ ਸੂਤਰਾਂ ਅਨੁਸਾਰ ਆਸਿਮ ਰਿਆਜ਼ ਨੂੰ ਬਹੁਤ ਸਾਰੀਆਂ ਗੱਲਾਂ ਬੋਲੀਆਂ ਹਨ। ਹਿਮਾਂਸ਼ੀ ਖੁਰਾਨਾ ਇਹ ਗੱਲਾਂ ਨੂੰ ਪਬਲਿਕ 'ਚ ਨਹੀਂ ਲਿਆਉਣਾ ਚਾਹੁੰਦੀ ਹੈ। ਘੱਟੋਂ-ਘੱਟ ਉਦੋਂ ਤੱਕ ਤਾਂ ਨਹੀਂ ਜਦੋਂ ਤੱਕ ਬਿੱਗ ਬੌਸ ਦੇ ਆਸਿਮ ਨੂੰ ਮਿਲ ਨਹੀਂ ਲੈਂਦੀ ਹੈ।

ਆਸਿਮ ਦੀ ਲਵ ਲਾਈਫ 'ਚ ਦਖਲ ਦਿੰਦਾ ਹੈ ਉਸ ਦਾ ਭਰਾ
ਰਿਪੋਰਟ ਅਨੁਸਾਰ ਆਸਿਮ ਨੇ ਹਿਮਾਂਸ਼ੀ ਖੁਰਾਨਾ ਨੂੰ ਕਿਹਾ ਹੈ ਕਿ ਮੇਰਾ ਭਰਾ ਉਮਰ ਰਿਆਜ਼ ਮੇਰੀ ਜ਼ਿੰਦਗੀ, ਇਥੋ ਤੱਕ ਕੀ ਲਵ ਲਾਈਫ 'ਚ ਵੀ ਦਖਲ ਦਿੰਦੇ ਹਨ। ਉਮਰ ਰਿਆਜ਼ ਆਸਿਮ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਨਾਲ ਡੌਮੀਨੇਟ ਕਰਦੇ ਹਨ। ਜਦਕਿ ਆਸਿਮ ਹੁਣ ਆਪਣੇ ਪਿਤਾ ਤੇ ਭਰਾ ਨੂੰ ਆਪਣੀ ਜ਼ਿੰਦਗੀ ਡੌਮੀਨੇਟ ਕਰਦੇ ਹੋਏ ਨਹੀਂ ਦੇਖਣਾ ਚਾਹੁੰਦਾ। ਆਸਿਮ ਹੁਣ ਆਪਣੀ ਜ਼ਿੰਦਗੀ, ਪਿਆਰ ਨੂੰ ਲੈ ਕੇ ਸਾਰੇ ਫੈਸਲੇ ਖੁਦ ਹੀ ਕਰਨਾ ਚਾਹੀਦਾ ਹੈ। ਦੇਖਣਾ ਹੋਵੇਗਾ ਕਿ ਬਿੱਗ ਬੌਸ ਤੋਂ ਬਾਹਰ ਆਉਣ ਤੋਂ ਬਾਅਦ ਆਸਿਮ ਤੇ ਹਿਮਾਂਸ਼ੀ ਆਪਣੇ ਪਿਆਰ ਨੂੰ ਲੈ ਕੇ ਕੀ ਫੈਸਲਾ ਕਰਦੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News