ਅਣਬਣ ਦੀਆਂ ਖਬਰਾਂ ਵਿਚਾਲੇ ਆਸਿਮ-ਹਿਮਾਂਸ਼ੀ ਦਾ ਨਵਾਂ ਗੀਤ ਹੋਇਆ ਰਿਲੀਜ਼ (ਵੀਡੀਓ)

6/10/2020 6:58:17 PM

ਜਲੰਧਰ (ਬਿਊਰੋ)— ਬਿੱਗ ਬੌਸ ਫੇਮ ਆਸਿਮ ਰਿਆਜ਼ ਤੇ ਹਿਮਾਂਸ਼ੀ ਖੁਰਾਣਾ ਦਾ ਗੀਤ 'ਖਿਆਲ ਰੱਖਿਆ ਕਰ' ਰਿਲੀਜ਼ ਹੋ ਚੁੱਕਾ ਹੈ। ਇਸ ਤੋਂ ਬਾਅਦ ਇਸ ਮਸ਼ਹੂਰ ਜੋੜੇ ਦੇ ਪ੍ਰਸ਼ੰਸਕ ਗੀਤ ਨੂੰ ਕਾਫੀ ਪਿਆਰ ਵੀ ਦੇ ਰਹੇ ਹਨ। ਲਗਭਗ ਤਿੰਨ ਮਹੀਨਿਆਂ ਬਾਅਦ ਇਸ ਗੀਤ ਰਾਹੀਂ ਦੋਵਾਂ ਨੇ ਅਫਵਾਹਾਂ ਦਾ ਜਵਾਬ ਵੀ ਦਿੱਤਾ ਹੈ। ਖ਼ਬਰਾਂ ਮੁਤਾਬਕ ਦੋਵਾਂ ਵਿਚਕਾਰ ਦੂਰੀਆਂ ਚੱਲ ਰਹੀਆਂ ਸਨ। ਬਿੱਗ ਬੌਸ ਤੋਂ ਬਾਅਦ ਦੋਵੇਂ ਆਪਣੀ ਮੁਲਾਕਾਤ ਦੀਆਂ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਸਨ ਪਰ ਕਾਫੀ ਸਮੇਂ ਤੋਂ ਇਹ ਸਿਲਸਿਲਾ ਬੰਦ ਸੀ। ਇਸ ਕਾਰਨ ਇਹ ਕਿਆਸ ਲਗਾਈ ਜਾ ਰਹੀ ਸੀ ਕਿ ਦੋਵਾਂ 'ਚ ਅਣਬਣ ਚੱਲ ਰਹੀ ਹੈ।

ਰਿਲੀਜ਼ ਹੋਏ ਇਸ ਗੀਤ ਨਾਲ ਸਭ ਕੁਝ ਸਪੱਸ਼ਟ ਹੋ ਗਿਆ ਹੈ। ਇਸ ਗੀਤ ਰਾਹੀਂ ਸਾਰੀਆਂ ਅਫਵਾਹਾਂ ਝੂਠ ਸਾਬਿਤ ਹੋ ਗਈਆਂ ਹਨ। ਹਾਲਾਂਕਿ ਲੌਕਡਾਊਨ ਕਾਰਨ ਵੀ ਦੋਵੇਂ ਸੋਸ਼ਲ ਮੀਡੀਆ 'ਤੇ ਇਕੱਠੇ ਨਹੀਂ ਦਿਖ ਰਹੇ ਸਨ। ਫਿਲਹਾਲ ਕੋਰੋਨਾ ਵਾਇਰਸ ਕਾਰਨ ਆਸਿਮ ਇਨ੍ਹੀਂ ਦਿਨੀਂ ਜੰਮੂ 'ਚ ਹਨ ਤੇ ਹਿਮਾਂਸ਼ੀ ਪੰਜਾਬ 'ਚ। ਸ਼ਾਇਦ ਇਹ ਵੱਡਾ ਕਾਰਨ ਸੀ ਕਿ ਦੋਵੇਂ ਇਕੱਠੇ ਨਹੀਂ ਦਿਖਾਈ ਦੇ ਰਹੇ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Rahul Singh

This news is Content Editor Rahul Singh

Related News