ਨੇਹਾ ਕੱਕੜ ਦੇ ਗੀਤ ਦਾ ਫਰਸਟ ਲੁੱਕ ਆਇਆ ਸਾਹਮਣੇ, ਰੋਮਾਂਟਿਕ ਅੰਦਾਜ਼ ’ਚ ਆਸਿਮ ਨਾਲ ਦਿਸੀ ਹਿਮਾਂਸ਼ੀ

3/15/2020 3:49:55 PM

ਮੁੰਬਈ (ਬਿਊਰੋ)— ‘ਬਿੱਗ ਬੌਸ 13’ ਦੇ ਮਸ਼ਹੂਰ ਕਪਲ ਹਿਮਾਂਸ਼ੀ ਖੁਰਾਨਾ ਤੇ ਆਸਿਮ ਰਿਆਜ਼ ਨੇ ਸ਼ੁਰੂਆਤ ਤੋਂ ਹੀ ਲੋਕਾਂ ਦਾ ਦਿਲ ਜਿੱਤਿਆ ਹੈ। ਸ਼ੋਅ ਤੋਂ ਬਾਹਰ ਆ ਕੇ ਵੀ ਦੋਵਾਂ ਨੂੰ ਕਈ ਵਾਰ ਇਕੱਠੇ ਦੇਖਿਆ ਗਿਆ। ਆਸਿਮ ਤਾਂ ਹਿਮਾਂਸ਼ੀ ਖੁਰਾਨਾ ਨੂੰ ਚੰਡੀਗੜ੍ਹ ਮਿਲਣ ਵੀ ਗਏ ਸਨ। ਦੋਵਾਂ ਦੇ ਫੈਨਜ਼ ਦੋਵਾਂ ਦੇ ਇਕ ਹੋਣ ਦਾ ਇੰਤਜ਼ਾਰ ਕਰ ਰਹੇ ਹਨ। ਹਾਲ ਹੀ ਵਿਚ ਆਸਿਮ ਰਿਆਜ਼ ਨੇ ਆਪਣੇ ਇੰਸਟਾਗ੍ਰਾਮ ’ਤੇ ਆਪਣੇ ਨਵੇਂ ਗੀਤ ਦਾ ਫਰਸਟ ਲੁੱਕ ਸ਼ੇਅਰ ਕੀਤਾ ਹੈ। ਜੀ ਹਾਂ ਆਸਿਮ ਰਿਆਜ਼ ਤੇ ਹਿਮਾਂਸ਼ੀ ਖੁਰਾਨਾ ਦੋਵੇਂ ਨੇਹਾ ਕੱਕੜ ਦੇ ਗੀਤ ‘ਕੱਲਾ ਸੋਹਣਾ ਨਹੀਂ’ ਵਿਚ ਫੀਚਰਿੰਗ ਕਰਦੇ ਹੋਏ ਨਜ਼ਰ ਆਉਣਗੇ। ਆਸਿਮ ਨੇ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ,‘ਇਹ ਟਰੈਕ ਮੇਰੇ ਦਿਲ ਦੇ ਬਹੁਤ ਕਰੀਬ ਹੈ... ਬਹੁਤ ਉਤਸ਼ਾਹਿਤ ਹਾਂ ਹਿਮਾਂਸ਼ੀ ਖੁਰਾਨਾ ਦੇ ਨਾਲ।’ ਇਸ ਦੇ ਨਾਲ ਹੀ ਆਸਿਮ ਨੇ ਨੇਹਾ ਕੱਕੜ ਨੂੰ ਟੈਗ ਵੀ ਕੀਤਾ ਹੈ।

 
 
 
 
 
 
 
 
 
 
 
 
 
 

This track is very close to my heart ‘ super excited for this with @iamhimanshikhurana @nehakakkar @anshul300 @iamrajatnagal @babbu11111 @gurinderrbawa @raghav.sharma.14661 Kalla sohna Nai asimriaz @desimusicfactory Director @gurinderrbawa MUA @roopkaurcelebritymua 19 March

A post shared by Asim Riaz (@asimriaz77.official) on Mar 11, 2020 at 10:06pm PDT


ਦੱਸ ਦੇਈਏ ਕਿ ਇਸ ਗੀਤ ਦੇ ਬੋਲ ਬੱਬੂ ਨੇ ਲਿਖੇ ਹਨ ਤੇ ਮਿਊਜ਼ਿਕ ਰਜਤ ਨਾਗਪਾਲ ਵੱਲੋਂ ਦਿੱਤਾ ਗਿਆ ਹੈ। ਇਹ ਗੀਤ ਜਲਦ ਹੀ ਦਰਸ਼ਕਾਂ ਦੇ ਰੂ-ਬੁ-ਰੂ ਹੋਵੇਗਾ।
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News