ਬਾਦਸ਼ਾਹ ਦੇ ਗੀਤ ''ਗੇਂਦਾ ਫੂਲ'' ''ਤੇ ਨੱਚੀ ਹਿਮਾਸ਼ੀ ਖੁਰਾਣਾ, ਵੀਡੀਓ ਵਾਇਰਲ
4/1/2020 2:43:45 PM

ਜਲੰਧਰ (ਵੈੱਬ ਡੈਸਕ) - ਇਕ ਰਿਐਲਿਟੀ ਸ਼ੋਅ 'ਚੋਂ ਬਾਹਰ ਨਿਕਲਣ ਤੋਂ ਬਾਅਦ ਆਸਿਮ ਰਿਆਜ਼ ਤੇ ਹਿਮਾਸ਼ੀ ਖੁਰਾਣਾ ਇਕੱਠੇ ਹਨ। ਇਸ ਸਭ ਦੇ ਚਲਦਿਆਂ ਅਸੀਮ ਤੇ ਹਿਮਾਸ਼ੀ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਇਸ ਵੀਡੀਓ ਵਿਚ ਹਿਮਾਸ਼ੀ ਖੁਰਾਣਾ ਰੈਪਰ ਬਾਦਸ਼ਾਹ ਤੇ ਜੈਕਲੀਨ ਫਰਨਾਡੀਜ਼ ਦੇ ਗੀਤ 'ਗੇਂਦਾ ਫੂਲ' 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਵਿਚ ਹਿਮਾਸ਼ੀ ਖੁਰਾਣਾ ਨੇ ਹਰੇ ਰੰਗ ਦਾ ਲਹਿੰਗਾ ਪਾਇਆ ਹੋਇਆ ਹੈ, ਜਿਸ ਵਿਚ ਉਹ ਕਾਫੀ ਖੂਬਸੂਰਤ ਨਜ਼ਰ ਆ ਰਹੀ ਹੈ।
ਇਸ ਵੀਡੀਓ ਨੂੰ ਪੋਸਟ ਕਰਦਿਆਂ ਆਸਿਮ ਨੇ ਇਕ ਜਿਫ ਸਾਂਝੀ ਕੀਤੀ ਹੈ। ਦੱਸ ਦਿੰਦੇ ਹਾਂ ਕਿ ਰਿਐਲਿਟੀ ਸ਼ੋਅ ਵਿਚੋਂ ਨਿਕਲਣ ਤੋਂ ਬਾਅਦ ਇਹ ਜੋੜੀ ਇਕੱਠੇ ਹੀ ਸਮਾਂ ਬਿਤਾ ਰਹੀ ਹੈ ਅਤੇ ਲੌਕ ਡਾਊਨ ਕਰਕੇ ਘਰ ਵਿਚ ਕੈਦ ਹਨ, ਜਿਸ ਦੀ ਤੁਲਨਾ ਅਸੀਮ ਨੇ ਬਿੱਗ ਬੌਸ ਦੇ ਘਰ ਨਾਲ ਕੀਤੀ ਹੈ। ਇਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਵੀ ਸਾਂਝੀ ਕੀਤੀ ਸੀ। ਇਸ ਤੋਂ ਪਹਿਲਾ ਇਹ ਜੋੜੀ ਇਕ ਗੀਤ ਵਿਚ ਵੀ ਨਜ਼ਰ ਆ ਚੁੱਕੀ ਹੈ। ਇਸ ਗੀਤ ਨੂੰ ਨੇਹਾ ਕੱਕੜ ਨੇ ਗਾਇਆ ਹੈ।
ਦੱਸਣਯੋਗ ਹੈ ਕਿ ਹਿਮਾਸ਼ੀ ਖੁਰਾਣਾ ਘਰ ਵਿਚ ਰਹਿ ਕੇ ਖੂਬ ਇੰਜੁਆਏ ਕਰਦੀ ਹੈ, ਜਿਸ ਦੀਆਂ ਵੀਡੀਓਜ਼ ਅਤੇ ਤਸਵੀਰਾਂ ਉਹ ਅਕਸਰ ਹੀ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰਦੀ ਰਹਿੰਦੀ ਹੈ। ਇਸ ਤੋਂ ਪਹਿਲਾਂ ਹਿਮਾਸ਼ੀ ਨੇ ਇਕ ਵੀਡੀਓ ਪੋਸਟ ਕੀਤੀ ਸੀ, ਜਿਸ ਵਿਚ ਉਹ ਘਰਦਾ ਕੰਮ ਕਰਦੀ ਨਜ਼ਰ ਆ ਰਹੀ ਸੀ। ਇਸ ਵੀਡੀਓ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ।
✌🏼✌🏼✌🏼 kaam pehle bhi krte the dikha ab rahe hai sab 👅😜😜
A post shared by Himanshi Khurana 👑 (@iamhimanshikhurana) on Mar 30, 2020 at 3:44am PDT
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ