ਬਿੱਗ ਬੌਸ ਤੋਂ ਬਾਅਦ ਆਸਿਮ ਦੀ ਚਮਕੀ ਕਿਸਮਤ, ਬੋਹੇਮੀਆ ਤੋਂ ਮਿਲਿਆ ਇਹ ਵੱਡਾ ਆਫਰ

2/17/2020 4:50:21 PM

ਜਲੰਧਰ (ਬਿਊਰੋ) — ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੇ ਘਰ 'ਚ ਲਗਭਗ ਪੂਰੇ 5 ਮਹੀਨੇ ਬਿਤਾਉਣ ਤੋਂ ਬਾਅਦ ਆਸਿਮ ਰਿਆਜ਼ ਇਸ ਸ਼ੋਅ ਦੇ ਫਰਸਟ ਰਨਰਅਪ ਬਣੇ। ਇਸ ਸ਼ੋਅ ਦੀ ਟਰਾਫੀ ਤੇ ਖਿਤਾਬ ਭਾਵੇਂ ਹੀ ਆਸਿਮ ਆਪਣੇ ਨਾਂ ਨਾ ਕਰ ਸਕਿਆ ਹੋਵੇ ਪਰ ਆਸਿਮ ਨੂੰ ਘਰ ਤੋਂ ਬਾਹਰ ਆਉਂਦੇ ਹੀ ਕਾਫੀ ਕੁਝ ਮਿਲ ਰਿਹਾ ਹੈ। ਇਸ ਸ਼ੋਅ 'ਚ ਰਹਿੰਦੇ ਹੋਏ ਆਸਿਮ ਨੇ ਕਈ ਵਾਰ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਉਹ ਸਟਾਰ ਰੈਪਰ ਬੋਹੇਮੀਆ ਦੇ ਵੱਡੇ ਫੈਨ ਹਨ। ਇਥੋਂ ਤੱਕ ਕਿ ਘਰ 'ਚ ਰਹਿੰਦੇ ਹੋਏ ਉਨ੍ਹਾਂ ਨੇ ਕਈ ਵਾਰ ਬੋਹੇਮੀਆ ਦਾ ਰੈਪ ਵੀ ਗਾਇਆ ਸੀ। ਅਜਿਹੇ 'ਚ ਘਰ ਤੋਂ ਬਾਹਰ ਆਉਂਦੇ ਹੀ ਆਸਿਮ ਰਿਆਜ਼ ਤੇ ਬੋਹੇਮੀਆ ਨੇ ਵੀਡੀਓ ਕਾਲ (ਫੋਨ) 'ਤੇ ਗੱਲ ਕੀਤੀ। ਸਿਰਫ ਗੱਲ ਹੀ ਨਹੀਂ ਇਨ੍ਹਾਂ ਗੱਲਾਂ 'ਚ ਬੋਹੇਮੀਆ ਨੇ ਜਲਦ ਹੀ ਆਸਿਮ ਨਾਲ ਆਉਣ ਵਾਲੇ ਪ੍ਰੋਜੈਕਟ 'ਚ ਜੁੜਨ ਦੀ ਗੱਲ ਵੀ ਆਖੀ ਹੈ।

 
 
 
 
 
 
 
 
 
 
 
 
 
 

Lovely interacting with the legend @iambohemia sir. Thankyou for all the love and support you have been giving me all this while. It was a dream come true. You have inspired me growing up and now to realize that you are interested in collabrating with me. Peace , love and respect! 🙏🙏🙏🙏. @nomaanellahi @umarriazz91 @mahvish272 @kalidenalimusic . . . #Bohemia#AsimRiaz

A post shared by Asim Riaz (@asimriaz77.official) on Feb 16, 2020 at 9:35am PST

ਆਸਿਮ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਹ ਰੈਪਰ ਬੋਹੇਮੀਆ ਨਾਲ ਵੀਡੀਓ ਦੇ ਜਰੀਏ ਗੱਲ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਆਸਿਮ, ਬੋਹੇਮੀਆ ਨਾਲ ਗੱਲ ਕਰਦੇ ਹੋਏ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਆਪਣੇ ਇੰਸਟਾਗ੍ਰਾਮ 'ਤੇ ਆਸਿਮ ਨੇ ਲਿਖਿਆ, ''ਦਿੱਗਜ ਬੋਹੇਮੀਆ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਾ। ਇਸ ਦੌਰਾਨ ਤੁਸੀਂ ਜਿਹੜਾ ਪਿਆਰ ਤੇ ਸਪੋਰਟ ਦਿੱਤੀ, ਇਸ ਲਈ ਬਹੁਤ-ਬਹੁਤ ਸ਼ੁੱਕਰੀਆ। ਇਹ ਇਕ ਸੁਪਨਾ ਸੱਚ ਹੋਣ ਵਰਗਾ ਹੈ। ਤੁਸੀਂ ਮੈਨੂੰ ਅੱਗੇ ਵਧਣ ਲਈ ਇੰਸਪਾਇਰ ਕੀਤਾ ਤੇ ਹੁਣ ਇਹ ਜਾਣ ਕੇ ਬਹੁਤ ਖੁਸ਼ ਹਾਂ ਕਿ ਤੁਸੀਂ ਮੇਰੇ ਨਾਲ ਅੱਗੇ ਦੇ ਪ੍ਰੋਜੈਕਟ ਲਈ ਜੁੜਨਾ ਚਾਹੁੰਦੇ ਹੋ। ਸ਼ਾਂਤੀ, ਪਿਆਰ ਤੇ ਸਨਮਾਨ।''
ਦੱਸਣਯੋਗ ਹੈ ਕਿ 'ਬਿੱਗ ਬੌਸ 13' ਖਤਮ ਹੋ ਚੁੱਕਾ ਹੈ। ਇਹ ਸੀਜ਼ਨ ਪੂਰੇ 149 ਦਿਨ ਚੱਲਿਆ, ਜੋ ਕਿ ਹੁਣ ਤੱਕ ਦਾ ਸਭ ਤੋਂ ਲੰਬਾ ਸੀਜ਼ਨ ਸੀ। ਇਸ ਵਾਰ ਦਾ 'ਬਿੱਗ ਬੌਸ 13' ਕਾਫੀ ਮਸ਼ਹੂਰ ਰਿਹਾ ਤੇ ਇਹ ਟਰਾਫੀ ਸਿਧਾਰਥ ਸ਼ੁਕਲਾ ਨੇ ਆਪਣੇ ਨਾਂ ਕੀਤੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News