ਸਵਿਟਜ਼ਰਲੈਂਡ 'ਚ ਦੀਪਿਕਾ ਨੂੰ 'ਕ੍ਰਿਸਟਲ ਐਵਾਰਡ' ਨਾਲ ਕੀਤਾ ਗਿਆ ਸਨਮਾਨਿਤ

1/21/2020 11:41:08 AM

ਮੁੰਬਈ (ਬਿਊਰੋ) — ਭਾਰਤ ਦਾ ਹਰ 7ਵਾਂ ਸ਼ਖਸ ਮਾਨਸਿਕ ਬੀਮਾਰੀ ਨਾਲ ਜੂਝ ਰਿਹਾ ਹੈ। ਜਿੱਥੇ ਲੋਕ ਇਸ ਬਾਰੇ ਗੱਲ ਕਰਨ ਤੋਂ ਵੀ ਝੀਜਕਦੇ ਹਨ, ਉੱਥੇ ਹੀ ਬਾਲੀਵੁੱਡ ਦੀ ਮਸ਼ਹੂਰ ਅਦਾਕਾਰ ਦੀਪਿਕਾ ਪਾਦੂਕੋਣ ਨੇ ਨਾ ਸਿਰਫ ਇਸ ਗੱਲ ਨੂੰ ਸਵੀਕਾਰ ਕੀਤਾ, ਸਗੋਂ ਇਸ ਖਿਲਾਫ ਇਕ ਮੁਹਿੰਮ ਵੀ ਸ਼ੁਰੂ ਕੀਤੀ। ਦੀਪਿਕਾ ਦੇ ਇਨ੍ਹਾਂ ਯਤਨਾਂ ਸਦਕਾ ਉਨ੍ਹਾਂ ਨੂੰ ਵਰਲਡ ਇਕਨਾਮਿਕ ਫਾਰਮ ਵਲੋਂ ਕ੍ਰਿਸਟਲ ਐਵਾਰਡ ਨਾਲ ਨਵਾਜਿਆ ਗਿਆ ਹੈ। ਸਵਿਟਜ਼ਰਲੈਂਡ ਦੇ ਦਾਵੋਸ ਸ਼ਹਿਰ 'ਚ ਆਯੋਜਿਤ ਵਰਲਡ ਇਕਨਾਮਿਕ ਫਾਰਮ ਵਲੋਂ ਦੀਪਿਕਾ ਨੂੰ '26ਵੇਂ ਕ੍ਰਿਸਟਲ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ। ਦੀਪਿਕਾ ਨੂੰ ਇਹ ਐਵਾਰਡ ਮੈਂਟਲ ਹੈਲਥ ਸੈਕਟਰ 'ਚ ਉਨ੍ਹਾਂ ਦੇ ਸ਼ਲਾਘਾਯੋਗ ਕੰਮ ਲਈ ਦਿੱਤਾ ਗਿਆ।

ਦੱਸ ਦਈਏ ਕਿ ਮਾਨਸਿਕ ਬੀਮਾਰੀ ਦੇ ਦੌਰ ਤੋਂ ਗੁਜ਼ਰ ਚੁੱਕੀ ਦੀਪਿਕਾ ਨੇ ਸਾਲ 2015 'ਚ 'ਦਿ ਲਾਇਵ ਲਵ ਲਾਫ ਫਾਊਂਡੇਸ਼ਨ' ਦੀ ਸਥਾਪਨਾ ਕੀਤੀ ਸੀ। ਇਹ ਫਾਊਂਡੇਸ਼ਨ ਮੈਂਟਲ ਡਿਸਾਰਡਰ ਤੋਂ ਪੀੜਤ ਲੋਕਾਂ ਲਈ ਇਕ ਆਸ਼ਾ ਦੀ ਕਿਰਨ ਵਜੋਂ ਸਾਬਿਤ ਹੋਈ। ਦੀਪਿਕਾ ਨੇ ਐਵਾਰਡ ਲੈਂਦੇ ਸਮੇਂ ਆਪਣੀ ਸਪੀਚ 'ਚ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਦੀ ਇਸ ਬੀਮਾਰੀ ਨੂੰ ਪਛਾਣਿਆ ਸੀ ਤੇ ਕਿਸ ਤਰ੍ਹਾਂ ਲੜਨ 'ਚ ਸਮਰੱਥ ਰਹਿ ਸਕੀ। ਇਸ ਦੇ ਨਾਲ ਹੀ ਦੀਪਿਕਾ ਨੇ ਦੱਸਿਆ ਕਿ ਇਸ ਬੀਮਾਰੀ ਦਾ ਇਲਾਜ ਹੈ ਅਤੇ ਇਸ ਤੋਂ ਘਬਰਾਉਣ ਦੀ ਨਹੀਂ ਸਗੋਂ ਲੜਨ ਦੀ ਜ਼ਰੂਰਤ ਹੈ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News