ਐਟਲਾਂਟਾ ਕਸ਼ਯਪ ਨੇ ਵਿਆਹ ਲਈ 700 ਕਰੋੜ ਦੀ ਕੀਤੀ ਮੰਗ, ਸ਼ਰਤਾਂ ਦੇਖ ਪਿੱਛੇ ਹਟੇ ਬਿਜ਼ਨੈੱਸਮੈਨ

7/13/2018 5:11:43 PM

ਮੁੰਬਈ (ਬਿਊਰੋ)— ਭਾਰਤ ਦੀ ਵਰਲਡ ਫੇਮਸ ਸੈਲੇਬ੍ਰਿਟੀ ਐਸਟ੍ਰੋਲਾਜਰ ਤੇ ਨੁਮੇਰੋਲਾਜਿਸਟ ਐਟਲਾਂਟਾ ਕਸ਼ਯਪ ਨੇ ਸਾਲ 2012 'ਚ ਮਹਾਵਿਨਾਸ਼ ਦੀ ਖਬਰ, ਸਲਮਾਨ ਖਾਨ ਦੇ ਜੇਲ ਜਾਣ, ਕਰਨਾਟਕ 'ਚ ਹੋਈਆਂ ਚੋਣਾਂ ਤੇ ਸੰਜੇ ਦੱਤ ਬਾਰੇ ਭਵਿੱਖਵਾਣੀ ਕੀਤੀ ਸੀ, ਜੋ ਕਿ ਸੱਚ ਸਾਬਿਤ ਹੋਈ। ਇਸ ਨੂੰ ਲੈ ਕੇ ਉਹ ਹਮੇਸ਼ਾ ਹੀ ਚਰਚਾ ਦਾ ਵਿਸ਼ਾ ਬਣੀ ਰਹੀ। ਦੱਸਣਯੋਗ ਹੈ ਕਿ ਐਟਲਾਂਟਾ ਅਸਲ ਜ਼ਿੰਦਗੀ 'ਚ ਕਾਫੀ ਗਲੈਮਰੈੱਸ ਤੇ ਖੂਬਸੂਰਤ ਹੈ।
PunjabKesari
ਖੂਬਸੂਰਤ ਹੋਣ ਕਾਰਨ ਅਕਸਰ ਉਸ ਨੂੰ ਵੱਡੇ-ਵੱਡੇ ਬਿਜ਼ਨੈੱਸਮੈਨ ਵਿਆਹ ਦੇ ਆਫਰ ਦਿੰਦੇ ਹਨ। ਕਈ ਵਾਰ ਤਾਂ ਐਟਲਾਂਟਾ ਵਿਆਹ ਦੇ ਪ੍ਰਪੋਜ਼ਲਸ ਦਾ ਜਵਾਬ ਦਿੰਦੀ ਪ੍ਰੇਸ਼ਾਨ ਹੋ ਜਾਂਦੀ ਹੈ। ਇਸ ਕਰਕੇ ਹੁਣ ਉਸ ਨੇ ਵਿਆਹ ਦਾ ਆਫਰ ਦੇਣ ਵਾਲਿਆਂ ਲਈ ਇਕ ਅਜੀਬੋ-ਗਰੀਬ ਸ਼ਰਤ ਰੱਖ ਦਿੱਤੀ ਹੈ, ਜਿਸ ਨੂੰ ਸ਼ਾਇਦ ਹੀ ਕੋਈ ਪੂਰਾ ਕਰ ਸਕੇ।
PunjabKesari
ਉਸ ਨੇ ਆਪਣੀ ਸ਼ਰਤ 'ਚ ਦੱਸਿਆ, 'ਜੋ ਵਿਅਕਤੀ ਮੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ, ਉਸ ਨੂੰ ਪਹਿਲਾਂ 700 ਕਰੋੜ ਰੁਪਏ ਦੇਣ ਪੈਣਗੇ। 7 ਸ਼ਹਿਰਾਂ ਦੇ 7 ਸਕੂਲਾਂ ਦੀ ਜ਼ਿੰਮੇਵਾਰੀ ਲੈਣੀ ਪਵੇਗੀ, ਜਿਥੇ ਸਿਰਫ ਗਰੀਬ ਬੱਚੇ ਹੀ ਪੜ੍ਹਨਗੇ।
PunjabKesari
ਇਸ ਤੋਂ ਇਲਾਵਾ 7 ਮਹਾਦੇਸ਼ਾਂ 'ਚ 7 ਮਹੀਨਿਆਂ 'ਚ ਵੱਖ-ਵੱਖ ਸੱਭਿਆਚਾਰ ਦੇ ਰੀਤੀ-ਰਿਵਾਜਾਂ ਨਾਲ ਵਿਆਹ ਕਰਨਾ ਹੋਵੇਗਾ। ਜਦੋਂ ਇਸ ਬਾਰੇ ਸੈਲੇਬ੍ਰਿਟੀ ਐਸਟ੍ਰੋਲਾਜਿਸਟ ਤੇ ਨੁਮੇਰੋਲਾਜਿਸਟ ਐਟਲਾਂਟਾ ਤੋਂ ਪੁੱਛਿਆ ਗਿਆ ਤਾਂ ਉਹ ਹੱਸਦੀ ਹੋਈ ਬੋਲੀ, 'ਕਾਫੀ ਦਿਨਾਂ ਤੋਂ ਲੋਕ ਮੈਨੂੰ ਵਿਆਹ ਲਈ ਵੱਖ-ਵੱਖ ਆਫਰ ਦੇ ਰਹੇ ਸਨ ਤੇ 3 ਲੋਕ ਕਾਫੀ ਦਿਨਾਂ ਤੋਂ ਵਿਆਹ ਕਰਵਾਉਣ ਲਈ ਬੋਲ ਰਹੇ ਸਨ, ਜਿਨ੍ਹਾਂ ਸਾਹਮਣੇ ਮੈਂ ਇਸ ਤਰ੍ਹਾਂ ਦੀਆਂ ਕਈ ਸ਼ਰਤਾਂ ਰੱਖ ਦਿੱਤੀਆਂ।' ਐਟਲਾਂਟਾ ਕਸ਼ਯਪ ਦੀਆਂ ਗੱਲਾਂ ਤੋਂ ਲੱਗਦਾ ਹੈ ਕਿ ਉਸ ਦੀ ਜ਼ਿੰਦਗੀ 'ਚ ਕੋਈ ਹੈ। ਹੁਣ ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ ਕਿ ਉਹ ਸ਼ਖਸ ਫਿਲਮ ਸਟਾਰ ਹੈ, ਰਾਜਨੇਤਾ ਹੈ ਜਾਂ ਕੋਈ ਵੱਡਾ ਬਿਜ਼ਨੈੱਸਮੈਨ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News